ਪਠਾਨ OTT ਰਿਲੀਜ਼ : 'ਪਠਾਨ' ਦੇ ਓਟੀਟੀ ਅਧਿਕਾਰ ਕਰੋੜਾਂ ਵਿੱਚ ਵਿਕੇ

ਫਿਲਮ 'ਪਠਾਨ' ਸਾਲ 2023 'ਚ OTT 'ਤੇ ਰਿਲੀਜ਼ ਹੋਵੇਗੀ। ਇਸਨੂੰ ਗਲੋਬਲ OTT ਪਲੇਟਫਾਰਮ Amazon Prime 'ਤੇ ਸਟ੍ਰੀਮ ਕੀਤਾ ਜਾ ਸਕਦਾ ਹੈ ।
ਪਠਾਨ OTT ਰਿਲੀਜ਼ : 'ਪਠਾਨ' ਦੇ ਓਟੀਟੀ ਅਧਿਕਾਰ ਕਰੋੜਾਂ ਵਿੱਚ ਵਿਕੇ
Updated on
2 min read

ਸ਼ਾਹਰੁਖ ਖਾਨ ਦੀ 'ਪਠਾਨ' ਫਿਲਮ ਇਸ ਸਮੇਂ ਸੁਰਖੀਆਂ ਦਾ ਕੇਂਦਰ ਬਣੀ ਹੋਈ ਹੈ। ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ 'ਪਠਾਨ' ਜਲਦ ਹੀ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨਾਲ ਸ਼ਾਹਰੁਖ 4 ਸਾਲ ਬਾਅਦ ਸਿਨੇਮਾਘਰਾਂ 'ਚ ਐਂਟਰੀ ਕਰਨ ਵਾਲੇ ਹਨ।

ਪ੍ਰਸ਼ੰਸਕ ਇਸ ਸੁਪਰ ਐਕਸ਼ਨ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ 'ਚ ਫਿਲਮ ਦੇ ਦੋ ਗੀਤ 'ਬੇਸ਼ਰਮ ਰੰਗ' ਅਤੇ 'ਝੂਮੇ ਜੋ ਪਠਾਨ' ਰਿਲੀਜ਼ ਹੋਏ ਹਨ। ਬੇਸ਼ਰਮ ਰੰਗ ਨੂੰ ਲੈ ਕੇ ਵੀ ਵਿਵਾਦ ਸ਼ੁਰੂ ਹੋ ਗਿਆ ਹੈ, ਜਿਸ 'ਚ ਦੀਪਿਕਾ ਨੇ ਬਿਕਨੀ ਪਾਈ ਹੋਈ ਸੀ। ਹੁਣ ਇਸ ਫਿਲਮ ਦੀ OTT ਰਿਲੀਜ਼ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ।

ਦੱਸਿਆ ਜਾ ਰਿਹਾ ਹੈ ਕਿ ਰਿਲੀਜ਼ ਤੋਂ ਪਹਿਲਾਂ ਹੀ 'ਪਠਾਨ' ਦੇ OTT ਰਾਈਟਸ ਕਰੋੜਾਂ 'ਚ ਵਿਕ ਚੁੱਕੇ ਹਨ। ਹਾਲਾਂਕਿ ਫਿਲਮ ਦੀ OTT ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫਿਲਮ ਸਾਲ 2023 'ਚ OTT 'ਤੇ ਰਿਲੀਜ਼ ਹੋਵੇਗੀ। ਇਸ ਨੂੰ ਗਲੋਬਲ OTT ਪਲੇਟਫਾਰਮ Amazon Prime 'ਤੇ ਸਟ੍ਰੀਮ ਕੀਤਾ ਜਾਵੇਗਾ। ਫਿਲਮ ਦੀ OTT ਰਿਲੀਜ਼ ਲਈ 3 ਮਹੀਨਿਆਂ ਦੀ ਵਿੰਡੋ ਰੱਖੀ ਗਈ ਹੈ। ਪਰ ਜੇਕਰ ਇਹ ਫਿਲਮ ਜ਼ਬਰਦਸਤ ਹਿੱਟ ਸਾਬਤ ਹੁੰਦੀ ਹੈ ਤਾਂ ਇਸ ਦੀ ਸਟਰੀਮ ਡੇਟ ਹੋਰ ਵੀ ਵਧਾਈ ਜਾ ਸਕਦੀ ਹੈ।

ਰਿਪੋਰਟਾਂ ਦੇ ਅਨੁਸਾਰ, 'ਪਠਾਨ' ਦੇ ਡਿਜੀਟਲ ਸਟ੍ਰੀਮਿੰਗ ਅਧਿਕਾਰ OTT ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ ਨੂੰ 200 ਕਰੋੜ ਵਿੱਚ ਵੇਚੇ ਗਏ ਹਨ। ਹਾਲਾਂਕਿ ਸੈਟੇਲਾਈਟ ਰਾਈਟਸ ਦੀ ਰਕਮ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਲਈ ਖਬਰਾਂ ਮੁਤਾਬਕ ਇਹ ਫਿਲਮ 250 ਕਰੋੜ ਦੇ ਬਜਟ 'ਚ ਬਣੀ ਹੈ। ਅਜਿਹੇ 'ਚ ਪਠਾਨ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਆਪਣੀ ਕਮਾਈ ਪੂਰੀ ਕਰ ਲਈ ਹੈ।

ਦੱਸ ਦੇਈਏ ਕਿ ਪਠਾਨ 25 ਜਨਵਰੀ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਹਿੰਦੀ ਤੋਂ ਇਲਾਵਾ ਇਹ ਤੇਲਗੂ ਅਤੇ ਤਾਮਿਲ ਵਿੱਚ ਵੀ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ ਅਤੇ ਆਦਿਤਿਆ ਚੋਪੜਾ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦੇ ਗੀਤ ਨੂੰ ਲੈ ਕੇ ਵਿਵਾਦ ਇੰਨਾ ਵੱਧ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਇਸ ਦਾ ਬਾਈਕਾਟ ਸ਼ੁਰੂ ਹੋ ਗਿਆ ਹੈ। ਲੋਕ ਫਿਲਮ ਤੋਂ ਭਗਵਾ ਬਿਕਨੀ ਸੀਨ ਹਟਾਉਣ ਦੀ ਮੰਗ ਕਰ ਰਹੇ ਹਨ।

Related Stories

No stories found.
logo
Punjab Today
www.punjabtoday.com