ਸੋਮੀ ਅਲੀ ਨੇ ਇਕ ਵਾਰ ਫੇਰ ਸਲਮਾਨ ਖਾਨ 'ਤੇ ਹਮਲਾ ਬੋਲਿਆ ਹੈ। ਸੋਮੀ ਅਲੀ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਕੀਤੀ ਹੈ, ਜਿਸ 'ਚ ਉਸ ਨੇ ਸਲਮਾਨ ਖਾਨ 'ਤੇ ਕਾਫੀ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਕਿਹਾ ਹੈ ਕਿ ਜਦੋਂ ਉਹ ਮੁੰਬਈ ਰਹਿੰਦੀ ਸੀ ਤਾਂ ਸਲਮਾਨ ਉਸ ਨਾਲ ਕੁੱਟਮਾਰ ਕਰਦੇ ਸਨ ਅਤੇ ਗਾਲ੍ਹਾਂ ਵੀ ਕੱਢਦੇ ਸਨ।
ਸੋਮੀ ਅਲੀ ਦਾ ਕਹਿਣਾ ਹੈ ਕਿ ਕਈ ਵਾਰ ਉਨ੍ਹਾਂ ਨੂੰ ਮੇਕਅੱਪ ਨਾਲ ਆਪਣੀ ਸੱਟ ਲੁਕਾਉਣੀ ਪਈ। ਸੋਮੀ ਨੇ ਕਿਹਾ ਹੈ ਕਿ ਸਲਮਾਨ ਨੇ ਜੋ ਵੀ ਉਸ ਨਾਲ ਕੀਤਾ, ਉਹ ਕੁਝ ਵੱਖਰਾ ਨਹੀਂ ਹੈ, ਕਿਉਂਕਿ ਉਹ ਕਈ ਕੁੜੀਆਂ ਨਾਲ ਅਜਿਹਾ ਕਰ ਚੁੱਕਾ ਸੀ । ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਮੀ ਨੇ ਸਲਮਾਨ ਖਿਲਾਫ ਹਮਲਾ ਬੋਲਿਆ ਹੋਵੇ, ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਸਲਮਾਨ ਖਾਨ 'ਤੇ ਹਮਲਾ ਕਰ ਚੁੱਕੀ ਹੈ।
ਸੋਮੀ ਅਲੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਲੰਮਾ ਨੋਟ ਸ਼ੇਅਰ ਕੀਤਾ ਹੈ। ਸੋਮੀ ਨੇ ਉਸ ਨੋਟ 'ਚ ਲਿਖਿਆ ਹੈ ਕਿ ਸਲਮਾਨ ਖਾਨ ਨੇ ਡਿਸਕਵਰੀ 'ਤੇ ਇਕ ਡਾਕੂਮੈਂਟਰੀ 'ਫਾਈਟ ਐਂਡ ਫਲਾਈਟ' 'ਤੇ ਪਾਬੰਦੀ ਲਗਾ ਦਿੱਤੀ ਸੀ, ਜੋ ਉਨ੍ਹਾਂ ਦੁਆਰਾ ਚਲਾਏ ਗਏ NG0 ਤੋਂ ਪ੍ਰਭਾਵਿਤ ਹੈ। ਸੋਮੀ ਨੇ ਕਿਹਾ- 'ਜਦੋਂ ਮੈਂ ਨਿਊਯਾਰਕ 'ਚ ਸੀ ਤਾਂ ਸਲਮਾਨ ਦੇ ਵਕੀਲ ਨੇ ਮੈਨੂੰ ਧਮਕੀ ਭਰੇ ਈਮੇਲ ਭੇਜੇ ਅਤੇ ਕਿਹਾ ਕਿ ਜੇਕਰ ਉਨ੍ਹਾਂ ਨੇ ਸਲਮਾਨ ਦੇ ਖਿਲਾਫ ਕੁਝ ਵੀ ਬੋਲਿਆ ਤਾਂ ਤੁਹਾਡੀ ਜਾਨ ਚਲੀ ਜਾਵੇਗੀ।
ਇਸ ਤੋਂ ਇਲਾਵਾ ਜਦੋਂ ਮੈਂ ਮੁੰਬਈ 'ਚ ਸੀ ਤਾਂ ਸਲਮਾਨ ਖਾਨ ਮੈਨੂੰ ਗਾਲ੍ਹਾਂ ਕੱਢਦੇ ਸਨ ਅਤੇ ਕੁੱਟਦੇ ਸਨ। ਅਜੈ ਸ਼ੇਲਾਰ, ਜੋ ਮੇਰਾ ਮੇਕਅੱਪ ਆਰਟਿਸਟ ਸੀ, ਮੇਰੇ ਜ਼ਖਮਾਂ ਨੂੰ ਛੁਪਾਉਣ ਲਈ ਮੇਰੀ ਗਰਦਨ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਮੇਕਅੱਪ ਕਰਦਾ ਸੀ। ਸੋਮੀ ਅਲੀ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ- ਉਨ੍ਹਾਂ ਸਾਰੀਆਂ ਮਹਿਲਾ ਅਦਾਕਾਰਾਂ 'ਤੇ ਸ਼ਰਮ ਆਉਂਦੀ ਹੈ, ਜੋ ਔਰਤਾਂ 'ਤੇ ਹਮਲਾ ਕਰਨ ਵਾਲੇ ਪੁਰਸ਼ ਦਾ ਸਮਰਥਨ ਕਰਦੇ ਹਨ।
ਸੋਮੀ ਅਲੀ ਅਮਰੀਕਾ ਵਿੱਚ ਰਹਿੰਦੀ ਸੀ। ਜਦੋਂ ਉਸਨੇ ਸਲਮਾਨ ਖਾਨ ਦੀ ਫਿਲਮ ਮੈਨੇ ਪਿਆਰ ਕੀਆ ਦੇਖੀ ਤਾਂ ਉਸਨੂੰ ਸਲਮਾਨ ਨਾਲ ਪਿਆਰ ਹੋ ਗਿਆ। ਉਹ ਸਲਮਾਨ ਨਾਲ ਇੰਨੀ ਪ੍ਰਭਾਵਿਤ ਹੋਈ ਕਿ ਉਸਨੇ ਭਾਰਤ ਆ ਕੇ ਉਸ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਉਹ ਭਾਰਤ ਆਈ ਸੀ ਅਤੇ ਕੁਝ ਸਮੇਂ ਤੋਂ ਸਲਮਾਨ ਨਾਲ ਰਿਲੇਸ਼ਨਸ਼ਿਪ ਵਿੱਚ ਵੀ ਰਹੀ ਸੀ।