ਕਾਂਤਾਰਾ ਨੂੰ ਦੇਖ ਰਜਨੀਕਾਂਤ ਨੇ ਸੋਸ਼ਲ ਮੀਡੀਆ 'ਤੇ ਕੀਤੀ ਤਾਰੀਫ, ਹਿਲਾ ਦਿੱਤਾ

ਰਜਨੀਕਾਂਤ ਨੇ ਕਾਂਤਾਰਾ ਨੂੰ ਭਾਰਤੀ ਸਿਨੇਮਾ ਦਾ ਮਾਸਟਰਪੀਸ ਕਿਹਾ ਹੈ। ਕਾਬਿਲੇਗੌਰ ਹੈ ਕਿ ਰਿਲੀਜ਼ ਤੋਂ ਬਾਅਦ ਹੀ ਫਿਲਮ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ।
ਕਾਂਤਾਰਾ ਨੂੰ ਦੇਖ ਰਜਨੀਕਾਂਤ ਨੇ ਸੋਸ਼ਲ ਮੀਡੀਆ 'ਤੇ ਕੀਤੀ ਤਾਰੀਫ, ਹਿਲਾ ਦਿੱਤਾ

ਕੰਨੜ ਫਿਲਮ ਕਾਂਤਾਰਾ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਾਊਥ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਨੇ ਹਾਲ ਹੀ 'ਚ ਫਿਲਮ ਕਾਂਤਾਰਾ ਦੀ ਤਾਰੀਫ ਕੀਤੀ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਉਨ੍ਹਾਂ ਨੇ ਫਿਲਮ ਦੇ ਮੁੱਖ ਅਭਿਨੇਤਾ ਅਤੇ ਨਿਰਦੇਸ਼ਕ ਰਿਸ਼ਭ ਸ਼ੈੱਟੀ ਦੀ ਤਾਰੀਫ ਦੇ ਪੁਲ ਬੰਨ੍ਹ ਦਿੱਤੇ ਹਨ।

ਰਜਨੀਕਾਂਤ ਨੇ ਕਾਂਤਾਰਾ ਨੂੰ ਭਾਰਤੀ ਸਿਨੇਮਾ ਦਾ ਮਾਸਟਰਪੀਸ ਕਿਹਾ ਹੈ। ਕਾਬਿਲੇਗੌਰ ਹੈ ਕਿ ਰਿਲੀਜ਼ ਤੋਂ ਬਾਅਦ ਹੀ ਫਿਲਮ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਹਾਲ ਹੀ ਵਿੱਚ ਕਾਂਤਾਰਾ ਵੀ IMDb 'ਤੇ ਸਰਵੋਤਮ ਰੇਟਿੰਗ ਪ੍ਰਾਪਤ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ। ਇਸ ਸਮੇਂ ਹਰ ਕੋਈ ਕਾਂਤਾਰਾ ਦੀ ਤਾਰੀਫ ਕਰ ਰਿਹਾ ਹੈ, ਹੁਣ ਇਸ ਕੜੀ 'ਚ ਸੁਪਰਸਟਾਰ ਰਜਨੀਕਾਂਤ ਦਾ ਨਾਂ ਵੀ ਜੁੜ ਗਿਆ ਹੈ, ਉਨ੍ਹਾਂ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਫਿਲਮ ਦੀ ਤਾਰੀਫ 'ਚ ਲਿਖਿਆ- 'ਕਾਂਤਾਰਾ ਨੂੰ ਦੇਖਣ ਤੋਂ ਬਾਅਦ ਮੇਰੇ ਰੌਂਗਟੇ ਖੜ੍ਹੇ ਹੋ ਗਏ ਹਨ, ਇਹ ਸਿਰਫ 'ਹੋਮਬਲ ਫਿਲਮ' ਹੀ ਕਰ ਸਕਦੀ ਹੈ।

ਰਜਨੀਕਾਂਤ ਨੇ ਕਿਹਾ ਕਿ ਅਜਿਹੀਆਂ ਫਿਲਮਾਂ ਬਣਾਓ। ਮੈਂ ਰਿਸ਼ਭ ਸ਼ੈਟੀ ਨੂੰ ਸਲਾਮ ਕਰਦਾ ਹਾਂ, ਇੱਕ ਲੇਖਕ, ਨਿਰਦੇਸ਼ਕ ਅਤੇ ਅਭਿਨੇਤਾ ਦੇ ਰੂਪ ਵਿੱਚ ਤੁਹਾਡੇ ਕੰਮ ਨੂੰ ਅਤੇ ਫਿਲਮ ਵਿੱਚ ਕੰਮ ਕਰ ਰਹੀ ਪੂਰੀ ਟੀਮ ਨੂੰ ਵੀ ਵਧਾਈ ਦਿੰਦਾ ਹਾਂ।" ਹਾਲਾਂਕਿ ਰਜਨੀਕਾਂਤ ਪਹਿਲੇ ਵਿਅਕਤੀ ਨਹੀਂ ਹਨ, ਜਿਨ੍ਹਾਂ ਨੇ ਫਿਲਮ ਦੀ ਤਾਰੀਫ ਕੀਤੀ ਹੈ, ਇਸ ਤੋਂ ਪਹਿਲਾਂ ਕੰਗਨਾ ਰਣੌਤ, ਰਾਮ ਗੋਪਾਲ ਵਰਮਾ, ਵਿਵੇਕ ਅਗਨੀਹੋਤਰੀ ਅਤੇ ਪ੍ਰਭਾਸ ਵਰਗੇ ਮਸ਼ਹੂਰ ਹਸਤੀਆਂ ਨੇ ਵੀ ਫਿਲਮ ਦੀ ਤਾਰੀਫ ਕੀਤੀ ਸੀ ।

ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 30 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੇ ਰਿਲੀਜ਼ ਤੋਂ ਬਾਅਦ ਤੋਂ ਹੀ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਹੈ। ਰਿਸ਼ਭ ਸ਼ੈੱਟੀ ਸਟਾਰਰ ਫਿਲਮ ਨੇ ਹੁਣ ਤੱਕ 211.5 ਕਰੋੜ ਦੀ ਕਮਾਈ ਕੀਤੀ ਹੈ ਅਤੇ ਅਜੇ ਵੀ ਕਮਾਈ ਜਾਰੀ ਹੈ। ਇਹ ਪਹਿਲਾਂ ਸਿਰਫ ਕੰਨੜ ਭਾਸ਼ਾ ਵਿੱਚ ਰਿਲੀਜ਼ ਕੀਤੀ ਗਈ ਸੀ, ਬਾਅਦ ਵਿੱਚ ਫਿਲਮ ਦੇ ਜ਼ਬਰਦਸਤ ਪ੍ਰਦਰਸ਼ਨ ਨੂੰ ਦੇਖਦੇ ਹੋਏ, ਨਿਰਮਾਤਾਵਾਂ ਨੇ ਫਿਲਮ ਨੂੰ 14 ਅਕਤੂਬਰ ਨੂੰ ਹਿੰਦੀ, ਤੇਲਗੂ ਅਤੇ ਹੋਰ ਭਾਸ਼ਾਵਾਂ ਵਿੱਚ ਵੀ ਰਿਲੀਜ਼ ਕੀਤਾ।

ਹਿੰਦੀ ਭਾਸ਼ਾ 'ਚ ਵੀ ਫਿਲਮ ਨੇ ਹੁਣ ਤੱਕ 24 ਕਰੋੜ ਰੁਪਏ ਕਮਾ ਲਏ ਹਨ। ਕਾਂਤਾਰਾ ਨਾ ਸਿਰਫ ਬਾਕਸ ਆਫਿਸ 'ਤੇ ਕਮਾਲ ਕਰ ਰਹੀ ਹੈ, ਬਲਕਿ ਫਿਲਮ ਨੇ IMDb ਰੇਟਿੰਗਾਂ 'ਚ ਵੀ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਇਹ IMDb 'ਤੇ 9.4 ਦੀ ਰੇਟਿੰਗ ਨਾਲ ਭਾਰਤ ਦੀ ਸਰਵੋਤਮ ਫਿਲਮ ਬਣ ਗਈ ਹੈ। ਇਸ ਤੋਂ ਪਹਿਲਾਂ, IMDb ਰੇਟਿੰਗ ਦੇ ਮਾਮਲੇ ਵਿੱਚ KGF 2 ਦਾ ਨੰਬਰ ਇੱਕ ਉੱਤੇ ਕਬਜ਼ਾ ਸੀ।

Related Stories

No stories found.
Punjab Today
www.punjabtoday.com