ਕਿਰਦਾਰ ਸ਼੍ਰੀਲੰਕਾ ਦਾ ਤਾਂ ਉਹ ਮੁਗਲਾਂ ਵਰਗਾ ਨਹੀਂ ਦਿਖਾਉਣਾ ਚਾਹੀਦਾ: ਦੀਪਿਕਾ

ਦੀਪਿਕਾ ਨੇ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਹੈ, ਕਿ ਸਮਾਂ ਬਦਲ ਗਿਆ ਹੈ ਅਤੇ ਅੱਜ ਦੀਆਂ ਫਿਲਮਾਂ ਵਿੱਚ ਵੀਐਫਐਕਸ ਜ਼ਰੂਰੀ ਹਿੱਸਾ ਹੈ, ਪਰ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
ਕਿਰਦਾਰ ਸ਼੍ਰੀਲੰਕਾ ਦਾ ਤਾਂ ਉਹ ਮੁਗਲਾਂ ਵਰਗਾ ਨਹੀਂ ਦਿਖਾਉਣਾ ਚਾਹੀਦਾ: ਦੀਪਿਕਾ

ਰਾਮਾਨੰਦ ਸਾਗਰ ਦੇ ਮਸ਼ਹੂਰ ਸੀਰੀਅਲ 'ਰਾਮਾਇਣ' 'ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਦੀਪਿਕਾ ਚਿਖਲੀਆ ਨੇ ਹਾਲ ਹੀ 'ਚ ਪ੍ਰਭਾਸ, ਸੈਫ ਅਲੀ ਖਾਨ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਆਦਿਪੁਰਸ਼' ਦੇ ਟੀਜ਼ਰ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਮੀਡੀਆ ਨੂੰ ਦਿੱਤੇ ਇੰਟਰਵਿਊ 'ਚ ਦੀਪਿਕਾ ਨੇ ਫਿਲਮ 'ਚ ਰਾਵਣ ਦੇ ਕਿਰਦਾਰ ਨੂੰ ਲੈ ਕੇ ਆਪਣੀ ਰਾਏ ਦਿੱਤੀ ਹੈ। ਦੀਪਿਕਾ ਦਾ ਕਹਿਣਾ ਹੈ ਕਿ ਜੇਕਰ ਕਿਰਦਾਰ ਸ਼੍ਰੀਲੰਕਾ ਦਾ ਹੈ ਤਾਂ ਉਸ ਨੂੰ ਮੁਗਲਾਂ ਵਰਗਾ ਨਹੀਂ ਲੱਗਣਾ ਚਾਹੀਦਾ। ਅਭਿਨੇਤਰੀ ਦਾ ਕਹਿਣਾ ਹੈ, ਕਿ ਟੀਜ਼ਰ ਸਿਰਫ 30 ਸੈਕਿੰਡ ਦਾ ਹੈ, ਇਸ ਲਈ ਉਹ ਅਜੇ ਇਸ ਬਾਰੇ ਜ਼ਿਆਦਾ ਨਹੀਂ ਸਮਝ ਸਕੀ।

ਦੀਪਿਕਾ ਨੇ ਕਿਹਾ ਹੈ ਕਿ ਉਹ ਇਸ ਗੱਲ ਨਾਲ ਸਹਿਮਤ ਹੈ, ਕਿ ਸਮਾਂ ਬਦਲ ਗਿਆ ਹੈ ਅਤੇ ਅੱਜ ਦੀਆਂ ਫਿਲਮਾਂ ਵਿੱਚ ਵੀਐਫਐਕਸ ਜ਼ਰੂਰੀ ਹਿੱਸਾ ਹੈ, ਪਰ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਉਸਨੇ ਆਪਣੇ ਇੰਟਰਵਿਊ ਵਿੱਚ ਅੱਗੇ ਕਿਹਾ, ਕਿ ਜੇਕਰ ਉਹ ਇਹ ਕਹੇ ਕਿ ਉਹ ਰਾਮਾਨੰਦ ਸਾਗਰ ਦੀ ਰਾਮਾਇਣ ਵਿੱਚ ਰਾਵਣ ਦਾ ਕਿਰਦਾਰ ਨਿਭਾ ਰਹੇ ਅਰਵਿੰਦ ਤ੍ਰਿਵੇਦੀ ਨਾਲ ਇਸ ਕਿਰਦਾਰ ਨੂੰ ਜੋੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਸਹੀ ਨਹੀਂ ਹੋਵੇਗਾ।

ਦੀਪਿਕਾ ਮੁਤਾਬਕ ਹਰ ਐਕਟਰ ਉਸ ਦੇ ਮੁਤਾਬਕ ਫਿਲਮਾਂ 'ਚ ਕਿਰਦਾਰ ਨਿਭਾਉਣ ਲਈ ਪੂਰੀ ਤਰ੍ਹਾਂ ਆਜ਼ਾਦ ਹੈ। ਦੱਸ ਦੇਈਏ ਕਿ ਓਮ ਰਾਉਤ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਆਦਿਪੁਰਸ਼' 'ਚ ਪ੍ਰਭਾਸ ਭਗਵਾਨ ਰਾਮ ਅਤੇ ਕ੍ਰਿਤੀ ਸੈਨਨ ਸੀਤਾ ਦੇ ਕਿਰਦਾਰ 'ਚ ਹਨ, ਜਦਕਿ ਸੈਫ ਅਲੀ ਖਾਨ ਰਾਵਣ ਦੇ ਕਿਰਦਾਰ 'ਚ ਹਨ। ਇਹ ਫਿਲਮ ਅਗਲੇ ਸਾਲ 12 ਜਨਵਰੀ ਨੂੰ ਰਿਲੀਜ਼ ਹੋਵੇਗੀ।

ਇਹ ਇੱਕ ਪੈਨ ਇੰਡੀਆ ਫਿਲਮ ਹੈ, ਜੋ ਹਿੰਦੀ ਸਮੇਤ ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਦੀਪਿਕਾ ਚਿਖਲੀਆ ਨੇ ਕਿਹਾ, “ਮੈਂ ਹੁਣੇ ਹੀ ਆਦਿਪੁਰਸ਼ ਦਾ ਟੀਜ਼ਰ ਦੇਖਿਆ ਹੈ। ਮੈਨੂੰ ਲੱਗਦਾ ਹੈ ਕਿ ਰਾਮਾਇਣ ਦੀ ਕਹਾਣੀ ਸੱਚੀ ਹੈ ਅਤੇ ਇਸ ਨੂੰ VFX ਨਾਲ ਜੋੜਨਾ ਠੀਕ ਨਹੀਂ ਹੈ । ਇਹ ਮੇਰਾ ਨਿੱਜੀ ਵਿਚਾਰ ਹੈ। ਦੀਪਿਕਾ ਚਿਖਲੀਆ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਵਾਲਮੀਕਿ ਜੀ ਅਤੇ ਤੁਲਸੀ ਜੀ ਨੇ ਜਿਸ ਸਚਾਈ ਨਾਲ ਰਾਮਾਇਣ ਲਿਖੀ ਹੈ, ਉਸ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ। ਇਸ ਨੂੰ ਸੰਭਾਲਿਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਦੇਸ਼ ਦੀ ਵਿਰਾਸਤ ਹੈ।

Related Stories

No stories found.
Punjab Today
www.punjabtoday.com