
'ਪਠਾਨ' ਫਿਲਮ ਦੇ ਵਿਵਾਦ ਦਾ ਫਿਲਮ ਨੂੰ ਬਹੁਤ ਜ਼ਿਆਦਾ ਫਾਇਦਾ ਮਿਲ ਰਿਹਾ ਹੈ ਅਤੇ ਸ਼ਾਹਰੁਖ ਖਾਨ ਦੀ ਫਿਲਮ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਸ਼ਾਹਰੁਖ ਖਾਨ ਦੇ ਫ਼ੈਨ ਉਨ੍ਹਾਂ ਦੀਆਂ ਫ਼ਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਰਿਲੀਜ਼ ਹੋਣ ਤੋਂ ਕੁਝ ਹੀ ਦਿਨ ਦੂਰ ਹੈ।
ਅਜਿਹੇ 'ਚ ਅੱਜ (20 ਜਨਵਰੀ) ਤੋਂ 'ਪਠਾਨ' ਦੀ ਐਡਵਾਂਸ ਬੁਕਿੰਗ ਪੂਰੇ ਜ਼ੋਰਾਂ 'ਤੇ ਸ਼ੁਰੂ ਹੋ ਗਈ ਹੈ। ਹਾਲਾਂਕਿ, ਫਿਲਮ ਆਲੋਚਕ ਅਤੇ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਫਿਲਮ ਦੀ ਐਡਵਾਂਸ ਬੁਕਿੰਗ ਵਿੱਚ 1,17,000 ਟਿਕਟਾਂ ਵਿਕੀਆਂ ਹਨ।
ਤਰਨ ਆਦਰਸ਼ ਨੇ ਪਠਾਨ ਨੂੰ ਬਾਕਸ ਆਫਿਸ ਦੀ ਸੁਨਾਮੀ ਲੋਡਿੰਗ ਕਿਹਾ, ਇਹ ਦੱਸਦੇ ਹੋਏ ਕਿ PVR ਨੇ ਪਠਾਨ ਲਈ 51,000 ਟਿਕਟਾਂ ਵੇਚੀਆਂ ਹਨ, ਜਦੋਂ ਕਿ INOX ਨੇ 38,500 ਟਿਕਟਾਂ ਵੇਚੀਆਂ ਹਨ। ਇਸ ਦੇ ਨਾਲ ਹੀ ਸਿਨੇਪੋਲਿਸ 'ਚ 27,500 ਟਿਕਟਾਂ ਵਿਕ ਚੁੱਕੀਆਂ ਹਨ। ਤਰਨ ਮੁਤਾਬਕ ਇਹ ਅੰਕੜੇ ਪੂਰੀ ਤਰ੍ਹਾਂ ਐਡਵਾਂਸ ਬੁਕਿੰਗ ਸ਼ੁਰੂ ਹੋਣ ਦੇ ਪਹਿਲੇ ਦਿਨ ਦੇ ਹੈ।
ਤੁਹਾਨੂੰ ਦੱਸ ਦੇਈਏ ਕਿ ਬੁਕਿੰਗ ਦੇ ਇਹ ਅੰਕੜੇ ਵੀਰਵਾਰ (19 ਜਨਵਰੀ) ਰਾਤ 11 ਵਜੇ ਤੱਕ ਦੇ ਹਨ। 'ਪਠਾਨ' 25 ਜਨਵਰੀ ਨੂੰ ਹਿੰਦੀ ਦੇ ਨਾਲ-ਨਾਲ ਤਾਮਿਲ ਅਤੇ ਤੇਲਗੂ 'ਚ ਵੀ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਹਿੰਦੀ ਵਿਚ ਲਗਭਗ 4500 ਸਕ੍ਰੀਨਾਂ 'ਤੇ ਰਿਲੀਜ਼ ਹੋਵੇਗੀ, ਜਦੋਂ ਕਿ ਇਹ ਤਾਮਿਲ ਅਤੇ ਤੇਲਗੂ ਸਕ੍ਰੀਨਾਂ ਸਮੇਤ ਲਗਭਗ 5000 ਸਕ੍ਰੀਨਾਂ 'ਤੇ ਰਿਲੀਜ਼ ਹੋਵੇਗੀ।
ਸ਼ਾਹਰੁਖ ਖਾਨ ਚਾਰ ਸਾਲ ਬਾਅਦ ਲੀਡ ਦੇ ਤੌਰ 'ਤੇ ਪਠਾਨ ਨਾਲ ਸਿਲਵਰ ਸਕ੍ਰੀਨ 'ਤੇ ਵਾਪਸੀ ਕਰ ਰਹੇ ਹਨ। ਉਹ ਆਖਰੀ ਵਾਰ 2018 'ਚ ਆਈ ਫਿਲਮ 'ਜ਼ੀਰੋ' 'ਚ ਨਜ਼ਰ ਆਏ ਸਨ। ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ। ਇਨ੍ਹਾਂ ਚਾਰ ਸਾਲਾਂ 'ਚ ਸ਼ਾਹਰੁਖ ਖਾਨ ਨੇ 'ਬ੍ਰਹਮਾਸਤਰ', 'ਲਾਲ ਸਿੰਘ ਚੱਢਾ' ਅਤੇ 'ਰਾਕੇਟਰੀ' ਵਰਗੀਆਂ ਫਿਲਮਾਂ 'ਚ ਕੈਮਿਓ ਕੀਤਾ। ਲੀਡ ਵਜੋਂ ਉਹ ਪਠਾਨ ਤੋਂ ਧਮਾਕੇਦਾਰ ਵਾਪਸੀ ਕਰਨ ਜਾ ਰਿਹਾ ਹੈ। ਫਿਲਮ ਦਾ ਬਜਟ ਕਰੀਬ 250 ਕਰੋੜ ਹੈ। ਫਿਲਮ ਦੇ ਮੀਡੀਆ ਰਾਈਟਸ ਕਰੀਬ 100 ਕਰੋੜ 'ਚ ਵਿਕ ਚੁੱਕੇ ਹਨ। 'ਪਠਾਨ' ਫਿਲਮ ਵਿਚ ਸ਼ਾਹਰੁਖ ਖਾਨ ਕਾਫੀ ਸਮੇਂ ਤੋਂ ਬਾਅਦ ਐਕਸ਼ਨ ਹੀਰੋ ਦਾ ਰੋਲ ਕਰ ਰਹੇ ਹਨ।