ਸਲਮਾਨ ਖਾਨ ਔਰਤਾਂ ਨੂੰ ਕੁੱਟਦਾ ਹੈ, ਉਸਦੀ ਪੂਜਾ ਕਰਨੀ ਛੱਡ ਦਿਓ : ਸੋਮੀ ਅਲੀ

'ਮੈਨੇ ਪਿਆਰ ਕੀਆ' ਦਾ ਪੋਸਟਰ ਸ਼ੇਅਰ ਕਰਦੇ ਹੋਏ ਸੋਮੀ ਨੇ ਲਿਖਿਆ ਕਿ ਇਹ ਆਦਮੀ ਔਰਤਾਂ ਦੀ ਕੁੱਟਮਾਰ ਕਰਦਾ ਹੈ, ਇਸਦੀ ਪੂਜਾ ਕਰਨੀ ਬੰਦ ਕਰ ਦਿਓ।
ਸਲਮਾਨ ਖਾਨ ਔਰਤਾਂ ਨੂੰ ਕੁੱਟਦਾ ਹੈ, ਉਸਦੀ ਪੂਜਾ ਕਰਨੀ ਛੱਡ ਦਿਓ : ਸੋਮੀ ਅਲੀ

ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਕਸਰ ਵੱਖ-ਵੱਖ ਕਾਰਨਾਂ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਇਸ ਦੇ ਨਾਲ ਹੀ ਉਹ ਸੋਮੀ ਅਲੀ ਵੱਲੋਂ ਲਗਾਏ ਗਏ ਦੋਸ਼ਾਂ ਕਾਰਨ ਵੀ ਚਰਚਾ ਵਿੱਚ ਹੈ। ਅਜਿਹੇ 'ਚ ਇਕ ਵਾਰ ਫਿਰ ਸੋਮੀ ਅਲੀ ਨੇ ਸਲਮਾਨ ਖਾਨ ਦਾ ਨਾਂ ਲਏ ਬਿਨਾਂ ਕਥਿਤ ਦੋਸ਼ ਲਗਾਏ ਹਨ। 'ਮੈਨੇ ਪਿਆਰ ਕੀਆ' ਦਾ ਪੋਸਟਰ ਸ਼ੇਅਰ ਕਰਦੇ ਹੋਏ ਸੋਮੀ ਨੇ ਲਿਖਿਆ ਕਿ ਇਹ ਆਦਮੀ ਔਰਤਾਂ ਦੀ ਕੁੱਟਮਾਰ ਕਰਦਾ ਹੈ, ਉਸਦੀ ਪੂਜਾ ਕਰਨੀ ਬੰਦ ਕਰ ਦਿਓ। ਸੋਮੀ ਦੀ ਇਹ ਪੋਸਟ ਚਰਚਾ 'ਚ ਆ ਗਈ ਹੈ।

ਸੋਮੀ ਅਲੀ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾਈ ਹੈ। ਸੋਮੀ ਦੀ ਇਸ ਪੋਸਟ 'ਚ ਉਸ ਨੇ ਫਿਲਮ 'ਮੈਨੇ ਪਿਆਰ ਕੀਆ' ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ 'ਚ ਸਲਮਾਨ ਖਾਨ ਦੇ ਨਾਲ ਭਾਗਿਆਸ਼੍ਰੀ ਨਜ਼ਰ ਆ ਰਹੀ ਹੈ। ਤਸਵੀਰ ਦੇ ਨਾਲ ਹੀ ਸੋਮੀ ਨੇ ਕੈਪਸ਼ਨ 'ਚ ਲਿਖਿਆ, ਉਹ ਜਿਸ ਨੇ ਔਰਤਾਂ ਨੂੰ ਕੁੱਟਿਆ, ਅਤੇ ਸਿਰਫ ਮੈਨੂੰ ਹੀ ਨਹੀਂ ਸਗੋਂ ਕਈ ਹੋਰ ਨੂੰ ਵੀ ਕੁੱਟਿਆ। ਕਿਰਪਾ ਕਰਕੇ ਇਸ ਦੀ ਪੂਜਾ ਬੰਦ ਕਰੋ। ਉਹ ਮਾਨਸਿਕ ਤੌਰ 'ਤੇ ਬਿਮਾਰ ਹੈ।

ਤੁਹਾਨੂੰ ਦੱਸ ਦੇਈਏ ਕਿ ਜਿਸ ਅਕਾਊਂਟ ਤੋਂ ਇਹ ਪੋਸਟ ਕੀਤੀ ਗਈ ਹੈ, ਉਹ ਵੈਰੀਫਾਈਡ ਨਹੀਂ ਹੈ, ਪਰ ਇਹ ਸੋਮੀ ਦਾ ਅਸਲੀ ਇੰਸਟਾ ਅਕਾਊਂਟ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸੋਮੀ ਨੇ ਇਸ ਪੋਸਟ 'ਚ ਸਿਰਫ ਪੋਸਟਰ ਹੀ ਸ਼ੇਅਰ ਕੀਤਾ ਹੈ, ਜਦਕਿ ਕੈਪਸ਼ਨ 'ਚ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਖਿਆ ਹੈ, ਹਾਲਾਂਕਿ ਸੋਮੀ ਪਹਿਲਾਂ ਵੀ ਕਈ ਵਾਰ ਸਲਮਾਨ 'ਤੇ ਦੋਸ਼ ਲਗਾ ਚੁੱਕੀ ਹੈ, ਕਿਹਾ ਜਾ ਰਿਹਾ ਹੈ ਕਿ ਇਸ ਵਾਰ ਵੀ ਉਨ੍ਹਾਂ ਨੇ ਸਲਮਾਨ ਦਾ ਜ਼ਿਕਰ ਨਹੀਂ ਕੀਤਾ।

ਇਸ ਤੋਂ ਇਲਾਵਾ ਸੋਮੀ ਨੇ ਇਸ ਇੰਸਟਾ ਪੋਸਟ 'ਤੇ ਕਮੈਂਟਸ ਨੂੰ ਸੀਮਤ ਰੱਖਿਆ ਹੈ, ਯਾਨੀ ਹਰ ਕੋਈ ਉਸ ਦੀ ਇਸ ਪੋਸਟ 'ਤੇ ਕਮੈਂਟ ਨਹੀਂ ਕਰ ਸਕਦਾ। ਯਾਦ ਰਹੇ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਸੋਮੀ ਨੇ ਸਲਮਾਨ ਖਾਨ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ। ਇਸ ਤੋਂ ਪਹਿਲਾਂ ਵੀ ਸੋਮੀ ਕਈ ਵਾਰ ਅਜਿਹਾ ਕਰ ਚੁੱਕੀ ਹੈ। ਮਾਰਚ 'ਚ ਸੋਮੀ ਨੇ ਸਲਮਾਨ ਖਾਨ ਦੀ ਫਿਲਮ 'ਮੈਨੇ ਪਿਆਰ ਕੀਆ' ਦੀ ਸਿਲੂਏਟ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, 'ਬਾਲੀਵੁੱਡ ਦੇ ਹਾਰਵੇ ਵਿੰਸਟਨ।

ਤੁਹਾਨੂੰ ਇੱਕ ਦਿਨ ਬੇਨਕਾਬ ਕੀਤਾ ਜਾਵੇਗਾ, ਜਿਹੜੀਆਂ ਔਰਤਾਂ ਦਾ ਤੁਸੀਂ ਸ਼ੋਸ਼ਣ ਕੀਤਾ ਹੈ, ਉਹ ਇੱਕ ਦਿਨ ਸਾਹਮਣੇ ਆਉਣਗੀਆਂ ਅਤੇ ਆਪਣੀ ਸੱਚਾਈ ਸਾਂਝੀ ਕਰਨਗੀਆਂ। ਜਿਕਰਯੋਗ ਯੋਗ ਹੈ ਕਿ ਸੋਮੀ ਅਲੀ ਨੇ ਕੁਝ ਇੰਟਰਵਿਊਜ਼ 'ਚ ਦਾਅਵਾ ਕੀਤਾ ਹੈ, ਕਿ ਉਹ ਸਲਮਾਨ ਖਾਨ ਨਾਲ ਰਿਲੇਸ਼ਨਸ਼ਿਪ 'ਚ ਸੀ, ਪਰ ਅਭਿਨੇਤਾ ਨੇ ਉਸ ਨਾਲ ਧੋਖਾ ਕੀਤਾ।

ਸੋਮੀ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ 'ਚ ਅੱਗੇ ਵਧੀ ਹੈ। ਉਹ ਹੁਣ ਸਲਮਾਨ ਨਾਲ ਗੱਲ ਨਹੀਂ ਕਰਦੀ। ਸੋਮੀ ਅਲੀ ਇਸ ਤੋਂ ਪਹਿਲਾਂ ਕਈ ਇੰਟਰਵਿਊਆਂ 'ਚ ਦੱਸ ਚੁੱਕੀ ਹੈ, ਕਿ ਉਹ ਸਲਮਾਨ ਖਾਨ ਨਾਲ ਵਿਆਹ ਕਰਨ ਲਈ ਹੀ ਭਾਰਤ ਆਈ ਸੀ। ਉਹ 1991 ਤੋਂ 1998 ਤੱਕ ਹਿੰਦੀ ਫਿਲਮਾਂ ਵਿੱਚ ਨਜ਼ਰ ਆਈ। ਸਲਮਾਨ ਨਾਲ ਬ੍ਰੇਕਅੱਪ ਤੋਂ ਬਾਅਦ ਉਹ 1999 'ਚ ਅਮਰੀਕਾ ਚਲੀ ਗਈ।

Related Stories

No stories found.
logo
Punjab Today
www.punjabtoday.com