ਰਾਜਾਮੌਲੀ ਨੇ ਮਹਾਭਾਰਤ 'ਤੇ ਫਿਲਮ ਬਣਾਉਣ ਦੀ ਜਤਾਈ ਇੱਛਾ,10 ਪਾਰਟ 'ਚ ਫਿਲਮ

ਰਾਜਾਮੌਲੀ ਨੇ ਕਿਹਾ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਇਸ ਡਰੀਮ ਪ੍ਰੋਜੈਕਟ 'ਤੇ ਕੰਮ ਕਰਨ ਬਾਰੇ ਸੋਚ ਰਹੇ ਹਨ ਅਤੇ ਜੇਕਰ ਉਨ੍ਹਾਂ ਨੂੰ 'ਮਹਾਭਾਰਤ' ਬਣਾਉਣ ਦਾ ਮੌਕਾ ਮਿਲਦਾ ਹੈ ਤਾਂ ਉਹ ਇਸ ਨਾਲ ਨਿਆਂ ਕਰਨਾ ਚਾਹੁਣਗੇ।
ਰਾਜਾਮੌਲੀ ਨੇ ਮਹਾਭਾਰਤ 'ਤੇ ਫਿਲਮ ਬਣਾਉਣ ਦੀ ਜਤਾਈ ਇੱਛਾ,10 ਪਾਰਟ 'ਚ ਫਿਲਮ

ਐਸ.ਐਸ ਰਾਜਾਮੌਲੀ ਲਈ ਸਾਲ 2023 ਬਹੁੱਤ ਵਧੀਆ ਚੜ੍ਹਿਆ ਹੈ। ਉਨ੍ਹਾ ਦੀ ਫਿਲਮ 'RRR' ਜ਼ਬਰਦਸਤ ਹਿੱਟ ਸਾਬਤ ਹੋਈ ਹੈ। ਐਸ.ਐਸ ਰਾਜਾਮੌਲੀ ਸਾਡੇ ਸਮੇਂ ਦੇ ਸਭ ਤੋਂ ਮਸ਼ਹੂਰ ਅਤੇ ਪਿਆਰੇ ਨਿਰਦੇਸ਼ਕਾਂ ਵਿੱਚੋਂ ਇੱਕ ਹਨ। 'RRR' ਦੀ ਦੁਨੀਆ ਭਰ ਵਿੱਚ ਸਫਲਤਾ ਤੋਂ ਬਾਅਦ ਹਰ ਕੋਈ ਐਸਐਸ ਰਾਜਾਮੌਲੀ ਦੇ ਨਾਮ ਨੂੰ ਪਛਾਣਦਾ ਹੈ।

ਭਾਰਤੀ ਸਿਨੇਮਾ ਨੂੰ 'ਬਾਹੂਬਲੀ' ਫ੍ਰੈਂਚਾਇਜ਼ੀ ਅਤੇ 'ਆਰਆਰਆਰ' ਵਰਗੀਆਂ ਫਿਲਮਾਂ ਦੇਣ ਵਾਲੇ ਐਸਐਸ ਰਾਜਾਮੌਲੀ ਨੇ ਖੁਲਾਸਾ ਕੀਤਾ ਹੈ ਕਿ ਉਹ ਲੰਬੇ ਸਮੇਂ ਤੋਂ ਭਾਰਤੀ ਮਹਾਂਕਾਵਿ 'ਮਹਾਭਾਰਤ' 'ਤੇ ਫਿਲਮ ਬਣਾਉਣ ਦਾ ਸੁਪਨਾ ਦੇਖ ਰਹੇ ਹਨ ਅਤੇ ਜਲਦੀ ਹੀ ਇਸ ਨੂੰ ਪੂਰਾ ਕਰਨਗੇ।

ਫਿਲਮ 'ਆਰ.ਆਰ.ਆਰ' ਦੇ ਨਿਰਦੇਸ਼ਕ ਐੱਸ.ਐੱਸ.ਰਾਜਮੌਲੀ ਨੇ ਇਕ ਇੰਟਰਵਿਊ 'ਚ ਕਿਹਾ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਇਸ ਡਰੀਮ ਪ੍ਰੋਜੈਕਟ 'ਤੇ ਕੰਮ ਕਰਨ ਬਾਰੇ ਸੋਚ ਰਹੇ ਹਨ ਅਤੇ ਜੇਕਰ ਉਨ੍ਹਾਂ ਨੂੰ ਅਗਲੀ 'ਮਹਾਭਾਰਤ' ਬਣਾਉਣ ਦਾ ਮੌਕਾ ਮਿਲਦਾ ਹੈ ਤਾਂ ਉਹ ਇਸ ਨਾਲ ਨਿਆਂ ਕਰਨਾ ਚਾਹੁਣਗੇ। ਇਸ ਨੂੰ 10 ਭਾਗਾਂ ਵਿੱਚ ਬਣਾਉਣਾ ਹੈ, ਕਿਉਂਕਿ ਇਸ ਵਿੱਚ ਦਰਸ਼ਕਾਂ ਦੀਆਂ ਭਾਵਨਾਵਾਂ ਸ਼ਾਮਲ ਹਨ ਅਤੇ ਉਹ ਇਸ ਫਿਲਮ ਵਿੱਚ ਦਰਸ਼ਕਾਂ ਦੀਆਂ ਉਮੀਦਾਂ ਦਾ ਪੂਰਾ ਖਿਆਲ ਰੱਖਣਗੇ। ਹਾਲ ਹੀ ਵਿੱਚ, ਨਿਰਦੇਸ਼ਕ ਇੱਕ ਇਵੈਂਟ ਵਿੱਚ ਸ਼ਾਮਲ ਹੋਏ ਜਿੱਥੇ ਉਸਨੇ ਇੱਕ ਵਾਰ ਫਿਰ ਸ਼ੋਅ 'ਮਹਾਭਾਰਤ' ਬਣਾਉਣ ਦੇ ਆਪਣੇ ਸੁਪਨੇ ਬਾਰੇ ਖੁੱਲ੍ਹ ਕੇ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮੌਜੂਦ ਮਹਾਭਾਰਤ ਦੇ ਹਰ ਸੰਸਕਰਣ ਨੂੰ ਪੜ੍ਹਨ ਵਿੱਚ ਉਨ੍ਹਾਂ ਨੂੰ ਘੱਟੋ-ਘੱਟ ਇੱਕ ਸਾਲ ਦਾ ਸਮਾਂ ਲੱਗੇਗਾ ਅਤੇ ਉਹ ਇਸਨੂੰ ਬਣਾਉਣ ਵਿੱਚ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਉਹ ਆਪਣੀ ਹਰ ਫਿਲਮ ਨਾਲ ਦਰਸ਼ਕਾਂ ਨਾਲ ਜੁੜਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਨਿਰਦੇਸ਼ਕ ਤੋਂ ਇਹ ਵੀ ਪੁੱਛਿਆ ਗਿਆ ਸੀ ਕਿ ਕੀ ਉਹ ਟੈਲੀਵਿਜ਼ਨ 'ਤੇ 266 ਐਪੀਸੋਡ ਵਾਲੇ ਸ਼ੋਅ ਮਹਾਭਾਰਤ ਨੂੰ ਫਿਲਮ 'ਚ ਬਦਲਣ ਦੇ ਆਪਣੇ ਲੰਬੇ ਸਮੇਂ ਦੇ ਸੁਪਨੇ ਨੂੰ ਜਲਦ ਪੂਰਾ ਕਰਨਗੇ। ਕੀ ਇਹ ਉਸ ਦੇ ਆਉਣ ਵਾਲੇ ਪ੍ਰੋਜੈਕਟਾਂ ਦਾ ਹਿੱਸਾ ਬਣਨ ਜਾ ਰਿਹਾ ਹੈ। ਇਸ 'ਤੇ ਨਿਰਦੇਸ਼ਕ ਨੇ ਕਿਹਾ, 'ਜੇਕਰ ਮੈਂ ਮਹਾਭਾਰਤ ਬਣਾਉਣ ਦੀ ਗੱਲ ਕਰਦਾ ਹਾਂ ਤਾਂ ਮੈਨੂੰ ਇਸਨੂੰ ਪੜ੍ਹਨ ਵਿਚ ਇਕ ਸਾਲ ਲੱਗ ਜਾਵੇਗਾ। ਮੈਂ ਮਹਾਭਾਰਤ ਦੇ ਉਹ ਸਾਰੇ ਸੰਸਕਰਣ ਪੜ੍ਹਨਾ ਚਾਹੁੰਦਾ ਹਾਂ ਜੋ ਦੇਸ਼ ਵਿੱਚ ਉਪਲਬਧ ਹਨ। ਫਿਲਹਾਲ, ਮੈਂ ਸਿਰਫ ਇਹ ਮੰਨ ਸਕਦਾ ਹਾਂ ਕਿ ਇਹ 10 ਭਾਗਾਂ ਵਾਲੀ ਫਿਲਮ ਹੋਵੇਗੀ।

Related Stories

No stories found.
logo
Punjab Today
www.punjabtoday.com