
ਇੱਕ ਸਮੇਂ ਤੋਂ ਪੋਲੀਵੁੱਡ ਵਿੱਚ ਹਿੱਟ ਤੋਂ ਬਾਅਦ ਹਿੱਟ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ ਅਤੇ ਫ਼ਿਲਮ ਨਿਰਮਾਤਾ ਇੱਕ ਤੋਂ ਬਾਅਦ ਇੱਕ ਚੰਗਾ ਕੰਟੈਂਟ ਤਿਆਰ ਕਰ ਰਹੇ ਹਨ। ਹਾਲ ਹੀ ਵਿੱਚ ਅਗਸਤ ਵਿੱਚ ਸਿਨੇਮਾਘਰਾਂ ਵਿੱਚ ਆਈਆਂ ਅਜਿਹੀਆਂ ਫਿਲਮਾਂ ਵਿੱਚੋਂ ਇੱਕ ਸੀ ਤਰਸੇਮ ਜੱਸੜ ਦੀ ਪੀਰੀਅਡ ਡਰਾਮਾ ‘ਮਸਤਾਨੇ’। ਇਹ ਫ਼ਿਲਮ ਨਾ ਸਿਰਫ਼ ਇੱਕ ਵਿਜ਼ੂਅਲ ਟ੍ਰੀਟ ਸੀ, ਸਗੋਂ ਚੰਗੇ ਕੰਟੈਂਟ ਦੀ ਇਮਾਨਦਾਰ ਮਿਸਾਲ ਵੀ ਸੀ।
ਸ਼ਰਨ ਆਰਟ ਦੁਆਰਾ ਨਿਰਦੇਸ਼ਤ, ਇਹ ਫ਼ਿਲਮ 1739 ਵਿੱਚ ਸੈੱਟ ਕੀਤੀ ਗਈ ਹੈ ਅਤੇ ਸਿੱਖ ਵਿਦਰੋਹੀਆਂ ਦੁਆਰਾ ਨਾਦਰ ਸ਼ਾਹ ਦੀ ਫੌਜ ਉੱਤੇ ਹਮਲੇ ਨੂੰ ਦਰਸਾਉਂਦੀ ਹੈ- ਭਾਰਤ ਵਿੱਚ ਆਪਣੀ ਜਿੱਤ ਦੇ ਦੌਰਾਨ, ਉੱਤਰੀ ਪੰਜਾਬ ਵਿੱਚੋਂ ਵਾਪਸ ਆਉਂਦੇ ਸਮੇਂ ਉਹ ਸਿੱਖਾਂ ਦਾ ਸਾਹਮਣਾ ਕਰਦਾ ਸੀ। ਇਹਨਾਂ ਨਵੇਂ ਆਏ ਲੋਕਾਂ ਤੋਂ ਹੈਰਾਨ ਹੋ ਕੇ, ਉਸਨੇ ਉਹਨਾਂ ਬਾਰੇ ਪੁੱਛਗਿੱਛ ਕੀਤੀ, ਉਹਨਾਂ ਦੀ ਬਹਾਦਰੀ ਅਤੇ ਅਡੋਲ ਦ੍ਰਿੜਤਾ ਦਾ ਪਤਾ ਲਗਾਇਆ। ਇਸ ਫ਼ਿਲਮ 'ਚ ਤਰਸੇਮ ਜੱਸੜ, ਸਿੰਮੀ ਚਾਹਲ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬਨਿੰਦਰ ਬੰਨੀ, ਹਨੀ ਮੱਟੂ, ਰਾਹੁਲ ਦੇਵ, ਅਵਤਾਰ ਗਿੱਲ ਅਤੇ ਆਰਿਫ ਜ਼ਕਰੀਆ ਵਰਗੇ ਕਲਾਕਾਰ ਹਨ।
ਤਰਸੇਮ ਜੱਸੜ ਅਤੇ ਸਿੰਮੀ ਚਾਹਲ ਇਸ ਤੋਂ ਪਹਿਲਾਂ ‘ਰੱਬ ਦਾ ਰੇਡੀਓ 2’ ਵਿੱਚ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਦੇਖਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਤੁਹਾਨੂੰ ਪ੍ਰਮੁੱਖ ਇਤਿਹਾਸਕ ਘਟਨਾਵਾਂ ਦੇ ਆਲੇ-ਦੁਆਲੇ ਘੁੰਮਦੇ ਹੋਏ ਉਸ ਸਮੇਂ ਵਿੱਚ ਲਿਜਾਇਆ ਜਾਵੇਗਾ ਜੋ ਤੁਹਾਨੂੰ ਤੁਹਾਡੀਆਂ ਸਕ੍ਰੀਨਾਂ ਨਾਲ਼ ਜੋੜੀ ਰੱਖੇਗਾ। ਵਿਜ਼ੂਅਲ, ਸੈੱਟ, ਐਕਟਰ, ਡਾਇਲਾਗ, ਬੈਕਗ੍ਰਾਊਂਡ ਸਕੋਰ, ਸਭ ਕੁਝ ਬਿਲਕੁਲ ਸਹੀ ਹੈ। ਦਰਸ਼ਕਾਂ ਲਈ ਖੁਸ਼ਖ਼ਬਰੀ ਇਹ ਹੈ ਕਿ, ਜੇਕਰ ਤੁਸੀਂ ਇਹ ਫ਼ਿਲਮ ਨਹੀਂ ਦੇਖੀ ਹੈ, ਤਾਂ ਤੁਸੀਂ ਹੁਣ ਇਸਨੂੰ OTT ਪਲੇਟਫਾਰਮ ਚੌਪਾਲ 'ਤੇ ਦੇਖ ਸਕੋਗੇ।
ਚੌਪਾਲ ਦੇ ਚੀਫ਼ ਕੰਟੈਂਟ ਅਫ਼ਸਰ,ਨਿਤਿਨ ਗੁਪਤਾ ਨੇ ਟਿੱਪਣੀ ਕੀਤੀ ਕਿ “ਮਸਤਾਨੇ ਇੱਕ ਫ਼ਿਲਮ ਦੇ ਰੂਪ ਵਿੱਚ ਪੰਜਾਬ ਦੇ ਮਾਣ ਦੀ ਕਹਾਣੀ ਹੈ ਅਤੇ ਸ਼ਹੀਦਾਂ ਦੀ ਇਸ ਧਰਤੀ ਨੂੰ ਇਸ ਦੀਆਂ ਅਮੀਰ ਇਤਿਹਾਸਕ ਘਟਨਾਵਾਂ ਦੁਆਰਾ ਕਿਵੇਂ ਆਕਾਰ ਦਿੱਤਾ ਗਿਆ ਹੈ। ਮਸਤਾਨੇ ਇੱਕ ਅਜਿਹੀ ਫ਼ਿਲਮ ਹੈ ਜਿਸ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਦੇਖਣਾ ਚਾਹੀਦਾ ਹੈ, ਤਾਂ ਜੋ ਉਹ ਸੱਚੇ ਅਤੇ ਪ੍ਰਮਾਣਿਕ ਸਿਨੇਮੇ ਦਾ ਸਵਾਦ ਲੈ ਸਕਣ। ਤੁਸੀਂ 9 ਨਵੰਬਰ ਤੋਂ ਚੌਪਾਲ ਐਪ 'ਤੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਮਸਤਾਨੇ ਦੇਖ ਸਕਦੇ ਹੋ।
ਚੌਪਾਲ ਸਾਰੀਆਂ ਨਵੀਆਂ ਅਤੇ ਪ੍ਰਸਿੱਧ ਫ਼ਿਲਮਾਂ ਤੇ ਵੈੱਬ ਸੀਰੀਜ਼ ਨੂੰ ਤਿੰਨ ਭਾਸ਼ਾਵਾਂ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਵਿੱਚ ਲੈ ਕੇ ਆਉਣ ਵਾਲ਼ਾ ਇੱਕੋ ਹੀ ਪਲੇਟਫਾਰਮ ਹੈ। ਨਵੇਂ ਆ ਰਹੇ ਕੰਟੈਂਟ ਵਿੱਚ ਸ਼ਿਕਾਰੀ, ਕਲੀ ਜੋਟਾ,ਆਊਟਲਾਅ, ਕੈਰੀ ਆਨ ਜੱਟਾ 3 ਅਤੇ ਹੋਰ ਕਈ ਫ਼ਿਲਮਾਂ ਸ਼ਾਮਿਲ ਹਨ। ਚੌਪਾਲ ਸਭ ਤੋਂ ਵਧੀਆ ਮਨੋਰੰਜਨ ਕਰਨ ਵਾਲਾ ਐਪ ਹੈ ਕਿਉਂਕਿ ਇਹ ਵਿਗਿਆਪਨ-ਮੁਕਤ ਹੈ, ਇਸ ਤੇ ਕੰਟੈਂਟ ਆਫਲਾਈਨ ਅਤੇ ਇੱਕ ਤੋਂ ਜ਼ਿਆਦਾ ਪ੍ਰੋਫਾਈਲਾਂ ਬਣਾ ਕੇ ਬਿਨਾਂ ਕਿਸੇ ਰੁਕਾਵਟ ਤੋਂ ਵਿਸ਼ਵ ਭਰ ਵਿੱਚ ਕਿਤੇ ਵੀ ਵੇਖਿਆ ਜਾ ਸਕਦਾ ਹੈ।