ਮੈਨੂੰ ਦੋ ਵਾਰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ : ਤਨੁਸ਼੍ਰੀ ਦੱਤਾ

ਤਨੁਸ਼੍ਰੀ ਦੱਤਾ ਨੇ ਕਿਹਾ ਸੀ, ਕਿ ਜੇਕਰ ਉਸ ਨੂੰ ਕੁਝ ਹੁੰਦਾ ਹੈ, ਤਾਂ ਇਸ ਲਈ ਨਾਨਾ ਪਾਟੇਕਰ ਅਤੇ ਉਸ ਦੇ ਬਾਲੀਵੁੱਡ ਮਾਫੀਆ ਦੋਸਤ ਜਿੰਮੇਵਾਰ ਹੋਣਗੇ।
ਮੈਨੂੰ ਦੋ ਵਾਰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ : ਤਨੁਸ਼੍ਰੀ ਦੱਤਾ

ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਦਾਅਵਾ ਕੀਤਾ ਹੈ, ਕਿ ਜਿਨਸੀ ਸ਼ੋਸ਼ਣ ਬਾਰੇ ਬੋਲਣ ਤੋਂ ਬਾਅਦ ਉਸਨੂੰ ਵੱਖ-ਵੱਖ ਤਰੀਕਿਆਂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ।। ਉਸਨੇ ਕਿਹਾ ਕਿ 'ਮੀ ਟੂ ਮੂਵਮੈਂਟ' 'ਤੇ ਖੁੱਲ੍ਹ ਕੇ ਗੱਲ ਕਰਨ ਤੋਂ ਬਾਅਦ ਬਾਲੀਵੁੱਡ ਮਾਫੀਆ ਨੇ ਕਈ ਵਾਰ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ।

ਇਸ ਦੇ ਨਾਲ ਹੀ ਤਨੁਸ਼੍ਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਕਾਰ ਦੇ ਬ੍ਰੇਕ ਇੱਕ ਜਾਂ ਦੋ ਵਾਰ ਫੇਲ ਹੋ ਗਏ ਸਨ ਅਤੇ ਪਾਣੀ ਵਿੱਚ ਵੀ ਜ਼ਹਿਰ ਮਿਲਾਇਆ ਗਿਆ ਸੀ। ਤਨੁਸ਼੍ਰੀ ਨੇ ਕਿਹਾ, ''ਜਦੋਂ ਮੈਂ ਉਜੈਨ 'ਚ ਸੀ ਤਾਂ ਇਕ-ਦੋ ਵਾਰ ਮੇਰੀ ਕਾਰ ਦੇ ਬ੍ਰੇਕ ਨਾਲ ਛੇੜਛਾੜ ਕੀਤੀ ਗਈ ਸੀ। ਇਸ ਕਾਰਨ ਮੇਰਾ ਵੀ ਬਹੁਤ ਮਾੜਾ ਹਾਦਸਾ ਹੋਇਆ।

ਤਨੁਸ਼੍ਰੀ ਦੱਤਾ ਨੇ ਕਿਹਾ ਕਿ ਮੇਰੀਆਂ ਹੱਡੀਆਂ ਟੁੱਟਣ ਤੋਂ ਬਚ ਗਈਆਂ। ਇਸ ਹਾਦਸੇ ਨੇ ਮੈਨੂੰ ਕੁਝ ਮਹੀਨਿਆਂ ਲਈ ਕੰਮ ਕਰਨ ਤੋਂ ਰੋਕ ਦਿੱਤਾ ਸੀ, ਕਿਉਂਕਿ ਮੇਰੀਆਂ ਸੱਟਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਲੰਬਾ ਸਮਾਂ ਲੱਗ ਗਿਆ ਸੀ। ਉਸ ਹਾਦਸੇ ਵਿੱਚ ਮੇਰਾ ਕਾਫੀ ਖੂਨ ਵਹਿ ਗਿਆ ਸੀ। ਤਨੁਸ਼੍ਰੀ ਨੇ ਅੱਗੇ ਦੱਸਿਆ ਕਿ ਇਕ ਵਾਰ ਕਿਸੇ ਨੇ ਉਸ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਬਾਰੇ ਗੱਲ ਕਰਦਿਆਂ ਉਹ ਕਹਿੰਦੀ ਹੈ, 'ਮੇਰੀ ਇੱਕ ਨੌਕਰਾਣੀ ਸੀ, ਜੋ ਮੇਰੇ ਘਰ ਕੰਮ ਕਰਦੀ ਸੀ। ਉਸ ਦੇ ਆਉਣ ਤੋਂ ਬਾਅਦ ਮੈਂ ਹੌਲੀ-ਹੌਲੀ ਬਿਮਾਰ ਰਹਿਣ ਲੱਗ ਪਈ। ਮੈਨੂੰ ਲੱਗਦਾ ਹੈ ਜਿਵੇਂ ਉਸਨੇ ਮੇਰੇ ਪਾਣੀ ਵਿੱਚ ਕੁਝ ਮਿਲਾਇਆ ਹੋਵੇ।'

ਤਨੁਸ਼੍ਰੀ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਨਾਨਾ ਪਾਟੇਕਰ 'ਤੇ ਗੰਭੀਰ ਦੋਸ਼ ਲਾਏ ਸਨ। ਉਸ ਨੇ ਕਿਹਾ ਸੀ ਕਿ ਜੇਕਰ ਉਸ ਨੂੰ ਕੁਝ ਹੁੰਦਾ ਹੈ, ਤਾਂ ਉਹ ਉਸ ਦੇ ਨਾਨਾ ਪਾਟੇਕਰ ਅਤੇ ਉਸ ਦੇ ਬਾਲੀਵੁੱਡ ਮਾਫੀਆ ਦੋਸਤ ਜਿੰਮੇਵਾਰ ਹੋਣਗੇ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਸੀ ਕਿ ਇਹ ਲੋਕ ਉਸ ਨੂੰ ਨਿਸ਼ਾਨਾ ਬਣਾ ਰਹੇ ਹਨ। ਤਨੁਸ਼੍ਰੀ ਨੇ ਨਵੰਬਰ 2018 'ਚ ਨਾਨਾ ਪਾਟੇਕਰ 'ਤੇ ਦੋਸ਼ ਲਗਾਇਆ ਸੀ, ਕਿ 2008 'ਚ ਫਿਲਮ 'ਹੌਰਨ ਓਕੇ ਪਲੀਸ' ਦੇ ਸੈੱਟ 'ਤੇ ਨਾਨਾ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ।

ਇਸ ਮਾਮਲੇ ਤੋਂ ਬਾਅਦ ਫਿਲਮ 'ਹਾਊਸਫੁੱਲ 3' ਸਮੇਤ ਕਈ ਪ੍ਰੋਜੈਕਟ ਨਾਨਾ ਦੇ ਹੱਥੋਂ ਨਿਕਲ ਗਏ ਸਨ, ਪਰ ਜੂਨ 2019 'ਚ ਉਨ੍ਹਾਂ ਨੂੰ ਇਸ ਮਾਮਲੇ ਤੋਂ ਕਲੀਨ ਚਿੱਟ ਦੇ ਦਿੱਤੀ ਗਈ ਸੀ। ਸਾਲ 2018 ਵਿੱਚ, ਤਨੁਸ਼੍ਰੀ ਨੇ ਬਾਲੀਵੁੱਡ ਵਿੱਚ #MeToo ਅੰਦੋਲਨ ਸ਼ੁਰੂ ਕੀਤਾ ਅਤੇ ਅਭਿਨੇਤਾ ਨਾਨਾ ਪਾਟੇਕਰ, ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਅਤੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ 'ਤੇ 'ਹੌਰਨ 'ਓਕੇ' ਪਲੀਸਸ' ਦੇ ਸੈੱਟ 'ਤੇ ਉਨ੍ਹਾਂ ਦੇ ਅਣਉਚਿਤ ਵਿਵਹਾਰ ਦਾ ਦੋਸ਼ ਲਗਾਇਆ ਸੀ ।

Related Stories

No stories found.
logo
Punjab Today
www.punjabtoday.com