ਸ਼ਰਲਿਨ ਨੇ ਸਾਜਿਦ ਖਿਲਾਫ ਦਰਜ ਕਰਵਾਈ ਸ਼ਿਕਾਇਤ, ਬਿੱਗ ਬੌਸ ਬੰਦ ਕਰਨ ਦੀ ਮੰਗ

ਸ਼ਰਲਿਨ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਬਿੱਗ ਬੌਸ ਨੂੰ ਬੇਨਤੀ ਕਰ ਰਹੇ ਹਾਂ, ਕਿ ਸਾਜਿਦ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਜਾਵੇ, ਪਰ ਸਾਡੀ ਬੇਨਤੀ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਸ਼ਰਲਿਨ ਨੇ ਸਾਜਿਦ ਖਿਲਾਫ ਦਰਜ ਕਰਵਾਈ ਸ਼ਿਕਾਇਤ, ਬਿੱਗ ਬੌਸ ਬੰਦ ਕਰਨ ਦੀ ਮੰਗ

ਸਾਜਿਦ ਖਾਨ MeToo ਦੇ ਦੋਸ਼ ਵਿਚ ਬੁਰੀ ਤਰਾਂ ਫਸਦਾ ਹੋਇਆ ਨਜ਼ਰ ਆ ਰਿਹਾ ਹੈ। ਜਦੋਂ ਤੋਂ ਸਾਜਿਦ ਨੇ ਬਿੱਗ ਬੌਸ 16 ਵਿੱਚ ਐਂਟਰੀ ਕੀਤੀ ਹੈ, ਉਦੋਂ ਤੋਂ ਹੀ ਉਹ ਵਿਵਾਦਾਂ ਵਿੱਚ ਘਿਰ ਗਏ ਹਨ। ਸਾਜਿਦ ਖਾਨ ਨੂੰ ਬਿੱਗ ਬੌਸ 16 ਤੋਂ ਬਾਹਰ ਕਰਨ ਦੀ ਮੰਗ ਵਧਦੀ ਜਾ ਰਹੀ ਹੈ। ਹੁਣ ਅਦਾਕਾਰਾ ਸ਼ਰਲਿਨ ਚੋਪੜਾ ਨੇ ਸਾਜਿਦ ਖਿਲਾਫ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ।

ਸ਼ਰਲਿਨ ਨੇ ਸਾਜਿਦ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਹੈ। ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਸ਼ਰਲਿਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ 'ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨਾਲ ਵੀ ਗੱਲ ਕੀਤੀ ਹੈ। ਸ਼ਰਲਿਨ ਨੇ ਗੱਲਬਾਤ ਦੌਰਾਨ ਕਿਹਾ, 'ਮੈਂ MeToo ਦੇ ਦੋਸ਼ੀ ਸਾਜਿਦ ਖਾਨ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਆਈ ਹਾਂ। ਦੇਖੋ, ਅਸੀਂ ਲੰਬੇ ਸਮੇਂ ਤੋਂ ਬਿੱਗ ਬੌਸ ਨੂੰ ਬੇਨਤੀ ਕਰ ਰਹੇ ਹਾਂ ਕਿ ਸਾਜਿਦ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਜਾਵੇ। ਪਰ ਸਾਡੀ ਬੇਨਤੀ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਹ ਲੋਕ ਸਾਡੇ ਦਰਦ ਨੂੰ ਖਾਰਜ ਕਰ ਰਹੇ ਹਨ।

ਸ਼ਰਲਿਨ ਨੇ ਅੱਗੇ ਕਿਹਾ, 'ਹੁਣ ਅਸੀਂ ਆਪਣੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਪੱਤਰ ਭੇਜ ਕੇ ਬਿੱਗ ਬੌਸ ਸ਼ੋਅ ਦਾ ਟੈਲੀਕਾਸਟ ਰੱਦ ਕਰਨ ਦੀ ਬੇਨਤੀ ਕੀਤੀ ਹੈ। ਜਦੋਂ ਤੱਕ ਸਾਜਿਦ ਇਸ ਸ਼ੋਅ ਵਿੱਚ ਹਨ, ਉਦੋਂ ਤੱਕ ਸ਼ੋਅ ਬੰਦ ਹੋਣਾ ਚਾਹੀਦਾ ਹੈ। ਸ਼ਰਲਿਨ ਦੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਬਿੱਗ ਬੌਸ ਨੂੰ ਸਾਜਿਦ ਨੂੰ ਬਾਹਰ ਕੱਢਣ ਦੀ ਬੇਨਤੀ ਕਰ ਰਹੇ ਹਨ।

ਸ਼ਰਲਿਨ ਤੋਂ ਇਲਾਵਾ ਕਈ ਔਰਤਾਂ ਨੇ ਸਾਜਿਦ ਖਿਲਾਫ ਆਵਾਜ਼ ਉਠਾਈ ਹੈ। ਸਾਲ 2018 'ਚ ਸਾਜਿਦ 'ਤੇ 'ਮੀ ਟੂ' ਮੁਹਿੰਮ ਤਹਿਤ 10 ਔਰਤਾਂ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਜਿਸ ਕਾਰਨ ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਐਸੋਸੀਏਸ਼ਨ ਨੇ ਸਾਜਿਦ 'ਤੇ ਇਕ ਸਾਲ ਲਈ ਪਾਬੰਦੀ ਲਗਾ ਦਿੱਤੀ ਸੀ। ਅਜਿਹੇ 'ਚ ਲੰਬੇ ਸਮੇਂ ਬਾਅਦ ਸਾਜਿਦ ਨੇ ਇਕ ਵਾਰ ਫਿਰ ਬਿੱਗ ਬੌਸ ਨਾਲ ਵਾਪਸੀ ਕੀਤੀ ਹੈ। ਹਾਲਾਂਕਿ ਬਿੱਗ ਬੌਸ 'ਚ ਐਂਟਰੀ ਕਰਦੇ ਹੀ ਵਿਵਾਦ ਸ਼ੁਰੂ ਹੋ ਗਿਆ ਹੈ, ਪਰ ਕਈ ਫਿਲਮੀ ਹਸਤੀਆਂ ਨੇ ਸਾਜਿਦ ਦੇ ਸ਼ੋਅ 'ਚ ਆਉਣ 'ਤੇ ਇਤਰਾਜ਼ ਵੀ ਉਠਾਇਆ ਹੈ।

Related Stories

No stories found.
Punjab Today
www.punjabtoday.com