ਸ਼ਹਿਨਾਜ਼ ਗਿੱਲ ਨੇ ਕੀਤਾ ਰੈਂਪ 'ਤੇ ਗਿੱਧਾ, ਤਾੜੀਆਂ ਨਾਲ ਗੂੰਜ ਉੱਠਿਆ ਹਾਲ

ਸ਼ਹਿਨਾਜ਼ ਗਿੱਲ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਅਦਾਕਾਰਾ ਸਲਮਾਨ ਖਾਨ ਦੀ ਫਿਲਮ 'ਚ ਨਜ਼ਰ ਆਵੇਗੀ।
ਸ਼ਹਿਨਾਜ਼ ਗਿੱਲ ਨੇ ਕੀਤਾ ਰੈਂਪ 'ਤੇ ਗਿੱਧਾ, ਤਾੜੀਆਂ ਨਾਲ ਗੂੰਜ ਉੱਠਿਆ ਹਾਲ

ਸ਼ਹਿਨਾਜ਼ ਗਿੱਲ ਕਿਸੇ ਵੀ ਪਹਿਚਾਣ ਦੀ ਮੋਹਤਾਜ਼ ਨਹੀਂ ਹੈ, ਉਹ ਆਪਣੇ ਬੇਬਾਕ ਅੰਦਾਜ਼ ਨਾਲ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ। ਹਰ ਕਿਸੇ ਦੀ ਚਹੇਤੀ ਸ਼ਹਿਨਾਜ਼ ਗਿੱਲ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸ਼ਹਿਨਾਜ਼ ਦਿੱਲੀ ਵਿੱਚ ਇੱਕ ਫੈਸ਼ਨ ਸ਼ੋਅ ਵਿੱਚ ਰੈਂਪ ਵਾਕ ਕਰਦੀ ਨਜ਼ਰ ਆ ਰਹੀ ਹੈ।

ਸ਼ਹਿਨਾਜ਼ ਗੁਲਾਬੀ ਮਰਮੇਡ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਪਹਿਲਾਂ ਤਾਂ ਸ਼ਹਿਨਾਜ਼ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਰੈਂਪ ਵਾਕ ਕੀਤਾ, ਪਰ ਅਚਾਨਕ ਮਿਊਜ਼ਿਕ ਸੁਣ ਕੇ ਉਹ ਡਿਜ਼ਾਇਨਰ ਨਾਲ ਗਿੱਧਾ ਪਾਉਣ ਲੱਗ ਪਈ। ਸ਼ਹਿਨਾਜ਼ ਦੇ ਇਸ ਅੰਦਾਜ਼ ਨੂੰ ਦੇਖ ਕੇ ਪੂਰਾ ਹਾਲ ਤਾੜੀਆਂ ਦੀ ਗੂੰਜ ਨਾਲ ਗੂੰਜ ਉੱਠਿਆ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਸ਼ਹਿਨਾਜ਼ ਦੀ ਤਾਰੀਫ ਵੀ ਕਰ ਰਹੇ ਹਨ।

ਸ਼ਹਿਨਾਜ਼ ਦਾ ਇਹ ਵਾਇਰਲ ਵੀਡੀਓ ਦਿੱਲੀ 'ਚ ਆਯੋਜਿਤ ਇਕ ਫੈਸ਼ਨ ਸ਼ੋਅ ਦਾ ਹੈ, ਜਿਸ 'ਚ ਉਹ ਫੈਸ਼ਨ ਡਿਜ਼ਾਈਨਰ ਕੇਨ ਫਰਨਸ ਦੀ ਸ਼ੋਅ ਸਟਾਪਰ ਬਣੀ ਸੀ। ਵੀਡੀਓ 'ਚ ਸ਼ਹਿਨਾਜ਼ ਅਤੇ ਕੇਨ ਇਕੱਠੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਸ਼ਹਿਨਾਜ਼ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਦੇਖ ਕੇ ਕਾਫੀ ਖੁਸ਼ ਹਨ। ਸ਼ਹਿਨਾਜ਼ ਗਿੱਲ ਦੀ ਵੀਡੀਓ 'ਤੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਸ਼ਾਨਦਾਰ ਹਨ। ਇਕ ਯੂਜ਼ਰ ਨੇ ਲਿਖਿਆ, 'ਸਾਨੂੰ ਤੁਹਾਡੇ 'ਤੇ ਮਾਣ ਹੈ।' ਜਦਕਿ ਦੂਜੇ ਨੇ ਲਿਖਿਆ, 'ਸਿਰਫ ਸ਼ਹਿਨਾਜ਼ ਹੀ ਅਜਿਹਾ ਕਰ ਸਕਦੀ ਹੈ।'

ਇਕ ਹੋਰ ਯੂਜ਼ਰ ਨੇ ਸ਼ਹਿਨਾਜ਼ ਦੀ ਤਾਰੀਫ ਕਰਦੇ ਹੋਏ ਕਿਹਾ, 'ਆਗ ਲਗਾ ਦੀ, ਆਗ ਲਗਾ ਦੀ'। ਸ਼ਹਿਨਾਜ਼ ਗਿੱਲ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਅਦਾਕਾਰਾ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਸਲਮਾਨ ਅਤੇ ਸ਼ਹਿਨਾਜ਼ ਤੋਂ ਇਲਾਵਾ ਰਿਤੇਸ਼ ਦੇਸ਼ਮੁਖ, ਜੌਨ ਅਬ੍ਰਾਹਮ, ਨੋਰਾ ਫਤੇਹੀ ਵੀ ਹੋਣਗੇ। ਫਿਲਹਾਲ ਸ਼ਹਿਨਾਜ਼ ਯੂਟਿਊਬ 'ਤੇ ਆਪਣੇ ਟਾਕ ਸ਼ੋਅ 'ਦੇਸੀ ਵਾਈਬਸ ਵਿਦ ਸ਼ਹਿਨਾਜ਼' 'ਚ ਰੁੱਝੀ ਹੋਈ ਹੈ। ਇਸ ਸ਼ੋਅ 'ਚ ਹੁਣ ਤੱਕ ਰਾਜਕੁਮਾਰ ਰਾਓ, ਆਯੁਸ਼ਮਾਨ ਖੁਰਾਨਾ ਅਤੇ ਵਿੱਕੀ ਕੌਸ਼ਲ ਮਹਿਮਾਨ ਵਜੋਂ ਆ ਚੁੱਕੇ ਹਨ।

ਸ਼ਹਿਨਾਜ਼ ਗਿੱਲ ਇਵੈਂਟ ਵਿੱਚ ਡਰੈਸ ਡਿਜ਼ਾਈਨਰ ਕੇਨ ਫਰਨ ਲਈ ਸ਼ੋਅ ਸਟਾਪਰ ਬਣ ਗਈ। ਸ਼ਹਿਨਾਜ਼ ਨੇ ਫੈਸ਼ਨ ਸ਼ੋਅ ਤੋਂ ਆਪਣੀ ਰੈਂਪ ਵਾਕ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਬੇਬੀ ਪਿੰਕ ਮਰਮੇਡ ਸਟਾਈਲ ਗਾਊਨ ਵਿੱਚ ਨਜ਼ਰ ਆ ਰਹੀ ਹੈ ।

Related Stories

No stories found.
logo
Punjab Today
www.punjabtoday.com