ਰਿਸ਼ਭ ਸ਼ੈੱਟੀ ਦਾ ਇਸ਼ਾਰਾ, ਕਾਂਤਾਰਾ 2 'ਚ ਸੁਪਰਸਟਾਰ ਰਜਨੀਕਾਂਤ ਆ ਸਕਦੇ ਨਜ਼ਰ

ਰਜਨੀਕਾਂਤ ਦੇ ਫਿਲਮ 'ਚ ਹੋਣ ਦੀ ਖੁਸ਼ਖਬਰੀ ਸੁਣਨ ਤੋਂ ਬਾਅਦ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹੋ ਗਏ ਹਨ ਅਤੇ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਰਿਸ਼ਭ ਸ਼ੈੱਟੀ ਦਾ ਇਸ਼ਾਰਾ, ਕਾਂਤਾਰਾ 2 'ਚ ਸੁਪਰਸਟਾਰ ਰਜਨੀਕਾਂਤ ਆ ਸਕਦੇ ਨਜ਼ਰ

ਕਾਂਤਾਰਾ ਫਿਲਮ ਬਹੁਤ ਵੱਡੀ ਹਿੱਟ ਸਾਬਤ ਹੋਈ ਸੀ ਅਤੇ ਇਸ ਫਿਲਮ ਦੀ ਸੁਪਰਸਟਾਰ ਰਜਨੀਕਾਂਤ ਨੇ ਵੀ ਬਹੁਤ ਪ੍ਰਸੰਸਾ ਕੀਤੀ ਸੀ। ਰਿਸ਼ਭ ਸ਼ੈੱਟੀ ਨੇ ਹਾਲ ਹੀ 'ਚ ਕੰਤਾਰਾ ਦੇ ਪ੍ਰੀਕਵਲ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕਿਹਾ ਜਾ ਰਿਹਾ ਹੈ, ਕਿ ਇਸ ਬਲਾਕਬਸਟਰ ਫਿਲਮ 'ਚ ਰਿਸ਼ਭ ਸ਼ੈੱਟੀ ਦੇ ਨਾਲ ਸੁਪਰਸਟਾਰ ਰਜਨੀਕਾਂਤ ਵੀ ਨਜ਼ਰ ਆ ਸਕਦੇ ਹਨ।

ਇਹ ਖੁਸ਼ਖਬਰੀ ਸੁਣਨ ਤੋਂ ਬਾਅਦ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹੋ ਗਏ ਹਨ ਅਤੇ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਸਲ 'ਚ ਰਿਸ਼ਭ ਸ਼ੈੱਟੀ ਹਾਲ ਹੀ 'ਚ ਬੈਂਗਲੁਰੂ 'ਚ ਇਕ ਈਵੈਂਟ ਦੌਰਾਨ ਕਾਂਤਾਰਾ ਦੀ ਸਫਲਤਾ ਬਾਰੇ ਗੱਲ ਕਰ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਤੋਂ ਕਾਂਤਾਰਾ 2 ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਕ੍ਰਿਪਟ 'ਤੇ ਕੰਮ ਕਰ ਰਹੇ ਹਾਂ। ਇਸ ਦੇ ਨਾਲ ਹੀ ਰਿਸ਼ਭ ਨੇ ਪ੍ਰਸ਼ੰਸਕਾਂ ਨਾਲ ਵਾਅਦਾ ਕੀਤਾ ਕਿ ਪ੍ਰੀਕਵਲ 'ਚ ਦਰਸ਼ਕਾਂ ਨੂੰ ਵੱਡਾ ਸਰਪ੍ਰਾਈਜ਼ ਮਿਲਣ ਵਾਲਾ ਹੈ। ਅੱਗੇ ਗੱਲ ਕਰਦੇ ਹੋਏ ਰਿਸ਼ਭ ਨੇ ਕਿਹਾ ਕਿ ਇਸ ਵਾਰ ਫਿਲਮ ਦੀ ਸ਼ੈਲੀ ਵੀ ਪਿਛਲੇ ਹਿੱਸੇ ਨਾਲੋਂ ਵੱਖਰੀ ਹੋਵੇਗੀ।

ਇਸ ਤੋਂ ਬਾਅਦ ਮੀਡੀਆ ਵੱਲੋਂ ਰਿਸ਼ਭ ਸ਼ੈੱਟੀ ਤੋਂ ਪੁੱਛਿਆ ਗਿਆ, ਕੀ ਰਜਨੀਕਾਂਤ ਕਾਂਤਾਰਾ ਦੇ ਪ੍ਰੀਕਵਲ 'ਚ ਨਜ਼ਰ ਆਉਣਗੇ। ਕੰਨੜ ਸਟਾਰ ਇਹ ਸਵਾਲ ਸੁਣ ਕੇ ਚੁੱਪ ਰਿਹਾ। ਹੁਣ ਰਿਸ਼ਭ ਦੀ ਇਸ ਚੁੱਪ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਇਸ ਫਿਲਮ 'ਚ ਰਜਨੀਕਾਂਤ ਨਜ਼ਰ ਆਉਣ ਵਾਲੇ ਹਨ। ਇਸ ਕਾਰਨ ਰਿਸ਼ਭ ਦਰਸ਼ਕਾਂ ਨਾਲ ਝੂਠ ਨਹੀਂ ਬੋਲਣਾ ਚਾਹੁੰਦੇ। ਕਾਂਤਾਰਾ ਦੇ 100 ਦਿਨ ਪੂਰੇ ਕਰਨ ਦੇ ਮੌਕੇ 'ਤੇ ਪ੍ਰੀਕਵਲ ਦੀ ਘੋਸ਼ਣਾ ਕਰਦੇ ਹੋਏ, ਰਿਸ਼ਭ ਸ਼ੈੱਟੀ ਨੇ ਕਿਹਾ, "ਅਸੀਂ ਬਹੁਤ ਖੁਸ਼ ਹਾਂ ਅਤੇ ਦਰਸ਼ਕਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਕਾਂਤਾਰਾ ਪ੍ਰਤੀ ਬੇਅੰਤ ਪਿਆਰ ਅਤੇ ਸਮਰਥਨ ਦਿਖਾਇਆ ਹੈ।''

ਇਸ ਸਫਰ ਨੂੰ ਅੱਗੇ ਵਧਾਉਂਦੇ ਹੋਏ, ਪ੍ਰਮਾਤਮਾ ਦੇ ਅਸ਼ੀਰਵਾਦ ਨਾਲ ਫਿਲਮ ਨੇ ਸਫਲਤਾਪੂਰਵਕ 100 ਦਿਨ ਪੂਰੇ ਕਰ ਲਏ ਹਨ ਅਤੇ ਮੈਂ ਇਸ ਖਾਸ ਮੌਕੇ 'ਤੇ 'ਕਾਂਤਾਰਾ' ਦੇ ਪ੍ਰੀਕੁਅਲ ਦਾ ਐਲਾਨ ਕਰ ਰਿਹਾ ਹਾਂ। ਰਿਸ਼ਭ ਸ਼ੈੱਟੀ ਨੇ ਅੱਗੇ ਕਿਹਾ, 'ਤੁਸੀਂ ਜੋ ਦੇਖਿਆ ਹੈ ਉਹ ਅਸਲ ਵਿੱਚ ਭਾਗ 2 ਹੈ, ਭਾਗ 1 ਅਗਲੇ ਸਾਲ ਆਵੇਗਾ। ਇਹ ਖਿਆਲ ਮੇਰੇ ਦਿਮਾਗ ਵਿਚ ਉਦੋਂ ਆਇਆ ਜਦੋਂ ਮੈਂ 'ਕਾਂਤਾਰਾ' ਦੀ ਸ਼ੂਟਿੰਗ ਕਰ ਰਿਹਾ ਸੀ ਕਿਉਂਕਿ 'ਕਾਂਤਾਰਾ' ਦੇ ਇਤਿਹਾਸ ਵਿਚ ਜ਼ਿਆਦਾ ਡੂੰਘਾਈ ਹੈ ਅਤੇ ਜਿੱਥੋਂ ਤੱਕ ਲਿਖਣ ਵਾਲੇ ਹਿੱਸੇ ਦਾ ਸਵਾਲ ਹੈ, ਅਸੀਂ ਇਸ ਸਮੇਂ ਇਸ 'ਤੇ ਜ਼ਿਆਦਾ ਕੰਮ ਕਰ ਰਹੇ ਹਾਂ, ਕਿਉਂਕਿ ਰਿਸਰਚ ਅਜੇ ਚੱਲ ਰਹੀ ਹੈ, ਇਸ ਲਈ ਫਿਲਮ ਦੇ ਵੇਰਵਿਆਂ ਬਾਰੇ ਕੁਝ ਵੀ ਦੱਸਣਾ ਜਲਦਬਾਜ਼ੀ ਹੋਵੇਗੀ।

Related Stories

No stories found.
logo
Punjab Today
www.punjabtoday.com