ਸ਼ਹਿਨਾਜ਼ ਗਿੱਲ ਕਮਰੇ 'ਚ ਬੈਠੇ ਸ਼ੇਰ ਨੂੰ ਵੇਖ ਕੇ ਭੱਜੀ, ਵੀਡੀਓ ਹੋ ਰਹੀ ਵਾਇਰਲ

ਸ਼ਹਿਨਾਜ਼ ਗਿੱਲ ਦੀ ਫੈਨ ਫਾਲੋਇੰਗ ਲਗਾਤਾਰ ਵੱਧ ਰਹੀ ਹੈ, ਅਦਾਕਾਰਾ ਆਪਣੇ ਵੀਡੀਓਜ਼ ਅਤੇ ਫੋਟੋਆਂ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ।
ਸ਼ਹਿਨਾਜ਼ ਗਿੱਲ ਕਮਰੇ 'ਚ ਬੈਠੇ ਸ਼ੇਰ ਨੂੰ ਵੇਖ ਕੇ ਭੱਜੀ, ਵੀਡੀਓ ਹੋ ਰਹੀ ਵਾਇਰਲ

ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਕਿਸੇ ਵੀ ਪਹਿਚਾਣ ਦੀ ਮੋਹਤਾਜ਼ ਨਹੀਂ ਹੈ। ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਯਾਦ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਦੁਬਈ 'ਚ ਆਯੋਜਿਤ ਇਕ ਐਵਾਰਡ ਸ਼ੋਅ ਦਾ ਹੈ।

ਤੁਹਾਨੂੰ ਪਤਾ ਹੈ ਕਿ ਹਾਲ ਹੀ 'ਚ ਸ਼ਹਿਨਾਜ਼ ਗਿੱਲ ਨੂੰ ਦੁਬਈ 'ਚ 'ਦਿ ਰਾਈਜ਼ਿੰਗ ਸਟਾਰ' ਦਾ ਐਵਾਰਡ ਦਿੱਤਾ ਗਿਆ ਸੀ। ਇਸ ਦੌਰਾਨ ਅਦਾਕਾਰਾ ਸਿਧਾਰਥ ਨੂੰ ਯਾਦ ਕਰਦੀ ਨਜ਼ਰ ਆਈ। ਇੱਕ ਵਾਰ ਫਿਰ ਸ਼ਹਿਨਾਜ਼ ਗਿੱਲ ਆਪਣੇ ਫੰਕੀ ਅੰਦਾਜ਼ ਲਈ ਸੁਰਖੀਆਂ ਵਿੱਚ ਆ ਗਈ ਹੈ। ਸ਼ਹਿਨਾਜ਼ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਫਨੀ ਵੀਡੀਓ ਸ਼ੇਅਰ ਕੀਤੀ ਹੈ। ਜਿਸ ਕਾਰਨ ਪ੍ਰਸ਼ੰਸਕ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ। ਇਸ ਵੀਡੀਓ 'ਚ ਸ਼ਹਿਨਾਜ਼ ਡਰੀ ਹੋਈ ਨਜ਼ਰ ਆ ਰਹੀ ਹੈ।

'ਬਿੱਗ ਬੌਸ' ਨਾਲ ਮਸ਼ਹੂਰ ਹੋਈ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਹੁਣ ਪੂਰੇ ਦੇਸ਼ ਦੀ ਸ਼ਹਿਨਾਜ਼ ਗਿੱਲ ਬਣ ਗਈ ਹੈ। ਸ਼ਹਿਨਾਜ਼ ਦੀ ਫੈਨ ਫਾਲੋਇੰਗ ਲਗਾਤਾਰ ਵੱਧ ਰਹੀ ਹੈ, ਅਦਾਕਾਰਾ ਆਪਣੇ ਵੀਡੀਓਜ਼ ਅਤੇ ਫੋਟੋਆਂ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਹੁਣ ਦੇਖੋ ਇਹ ਨਵੀਂ ਵੀਡੀਓ, ਜਿੱਥੇ ਇੱਕ ਸ਼ੇਰ ਉਸ ਦੇ ਸਾਹਮਣੇ ਆ ਗਿਆ, ਸ਼ਹਿਨਾਜ਼ ਡਰਦੀ ਹੋਈ ਕਮਰੇ ਤੋਂ ਬਾਹਰ ਭੱਜ ਗਈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਖੁਦ ਲਿਖਿਆ- 'ਮੈਂ ਡਰ ਗਈ' ਪਰ ਸ਼ਹਿਨਾਜ਼ ਨੇ ਫਿਰ ਹਿੰਮਤ ਕੀਤੀ। ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਹ ਕੁਝ ਨਹੀਂ ਕਰੇਗਾ, ਪਰ ਸ਼ਹਿਨਾਜ਼ ਡਰ ਤੋਂ ਹਟਣ ਦਾ ਨਾਂ ਨਹੀਂ ਲੈ ਰਹੀ ਸੀ। ਕਿਸੇ ਤਰ੍ਹਾਂ ਉਹ ਡਰਦੀ ਹੋਈ ਉਸ ਕਮਰੇ ਵਿਚ ਪਹੁੰਚ ਗਈ ਅਤੇ ਜਿਵੇਂ ਹੀ ਸ਼ੇਰ ਉਸ ਦੇ ਨੇੜੇ ਆਉਣ ਲੱਗਾ ਤਾਂ ਸ਼ਹਿਨਾਜ਼ ਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ।

ਸ਼ਹਿਨਾਜ਼ ਵੀ ਸ਼ੇਰ ਦੇ ਨੇੜੇ ਜਾਣ ਦੀ ਹਿੰਮਤ ਕਰ ਰਹੀ ਸੀ, ਪਰ ਉਹ ਡਰ ਕੇ ਮੁੜ ਭੱਜ ਗਈ। ਸ਼ਹਿਨਾਜ਼ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਨ੍ਹੀਂ ਦਿਨੀਂ ਸ਼ਹਿਨਾਜ਼ ਆਪਣੇ ਯੂਟਿਊਬ ਚੈਨਲ 'ਤੇ ਟਾਕ ਸ਼ੋਅ 'ਦੇਸੀ ਵਾਈਬਜ਼ ਵਿਦ ਸ਼ਹਿਨਾਜ਼ ਗਿੱਲ' ਨਾਲ ਸੁਰਖੀਆਂ ਬਟੋਰ ਰਹੀ ਹੈ। ਚੈਟ ਸ਼ੋਅ ਵਿੱਚ ਰਾਜਕੁਮਾਰ ਰਾਓ ਸ਼ਹਿਨਾਜ਼ ਗਿੱਲ ਦੇ ਸ਼ੋਅ 'ਚ ਪਹਿਲੇ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ । ਸ਼ਹਿਨਾਜ਼ ਗਿੱਲ ਸਲਮਾਨ ਖਾਨ ਦੀ ਫਿਲਮ ਨਾਲ ਬਾਲੀਵੁੱਡ 'ਚ ਵੀ ਡੈਬਿਊ ਕਰਨ ਜਾ ਰਹੀ ਹੈ।

Related Stories

No stories found.
logo
Punjab Today
www.punjabtoday.com