ਸ਼ਿਲਪਾ ਦਾ ਪਤੀ ਤੇ ਪੋਰਨ ਫ਼ਿਲਮ ਮਾਮਲੇ 'ਚ ਫਸੇ ਰਾਜ ਕੁੰਦਰਾ ਫਿਲਮ 'ਚ ਬਣੇ ਹੀਰੋ

ਪਿਛਲੇ ਸਾਲ ਰਾਜ ਕੁੰਦਰਾ 'ਤੇ ਪੋਰਨ ਫਿਲਮਾਂ ਬਣਾਉਣ ਦਾ ਦੋਸ਼ ਲੱਗਾ ਸੀ। ਇਸ ਮਾਮਲੇ 'ਚ ਮੁੰਬਈ ਪੁਲਸ ਨੇ ਰਾਜ ਕੁੰਦਰਾ ਸਮੇਤ 10 ਲੋਕਾਂ ਨੂੰ ਦੋਸ਼ੀ ਬਣਾਇਆ ਸੀ।
ਸ਼ਿਲਪਾ ਦਾ ਪਤੀ ਤੇ ਪੋਰਨ ਫ਼ਿਲਮ ਮਾਮਲੇ 'ਚ ਫਸੇ ਰਾਜ ਕੁੰਦਰਾ ਫਿਲਮ 'ਚ ਬਣੇ ਹੀਰੋ

ਰਾਜ ਕੁੰਦਰਾ, ਜੋ ਪਿਛਲੇ ਸਾਲ ਪੋਰਨ ਫ਼ਿਲਮਾਂ ਦੇ ਇੱਕ ਕੇਸ ਵਿੱਚ ਫੜਿਆ ਗਿਆ ਸੀ ਅਤੇ 64 ਦਿਨ ਜੇਲ੍ਹ ਵਿੱਚ ਰਿਹਾ ਸੀ, ਹੁਣ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਿਹਾ ਹੈ। ਕਰੀਬੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਰਾਜ ਨੇ ਪਿਛਲੇ ਮਹੀਨੇ ਮੁੰਬਈ 'ਚ ਫਿਲਮ 'ਯੂਟੀ ਨੰਬਰ 69' ਦੀ ਸ਼ੂਟਿੰਗ ਪੂਰੀ ਕਰ ਲਈ ਹੈ।

ਸ਼ੂਟਿੰਗ ਦਾ ਸਥਾਨ ਮੁੰਬਈ ਦੇ ਉਪਨਗਰ ਖੇਤਰ ਮੀਰਾ ਰੋਡ ਸਥਿਤ ਡੱਬਾ ਫੈਕਟਰੀ ਸੀ। ਫਿਲਮ ਦਾ ਟਾਈਟਲ ਆਰਥਰ ਰੋਡ ਜੇਲ੍ਹ ਦੀ ਬੈਰਕ ਨਾਲ ਸਬੰਧਤ ਹੈ, ਜਿੱਥੇ ਰਾਜ ਕੁੰਦਰਾ ਇੱਕ ਕੈਦੀ ਵਜੋਂ ਬੰਦ ਸੀ। ਫਿਲਮ ਦੀ ਸ਼ੂਟਿੰਗ ਸਿਰਫ 18 ਦਿਨਾਂ 'ਚ ਪੂਰੀ ਹੋ ਗਈ ਹੈ। ਹੁਣ ਇਸਨੂੰ OTT ਪਲੇਟਫਾਰਮ ਪ੍ਰਾਈਮ ਵੀਡੀਓ 'ਤੇ ਵੇਚਣ ਦੀ ਤਿਆਰੀ ਚੱਲ ਰਹੀ ਹੈ।

ਇਕ ਸੂਤਰ ਨੇ ਕਿਹਾ, ''ਰਾਜ ਕੁੰਦਰਾ ਨੇ ਫਿਲਮ 'ਚ ਖੁਦ ਦੀ ਭੂਮਿਕਾ ਨਿਭਾਈ ਹੈ। ਜਦੋਂ ਉਹ ਆਰਥਰ ਰੋਡ ਜੇਲ੍ਹ ਵਿੱਚ ਸੀ ਤਾਂ ਉਸ ਨਾਲ ਕੀ ਵਾਪਰਿਆ, ਇਸ ਨੂੰ ਫ਼ਿਲਮ ਦੀ ਕਹਾਣੀ ਵਿੱਚ ਜੋੜਿਆ ਗਿਆ ਹੈ। ਫਿਲਮ ਦੀ ਸ਼ੂਟਿੰਗ ਗੁਪਤ ਤਰੀਕੇ ਨਾਲ ਕੀਤੀ ਗਈ ਹੈ। ਫਿਲਮ ਵਿੱਚ ਸੈਕੰਡਰੀ ਕਾਸਟ ਵਿੱਚ ਕੋਈ ਸਟਾਰ ਨਹੀਂ ਹੈ। ਅਜਿਹਾ ਇਸ ਲਈ ਕਿਉਂਕਿ ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਜ਼ਿਆਦਾ ਚਰਚਾ ਨਾ ਕਰਨ ਦੀ ਯੋਜਨਾ ਸੀ।

ਸਮੁੱਚੀ ਕਾਸਟ ਅਤੇ ਕਰੂ ਵੀ ਉਹੀ ਰਿਹਾ ਹੈ, ਜਿਨ੍ਹਾਂ ਨੇ ਸਿਰਫ਼ ਇੱਕ ਜਾਂ ਦੋ ਵੱਡੀਆਂ ਫ਼ਿਲਮਾਂ ਹੀ ਕੀਤੀਆਂ ਹਨ। ਬੈਨਰ ਦਾ ਨਾਮ ਦਿ ਬਿਗਰ ਪਿਕਚਰ ਹੈ। ਇਸ ਫਿਲਮ ਦਾ ਨਿਰਦੇਸ਼ਨ ਸ਼ਾਹਨਵਾਜ਼ ਅਲੀ ਨੇ ਕੀਤਾ ਹੈ। ਇਸ ਦੇ ਨਾਲ ਹੀ ਕਲਾ ਨਿਰਦੇਸ਼ਨ ਨੀਰਜ ਕੁਮਾਰ ਸਿੰਘ ਨੇ ਕੀਤਾ ਹੈ। ਉਸ ਨੇ ਡੱਬਾ ਫੈਕਟਰੀ ਨੂੰ ਆਰਥਰ ਰੋਡ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ।

ਪਿਛਲੇ ਸਾਲ ਰਾਜ ਕੁੰਦਰਾ 'ਤੇ ਪੋਰਨ ਫਿਲਮਾਂ ਬਣਾਉਣ ਦਾ ਦੋਸ਼ ਲੱਗਾ ਸੀ। ਇਸ ਮਾਮਲੇ 'ਚ ਮੁੰਬਈ ਪੁਲਸ ਨੇ ਰਾਜ ਕੁੰਦਰਾ ਸਮੇਤ 10 ਲੋਕਾਂ ਨੂੰ ਦੋਸ਼ੀ ਬਣਾਇਆ ਸੀ। ਸਾਰਿਆਂ ਖਿਲਾਫ ਚਾਰਜਸ਼ੀਟ ਵੀ ਦਾਇਰ ਕੀਤੀ ਗਈ ਹੈ। ਰਾਜ ਦੀ ਗ੍ਰਿਫਤਾਰੀ ਤੋਂ ਪਹਿਲਾਂ ਫਰਵਰੀ 2021 'ਚ ਇਸ ਮਾਮਲੇ 'ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਦੋਸ਼ੀ ਅਸ਼ਲੀਲ ਫਿਲਮਾਂ ਬਣਾਉਂਦੇ ਸਨ ਅਤੇ ਫਿਲਮਾਂ ਅਤੇ ਵੈੱਬ ਸੀਰੀਜ਼ ਵਿਚ ਕੰਮ ਕਰਨ ਦਾ ਝਾਂਸਾ ਦੇ ਕੇ ਲੋਕਾਂ ਨੂੰ ਠੱਗਦੇ ਸਨ। ਨਵੇਂ ਮਾਡਲਾਂ ਅਤੇ ਅਦਾਕਾਰਾਂ ਨੂੰ ਫਿਲਮਾਂ ਵਿੱਚ ਰੋਲ ਦੇਣ ਦਾ ਵਾਅਦਾ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਨਾਲ ਪੋਰਨ ਫਿਲਮਾਂ ਬਣਾਈਆਂ ਜਾਂਦੀਆਂ ਸਨ। ਇਨ੍ਹਾਂ ਫਿਲਮਾਂ ਦੀ ਸ਼ੂਟਿੰਗ ਮਡ ਆਈਲੈਂਡ ਅਤੇ ਮਲਾਡ ਵਿੱਚ ਅਕਸਾ ਨੇੜੇ ਕਿਰਾਏ ਦੇ ਬੰਗਲੇ ਜਾਂ ਅਪਾਰਟਮੈਂਟ ਵਿੱਚ ਕੀਤੀ ਗਈ ਸੀ।

ਰਾਜ ਨੂੰ ਇਕ ਅਦਾਕਾਰਾ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਸ਼ੂਟ ਦੌਰਾਨ ਅਭਿਨੇਤਰੀਆਂ ਨੂੰ ਵੱਖਰੀ ਸਕ੍ਰਿਪਟ ਸ਼ੂਟ ਕਰਨ ਲਈ ਕਹਿੰਦੇ ਸਨ ਅਤੇ ਉਨ੍ਹਾਂ ਨੂੰ ਨਿਊਡ ਸੀਨ ਸ਼ੂਟ ਕਰਨ ਲਈ ਵੀ ਕਿਹਾ ਜਾਂਦਾ ਸੀ। ਜਦੋ ਕੋਈ ਅਦਾਕਾਰਾ ਇਨਕਾਰ ਕਰਦੀ ਸੀ ਤਾਂ ਉਸ ਨੂੰ ਕਥਿਤ ਤੌਰ 'ਤੇ ਧਮਕੀਆਂ ਦਿੱਤੀਆਂ ਜਾਂਦੀਆਂ ਸਨ , ਫਿਰ ਸ਼ੂਟਿੰਗ ਦਾ ਖਰਚਾ ਵੀ ਮੰਗਿਆ ਜਾਂਦਾ ਸੀ । ਦੋਸ਼ ਹੈ ਕਿ ਇਹ ਨਗਨ ਕਲਿੱਪ ਇੱਕ ਐਪ 'ਤੇ ਅਪਲੋਡ ਕੀਤੇ ਜਾਂਦੇ ਸਨ। ਇਹ ਐਪਸ ਸਬਸਕ੍ਰਿਪਸ਼ਨ ਆਧਾਰਿਤ ਸਨ। ਸਮੱਗਰੀ ਨੂੰ ਦੇਖਣ ਲਈ ਗਾਹਕਾਂ ਨੂੰ ਇੱਕ ਨਿਸ਼ਚਿਤ ਰਕਮ ਅਦਾ ਕਰਨੀ ਪੈਂਦੀ ਸੀ।

Related Stories

No stories found.
logo
Punjab Today
www.punjabtoday.com