ਨਵੀਂ ਹਰਿਆਣਵੀ ਸੀਰੀਜ਼ Scam, ਜੀਵਨ ਬੀਮੇ ਦੇ ਹਨੇਰੇ ਨੂੰ ਬੇਨਕਾਬ ਕਰਦਾ ਹੈ।

ਨਵੀਂ ਹਰਿਆਣਵੀ ਸੀਰੀਜ਼ Scam, ਜੀਵਨ ਬੀਮੇ ਦੇ ਹਨੇਰੇ ਨੂੰ ਬੇਨਕਾਬ ਕਰਦਾ ਹੈ।

ਇੱਕ ਅਜਿਹੇ ਯੁੱਗ ਵਿੱਚ ਜਿੱਥੇ ਸਾਡੇ ਕੋਲ਼ ਬਹੁਤ ਸਾਰੀਆਂ ਮਨਮੋਹਕ ਵੈੱਬ ਸੀਰੀਜ਼ ਵੇਖਣ ਲਈ ਮੌਜੂਦ ਹਨ, ਉਥੇ ਹੀ ਅਸੀਂ ਖੇਤਰੀ OTTs ਨੂੰ ਕੁਝ   ਅਜਿਹਾ ਸ਼ਾਨਦਾਰ ਕੰਟੈਂਟ ਬਣਾਉਂਦੇ ਹੋਏ ਦੇਖਿਆ ਹੈ ਜੋ ਉਹਨਾਂ ਦੇ ਆਪਣੇ ਦਰਸ਼ਕਾਂ ਦਾ ਉਹਨਾਂ ਦੀ ਆਪਣੀ ਸਥਾਨਕ ਭਾਸ਼ਾ ਵਿੱਚ ਮਨੋਰੰਜਨ ਕਰਦਾ ਹੈ। ਅਜਿਹੀ ਹੀ ਇੱਕ ਨਵੀਂ ਧਮਾਕੇਦਾਰ ਹਰਿਆਣਵੀ ਵੈੱਬ ਸੀਰੀਜ਼ "ਸਕੈਮ" ਹੁਣ ਚੌਪਾਲ 'ਤੇ ਪ੍ਰਸਾਰਿਤ ਹੋ ਰਹੀ ਹੈ। ਇਹ ਵੈੱਬ ਸੀਰੀਜ਼ ਸਥਾਨਕ ਪ੍ਰਤਿਭਾ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਦਰਸ਼ਿਤ ਕਰਦੀ ਹੈ।

ਨੌਜਵਾਨ ਅਤੇ ਉੱਭਰਦੇ ਨਿਰਦੇਸ਼ਕ ਚਿਰਾਗ ਭਾਸਿਨ ਦੁਆਰਾ ਨਿਰਦੇਸ਼ਤ, Scam ਦੀ ਕਹਾਣੀ ਜੀਵਨ ਬੀਮਾ ਘੁਟਾਲਿਆਂ ਦੀ ਦੁਨੀਆਂ  ਦੀ ਡੂੰਘਾਈ ਬਾਰੇ ਹੈ ਜੋ ਸਾਡੇ ਦੇਸ਼ ਨੂੰ ਵਿਗਾੜਦੇ ਰਹਿੰਦੇ ਹਨ। ਇਹ ਮਨਮੋਹਕ ਕਹਾਣੀ ਇਸ ਗੱਲ 'ਤੇ ਚਾਨਣਾ ਪਾਉਂਦੀ ਹੈ ਕਿ ਕਿਵੇਂ ਨਿਰਦੋਸ਼ ਵਿਅਕਤੀ ਇਨ੍ਹਾਂ ਸਕੀਮਾਂ ਦਾ ਸ਼ਿਕਾਰ ਹੋ ਜਾਂਦੇ ਹਨ, ਉਹ ਨਾ ਸਿਰਫ਼ ਆਪਣੀ ਮਿਹਨਤ ਨਾਲ ਕੀਤੀ ਬੱਚਤ ਨੂੰ ਗੁਆਉਂਦੇ ਹਨ, ਸਗੋਂ ਆਪਣੀਆਂ ਜਾਨਾਂ ਨੂੰ ਵੀ ਖ਼ਤਰੇ ਵਿਚ ਪਾਉਂਦੇ ਹਨ।

ਸਾਡੇ ਸਮਾਜ ਦੇ ਤਾਣੇ-ਬਾਣੇ ਨੂੰ  ਵਿਗਾੜਨ ਵਾ਼ਲੇ ਇਹ ਮੁੱਦੇ ਸਾਡੇ ਧਿਆਨ ਅਤੇ ਸਵੈ-ਪੜਚੋਲ ਕਰਨ ਦੀ ਮੰਗ ਕਰਦੇ ਹਨ। Scam ਦਾ ਉਦੇਸ਼ ਇਹਨਾਂ ਮੁੱਦਿਆਂ ਨੂੰ ਹਨ੍ਹੇਰੇ ਵਿੱਚੋਂ ਬਾਹਰ ਕੱਢਣਾ ਅਤੇ ਦੁਨੀਆਂ ਸਾਹਮਣੇ ਲਿਆਉਣਾ ਹੈ, ਜਿਸ ਨਾਲ ਦਰਸ਼ਕਾਂ ਨੂੰ ਉਹਨਾਂ ਦੀ ਹੋਂਦ ਅਤੇ ਪ੍ਰਭਾਵਾਂ ਬਾਰੇ ਦੱਸਿਆ ਜਾ ਸਕੇ। ਇਸ ਸ਼ਾਨਦਾਰ ਸੀਰੀਜ਼ ਵਿੱਚ ਵਿਸ਼ਵਾਸ ਚੌਹਾਨ ਅਤੇ ਰਵੀਨਾ ਬਿਸ਼ਨੋਈ ਹਨ, ਜਿਨ੍ਹਾਂ ਨੇ ਬੇਮਿਸਾਲ ਫੁਰਤੀ ਦਾ ਪ੍ਰਦਰਸ਼ਨ ਕੀਤਾ ਹੈ। Scam ਵਿੱਚ ਉਹ ਸਿਰਫ਼ ਕੰਮ ਹੀ ਨਹੀਂ ਕੀਤ, ਸਗੋਂ ਧੋਖੇ ਨਾਲ ਜੂਝ ਰਹੇ ਦੇਸ਼ ਦੀ ਭਾਵਨਾ ਨੂੰ ਵੀ ਵਿਖਾਇਆ ਹੈ।

ਖੇਤਰੀ ਕੰਟੈਂਟ ਬਣਾਉਣ ਦੇ ਹਮੇਸ਼ਾ ਫ਼ਾਇਦੇ ਹੁੰਦੇ ਹਨ। ਸਭ ਤੋਂ ਪਹਿਲਾ  ਆਪਣੀ ਮੂਲ ਭਾਸ਼ਾ ਵਿੱਚ ਕੰਟੈਂਟ ਨੂੰ ਉਤਸ਼ਾਹਿਤ ਕਰਨਾ,  ਲੋਕਾਂ ਨੂੰ ਆਪਣੀ ਮਾਂ ਬੋਲੀ 'ਤੇ ਮਾਣ ਮਹਿਸੂਸ ਕਰਵਾਉਣਾ ਅਤੇ ਇੱਕ ਮਜ਼ਬੂਤ ਭਾਈਚਾਰੇ ਦਾ ਨਿਰਮਾਣ ਕਰਨਾ ਹੈ। ਦੂਜਾ ਉਹਨਾਂ ਕਲਾਕਾਰਾਂ ਨੂੰ ਉਤਸ਼ਾਹਿਤ ਕਰਨਾ ਹੈ ਜੋ ਆਪਣੀ ਪ੍ਰਤਿਭਾ ਦਿਖਾਉਣ ਲਈ ਕਿਸੇ ਪਲੇਟਫਾਰਮ 'ਤੇ ਆਉਣ ਦੀ ਉਡੀਕ ਕਰ ਰਹੇ ਹਨ, ਜਿਹਨਾਂ ਨੂੰ ਵੱਡੇ ਕਲਾਕਾਰਾਂ ਨਾਲ ਮੁਕਾਬਲਾ ਕਰਨ ਅਤੇ ਅੱਗੇ ਆਉਣ ਦਾ ਮੌਕਾ ਨਹੀਂ ਮਿਲਿਆ।

ਸਾਡੇ ਕੋਲ਼ ਸਕੈਮ 1992 - ਹਰਸ਼ਦ ਮਹਿਤਾ ਵੈੱਬ ਸੀਰੀਜ਼ ਅਤੇ ਸਕੈਮ 2003- ਤੇਲਗੀ ਘੁਟਾਲਾ, ਜਿਸ ਵਿੱਚ ਦੇਸ਼ ਨੂੰ ਖ਼ਤਮ ਕਰਨ ਵਾਲੇ ਘੁਟਾਲਿਆਂ ਬਾਰੇ ਗੱਲ ਕੀਤੀ ਹੈ, ਵਰਗੀਆਂ ਹਿੱਟ ਵੈੱਬ ਸੀਰੀਜ਼ ਵੀ ਹਨ।

ਚੌਪਾਲ ਦੇ ਮੁੱਖ ਕੰਟੈਂਟ ਅਧਿਕਾਰੀ, ਅਜੈ ਸਿੰਘਨੇ ਟਿੱਪਣੀ ਕੀਤੀ ਕਿ “ਚੌਪਾਲ ਕਹਾਣੀ ਸੁਣਾਉਣ ਅਤੇ ਦਿਖਾਉਣ ਦੇ ਮਾਧਿਅਮ ਰਾਹੀਂ ਮਨੋਰੰਜਨ ਨੂੰ ਸਾਡੇ ਸੋਚਣ ਵਾਲੇ ਵਿਸ਼ਿਆਂ ਨਾਲ ਜੋੜਨ ਦੀ ਇੱਛਾ ਰੱਖਦਾ ਹੈ ਅਤੇ Scam ਉਹਨਾਂ ਵਿੱਚੋਂ ਇੱਕ ਹੈ। ਹਰਿਆਣਵੀ ਪ੍ਰੋਜੈਕਟਾਂ ਦੀ ਇੱਕ ਰੋਮਾਂਚਕ ਲੜੀ ਦੇ ਨਾਲ਼, ਸਾਡਾ ਅੰਤਮ ਉਦੇਸ਼ ਅਜਿਹੇ ਕੰਟੈਂਟ ਨੂੰ ਨਾ ਸਿਰਫ਼ ਪੰਜਾਬੀ ਵਿੱਚ, ਸਗੋਂ  ਖੇਤਰੀ ਭਾਸ਼ਾਵਾਂ ਜਿਵੇਂ ਹਰਿਆਣਵੀ, ਭੋਜਪੁਰੀ ਅਤੇ ਆਉਣ ਵਾਲੀਆਂ ਹੋਰ ਭਾਸ਼ਾਵਾਂ  ਵਿੱਚ ਵੀ ਪ੍ਰਦਾਨ ਕਰਨਾ ਹੈ।"

ਚੌਪਾਲ ਸਾਰੀਆਂ ਨਵੀਆਂ ਅਤੇ ਪ੍ਰਸਿੱਧ ਫ਼ਿਲਮਾਂ ਤੇ ਵੈੱਬ ਸੀਰੀਜ਼ ਨੂੰ ਤਿੰਨ ਭਾਸ਼ਾਵਾਂ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਵਿੱਚ ਲੈ ਕੇ ਆਉਣ ਵਾਲ਼ਾ ਇੱਕੋ ਹੀ ਪਲੇਟਫਾਰਮ ਹੈ। ਨਵੇਂ ਆ ਰਹੇ ਕੰਟੈਂਟ ਵਿੱਚ ਸ਼ਿਕਾਰੀ, ਕਲੀ ਜੋਟਾ,ਆਊਟਲਾਅ, ਕੈਰੀ ਆਨ ਜੱਟਾ 3 ਅਤੇ ਹੋਰ ਕਈ ਫ਼ਿਲਮਾਂ ਸ਼ਾਮਿਲ ਹਨ। ਚੌਪਾਲ ਸਭ ਤੋਂ ਵਧੀਆ ਮਨੋਰੰਜਨ ਕਰਨ ਵਾਲਾ ਐਪ ਹੈ ਕਿਉਂਕਿ ਇਹ ਵਿਗਿਆਪਨ-ਮੁਕਤ ਹੈ, ਇਸ ਤੇ ਕੰਟੈਂਟ ਆਫਲਾਈਨ ਅਤੇ ਇੱਕ ਤੋਂ ਜ਼ਿਆਦਾ ਪ੍ਰੋਫਾਈਲਾਂ ਬਣਾ ਕੇ ਬਿਨਾਂ ਕਿਸੇ ਰੁਕਾਵਟ ਤੋਂ ਵਿਸ਼ਵ ਭਰ ਵਿੱਚ ਕਿਤੇ ਵੀ ਵੇਖਿਆ ਜਾ ਸਕਦਾ ਹੈ।

Related Stories

No stories found.
logo
Punjab Today
www.punjabtoday.com