ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਵਾਰ' ਗੁਰੂਪੁਰਬ 'ਤੇ 10 ਵਜੇ ਹੋਵੇਗਾ ਰਿਲੀਜ਼

ਸਿੱਧੂ ਮੂਸੇਵਾਲਾ ਨੇ ਵੀਰ ਨਾਇਕ ਹਰੀ ਸਿੰਘ ਨਲਵਾ ਲਈ ਗੀਤ ਗਾਇਆ ਹੈ। ਸਰਦਾਰ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਫੌਜ ਮੁੱਖੀ ਸਨ।
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਵਾਰ' ਗੁਰੂਪੁਰਬ 'ਤੇ 10 ਵਜੇ ਹੋਵੇਗਾ ਰਿਲੀਜ਼

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨਹੀਂ ਚਾਹੁੰਦੇ ਸਨ, ਕਿ ਉਨ੍ਹਾਂ ਤੋਂ ਪੁੱਛੇ ਬਗੈਰ ਉਨ੍ਹਾਂ ਦਾ ਗੀਤ ਰਿਲੀਜ਼ ਹੋਵੇ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸਦਾ ਦੂਜਾ ਗੀਤ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਗੁਰੂ ਪਰਬ ਦੇ ਦਿਨ ਪਾਠ ਉਪਰੰਤ ਅਰਦਾਸ ਕਰਕੇ 10 ਵਜੇ ਗੀਤ ਰਿਲੀਜ਼ ਕੀਤਾ ਜਾਵੇਗਾ।

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਦੂਜਾ ਗੀਤ ਹੈ। ਸੋਸ਼ਲ ਮੀਡੀਆ 'ਤੇ ਪਾਈ ਪੋਸਟ ਮੁਤਾਬਕ ਇਸ ਗੀਤ ਦਾ ਟਾਈਟਲ 'ਵਾਰ' ਰੱਖਿਆ ਗਿਆ ਹੈ। ਜੋ 8 ਨਵੰਬਰ ਨੂੰ ਸਵੇਰੇ 10 ਵਜੇ ਰਿਲੀਜ਼ ਹੋਵੇਗੀ। ਇਹ ਉਹਨਾਂ ਗੀਤਾਂ ਵਿੱਚੋਂ ਇੱਕ ਹੈ ਜਿਸਨੂੰ ਸਿੱਧੂ ਮੂਸੇਵਾਲਾ ਨੇ ਗਾਇਆ ਸੀ, ਪਰ ਰਿਲੀਜ਼ ਤੋਂ ਪਹਿਲਾਂ ਹੀ ਮਾਰ ਦਿੱਤਾ ਗਿਆ ਸੀ। ਇਹ ਗੀਤ ਵੀ ਅਸਲ 'ਚ 'ਵਾਰ' ਹੈ, ਜੋ ਉਸ ਨੇ ਪੰਜਾਬ ਦੇ ਵੀਰ ਨਾਇਕ ਹਰੀ ਸਿੰਘ ਨਲਵਾ ਲਈ ਗਾਇਆ ਸੀ।

ਸਰਦਾਰ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਫੌਜ ਮੁਖੀ ਸਨ। ਮਹਾਨ ਲੜਾਕੂ ਹਰੀ ਸਿੰਘ ਨਲਵਾ ਨੇ ਪਠਾਣਾਂ ਵਿਰੁੱਧ ਕਈ ਯੁੱਧਾਂ ਦੀ ਅਗਵਾਈ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਿੱਤ ਦਿਵਾਈ। ਹਰੀ ਸਿੰਘ ਨਲਵਾ ਨੂੰ ਭਾਰਤ ਦੇ ਸਰਵੋਤਮ ਯੋਧਿਆਂ ਵਿੱਚ ਸਥਾਨ ਦਿੱਤਾ ਜਾਂਦਾ ਹੈ। ਉਸਦੀ ਅਗਵਾਈ ਵਿਚ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪਿਸ਼ਾਵਰ ਅਤੇ ਜਮਰੌਦ ਦੀਆਂ ਲੜਾਈਆਂ ਜਿੱਤੀਆਂ ਗਈਆਂ ਸਨ। ਇਹ ਉਸਦੀ ਅਗਵਾਈ ਦੇ ਕਾਰਨ ਸੀ ਕਿ ਸਿੱਖ ਸਾਮਰਾਜ ਦੀ ਸਰਹੱਦ ਸਿੰਧ ਦਰਿਆ ਤੋਂ ਪਾਰ ਖੈਬਰ ਦੱਰੇ ਤੱਕ ਫੈਲ ਗਈ ਸੀ।

ਹਰੀ ਸਿੰਘ ਨਲਵਾ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਨਾਲ ਸ਼ਿਕਾਰ 'ਤੇ ਗਿਆ ਹੋਇਆ ਸੀ। ਇਸ ਦੌਰਾਨ ਉਸਦਾ ਸਾਹਮਣਾ ਇੱਕ ਸ਼ੇਰ ਨਾਲ ਹੋ ਗਿਆ ਪਰ ਹਰੀ ਸਿੰਘ ਨਲਵਾ ਨੇ ਲੜਦੇ ਹੋਏ ਆਪਣੇ ਹੱਥਾਂ ਨਾਲ ਸ਼ੇਰ ਦਾ ਜਬਾੜਾ ਪਾੜ ਦਿੱਤਾ ਸੀ। ਇਹ ਸਿੱਧੂ ਮੂਸੇਵਾਲਾ ਦਾ ਉਨ੍ਹਾਂ ਦੀ ਮੌਤ ਤੋਂ ਬਾਅਦ ਦੂਜਾ ਗੀਤ ਹੈ। ਪਹਿਲਾ ਗੀਤ ਐਸ.ਵਾਈ.ਐਲ (ਸਤਲੁਜ-ਯਮੁਨਾ ਲਿੰਕ ਨਹਿਰ) ਉਨ੍ਹਾਂ ਦੇ ਪਿਤਾ ਜੀ ਦੀ ਅਗਵਾਈ ਹੇਠ ਰਿਲੀਜ਼ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ ਗਿਆ।

SYL ਮੁੱਦਾ ਅਜੇ ਵੀ ਪੰਜਾਬ ਅਤੇ ਹਰਿਆਣਾ ਦਰਮਿਆਨ ਤਣਾਅ ਪੈਦਾ ਕਰ ਰਿਹਾ ਹੈ। ਇਸ ਗੀਤ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਵੀ ਸੁਰਖੀਆਂ 'ਚ ਆ ਗਏ ਸਨ ਪਰ ਇਸ ਗੀਤ 'ਤੇ ਸਰਕਾਰ ਨੇ ਦੋ ਦਿਨਾਂ ਬਾਅਦ ਪਾਬੰਦੀ ਲਗਾ ਦਿੱਤੀ ਸੀ। ਸਿਰਫ ਦੋ ਦਿਨਾਂ 'ਚ 2.7 ਕਰੋੜ ਵਿਊਜ਼ ਮਿਲੇ ਹਨ। ਇਹ ਗੀਤ ਅੱਜ ਵੀ ਦੇਸ਼-ਵਿਦੇਸ਼ ਵਿੱਚ ਬਹੁਤ ਸੁਣਿਆ ਜਾਂਦਾ ਹੈ।

Related Stories

No stories found.
logo
Punjab Today
www.punjabtoday.com