ਗਲੀ ਬੁਆਏ ਸਿਧਾਂਤ ਨੇ ਡਾਂਸ ਕਰਕੇ ਵਿੱਕੀ-ਕੈਟਰੀਨਾ ਨੂੰ ਦਿੱਤੀ ਵਿਆਹ ਦੀ ਵਧਾਈ

ਵਿੱਕੀ ਕੌਸ਼ਲ ਨੇ ਸਿਧਾਂਤ ਨੂੰ ਪੁੱਛਿਆ ਵੈਸੇ, ਹੁਣ ਤੱਕ ਇਹ ਪ੍ਰਤਿਭਾ ਕਿੱਥੇ ਛੁਪੀ ਹੋਈ ਸੀ।
ਗਲੀ ਬੁਆਏ ਸਿਧਾਂਤ ਨੇ ਡਾਂਸ ਕਰਕੇ ਵਿੱਕੀ-ਕੈਟਰੀਨਾ ਨੂੰ ਦਿੱਤੀ ਵਿਆਹ ਦੀ ਵਧਾਈ

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਵਿਆਹ ਇਸ ਸੰਮੇ ਭਾਰਤ ਵਿਚ ਬਹੁਤ ਵੱਡੀ ਖਬਰ ਬਣਿਆ ਹੋਇਆ ਹੈ। ਇਨ੍ਹੀਂ ਦਿਨੀਂ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦਾ ਹਰ ਜਗਾ ਸ਼ੋਰ-ਸ਼ਰਾਬਾ ਹੈ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਵਿਆਹ ਦੀਆਂ ਵਧਾਈਆਂ ਦੇ ਰਿਹਾ ਹੈ।ਵੈਸੇ ਤਾਂ ਵਧਾਈਆਂ ਦੇ ਮਾਮਲੇ 'ਚ ਸਿਧਾਂਤ ਚਤੁਰਵੇਦੀ ਬਾਕੀਆਂ ਤੋਂ ਕਾਫੀ ਵੱਖਰੇ ਨਿਕਲੇ।

ਸਿਧਾਂਤ ਵਿੱਕੀ-ਕੈਟਰੀਨਾ ਨੂੰ ਆਪਣੀ ਨਵੀਂ ਜ਼ਿੰਦਗੀ ਨੂੰ ਇੱਕ ਵਿਲੱਖਣ ਅੰਦਾਜ਼ ਵਿੱਚ ਮਨਾਉਣ ਲਈ ਇੰਸਟਾਗ੍ਰਾਮ 'ਤੇ ਇਕ ਅਨੋਖੇ ਅੰਦਾਜ਼ 'ਚ ਵਿੱਕੀ-ਕੈਟਰੀਨਾ ਨੂੰ ਉਨ੍ਹਾਂ ਦੀ ਨਵੀਂ ਜ਼ਿੰਦਗੀ ਦੀਆਂ ਵਧਾਈਆਂ ਭੇਜੀਆਂ ਹਨ।ਅਸੀਂ ਸਾਰੇ ਜਾਣਦੇ ਹਾਂ ਕਿ ਕੈਟਰੀਨਾ ਕੈਫ-ਵਿੱਕੀ ਕੌਸ਼ਲ ਨੇ ਆਪਣੇ ਵਿਆਹ 'ਚ ਕੁਝ ਖਾਸ ਲੋਕਾਂ ਨੂੰ ਹੀ ਬੁਲਾਇਆ ਸੀ। ਵਿੱਕੀ-ਕੈਟ ਦੇ ਵਿਆਹ 'ਚ 'ਗਲੀ ਬੁਆਏ' ਫੇਮ ਸਿਧਾਂਤ ਚਤੁਰਵੇਦੀ ਨੇ ਵੀ ਸ਼ਿਰਕਤ ਨਹੀਂ ਕੀਤੀ ਸੀ ।

ਇਸ ਲਈ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਸ ਜੋੜੇ ਲਈ ਇਕ ਕਿਊਟ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਸਿਧਾਂਤ ਐਨਕ ਲਗਾ ਕੇ 'ਸਸੁਰਾਲ ਗੇਂਦਾ ਫੂਲ' ਗੀਤ 'ਤੇ ਡਾਂਸ ਕਰ ਰਿਹਾ ਹੈ।ਸਿਧਾਂਤ ਚਤੁਰਵੇਦੀ ਦੇ ਡਾਂਸ ਵਿੱਚ ਉਸਦੀ ਮਿਹਨਤ ਸਾਫ਼ ਨਜ਼ਰ ਆਉਂਦੀ ਹੈ। ਸਿਧਾਂਤ ਚਤੁਰਵੇਦੀ ਦੀ ਬਿਹਤਰੀਨ ਅਦਾਕਾਰੀ ਤੋਂ ਤਾਂ ਅਸੀਂ ਸਾਰੇ ਵਾਕਿਫ ਹਾਂ, ਪਰ ਇਸ ਵਾਰ ਉਨ੍ਹਾਂ ਨੇ ਸ਼ਾਨਦਾਰ ਡਾਂਸ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਸਿਧਾਂਤ ਦੀਆਂ ਹਰਕਤਾਂ ਦੇਖਣ ਤੋਂ ਬਾਅਦ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿੱਕੀ ਕੌਸ਼ਲ ਨੇ ਵੀਡੀਓ 'ਤੇ ਦਿਲ ਦਾ ਇਮੋਜੀ ਵੀ ਪੋਸਟ ਕੀਤਾ ਹੈ।ਵਿੱਕੀ ਕੌਸ਼ਲ ਨੇ ਸਿਧਾਂਤ ਨੂੰ ਪੁੱਛਿਆ ਵੈਸੇ, ਹੁਣ ਤੱਕ ਇਹ ਪ੍ਰਤਿਭਾ ਕਿੱਥੇ ਛੁਪੀ ਹੋਈ ਸੀ। ਜੇਕਰ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਜ਼ਰੂਰ ਦੇਖੋ। ਕਿਉਂਕਿ ਕੁਝ ਚੀਜ਼ਾਂ ਬਹੁਤ ਵਧੀਆ ਹੁੰਦੀਆਂ ਹਨ।

Related Stories

No stories found.
logo
Punjab Today
www.punjabtoday.com