ਪਾਕਿਸਤਾਨ ਸਿਨੇਮਾ ਲਈ ਇਕ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ। ਫਵਾਦ ਅਤੇ ਮਾਹਿਰਾ ਖਾਨ ਦੀ ਫਿਲਮ 'ਦਿ ਲੀਜੈਂਡ ਆਫ ਮੌਲਾ ਜੱਟ' ਨੇ ਵਰਲਡ ਵਾਈਡ ਬਾਕਸ ਆਫਿਸ 'ਤੇ ਧੂਮ ਮਚਾਈ ਹੋਈ ਹੈ। ਫਿਲਮ ਨੇ ਦੁਨੀਆ ਭਰ ਵਿੱਚ 8.95 ਮਿਲੀਅਨ ਦੀ ਕਮਾਈ ਕੀਤੀ ਹੈ। ਪਾਕਿਸਤਾਨੀ ਕਰੰਸੀ 'ਚ ਇਹ ਕੀਮਤ 200 ਕਰੋੜ ਤੋਂ ਜ਼ਿਆਦਾ ਹੈ।
ਮਜ਼ਬੂਤ ਸੰਗ੍ਰਹਿ ਦੇ ਨਾਲ, ਦਿ ਲੀਜੈਂਡ ਆਫ ਮੌਲਾ ਜੱਟ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਾਕਿਸਤਾਨੀ ਫਿਲਮ ਬਣ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਨੇ ਘਰੇਲੂ ਬਾਕਸ-ਆਫਿਸ 'ਤੇ 80 ਕਰੋੜ ਦੀ ਕਮਾਈ ਕੀਤੀ ਹੈ, ਜਦੋਂ ਕਿ ਫਿਲਮ ਦਾ ਵਿਦੇਸ਼ੀ ਕਲੈਕਸ਼ਨ ਲਗਭਗ 120 ਕਰੋੜ (ਪਾਕਿਸਤਾਨੀ ਰੁਪਏ) ਹੈ। ਮੀਡੀਆ ਰਿਪੋਰਟਾਂ ਮੁਤਾਬਕ 'ਦਿ ਲੀਜੈਂਡ ਆਫ ਮੌਲਾ ਜੱਟ' ਪਾਕਿਸਤਾਨ ਦੀ ਸਭ ਤੋਂ ਮਹਿੰਗੀ ਫਿਲਮ ਹੈ। ਇਸ ਨੂੰ ਬਣਾਉਣ 'ਚ ਕੁੱਲ 100 ਕਰੋੜ ਰੁਪਏ (ਪਾਕਿਸਤਾਨੀ ਰੁਪਏ) ਖਰਚ ਹੋਏ ਹਨ, ਅਜਿਹੇ 'ਚ ਫਿਲਮ ਨੇ ਆਪਣੇ ਬਜਟ ਤੋਂ ਦੁੱਗਣੀ ਕਮਾਈ ਕੀਤੀ ਹੈ।
ਨਿਰਮਾਤਾ ਫਿਲਮ ਦਾ ਅਣਕੱਟ ਵਰਜ਼ਨ 2 ਦਸੰਬਰ ਨੂੰ ਯੂਕੇ ਵਿੱਚ ਰਿਲੀਜ਼ ਕਰਨ ਜਾ ਰਹੇ ਹਨ। ਜੋ ਕਿ 18 ਪਲੱਸ ਅਤੇ ਅਨਸੈਂਸਰ ਹੋਵੇਗਾ, ਇਸ ਤੋਂ ਬਾਅਦ ਫਿਲਮ ਦਾ ਕਲੈਕਸ਼ਨ ਹੋਰ ਵਧੇਗਾ। ਫਿਲਮ 'ਚ ਪਾਕਿਸਤਾਨ ਫਿਲਮ ਇੰਡਸਟਰੀ ਦੇ ਵੱਡੇ ਕਲਾਕਾਰਾਂ ਨੇ ਕੰਮ ਕੀਤਾ ਹੈ।
ਫਵਾਦ ਅਤੇ ਮਾਹਿਰਾ ਤੋਂ ਇਲਾਵਾ, ਫਿਲਮ ਵਿੱਚ ਹੁਮੈਮਾ ਮਲਿਕ, ਗੋਹਰ ਰਸ਼ੀਦ, ਫਾਰਿਸ ਸ਼ਫੀ, ਅਲੀ ਅਜ਼ਮਤ, ਰਾਹੀਲਾ ਆਗਾ, ਬਾਬਰ ਅਲੀ, ਸਾਇਮਾ ਬਲੋਚ, ਸ਼ਫਕਤ ਚੀਮਾ, ਨਈਅਰ ਏਜਾਜ਼ ਅਤੇ ਰੇਸ਼ਮ ਵੀ ਹਨ। ਜਦੋਂ ਤੋਂ ਨਿਰਮਾਤਾਵਾਂ ਨੇ ਫਿਲਮ ਦੀ ਪਹਿਲੀ ਝਲਕ ਦਾ ਖੁਲਾਸਾ ਕੀਤਾ ਹੈ, ਦਰਸ਼ਕ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ, ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਫਿਲਮ ਨੇ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕੀਤਾ।
ਦਰਸ਼ਕਾਂ ਤੋਂ ਇਲਾਵਾ ਆਲੋਚਕਾਂ ਵੱਲੋਂ ਵੀ ਫਿਲਮ ਨੂੰ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਦਿ ਲੀਜੈਂਡ ਮੌਲਾ ਜੱਟ 1979 ਦੇ ਕਲਾਸਿਕ ਮੌਲਾ ਜੱਟ ਦਾ ਰੀਮੇਕ ਹੈ, ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। 'ਦਿ ਲੀਜੈਂਡ ਆਫ ਮੌਲਾ ਜੱਟ' ਲਗਭਗ 100 ਕਰੋੜ ਰੁਪਏ (ਪਾਕਿਸਤਾਨੀ ਕਰੰਸੀ ਦੇ ਹਿਸਾਬ ਨਾਲ) ਦੇ ਬਜਟ 'ਚ ਬਣੀ ਹੈ ਅਤੇ ਦੁਨੀਆ ਭਰ 'ਚ ਇਸ ਨੇ 200 ਕਰੋੜ ਰੁਪਏ (ਪਾਕਿਸਤਾਨੀ ਕਰੰਸੀ ਦੇ ਹਿਸਾਬ ਨਾਲ) ਕਮਾਏ ਹਨ। ਫਿਲਮ ਨੂੰ ਰਿਲੀਜ਼ ਹੋਏ ਦੋ ਮਹੀਨੇ ਬੀਤ ਚੁੱਕੇ ਹਨ, ਫਿਰ ਵੀ ਇਹ ਬਾਕਸ ਆਫਿਸ 'ਤੇ ਧਮਾਕੇਦਾਰ ਪ੍ਰਦਰਸ਼ਨ ਕਰ ਰਹੀ ਹੈ। 200 ਕਰੋੜ ਦੇ ਕਲੱਬ 'ਚ ਐਂਟਰੀ ਦੀ ਪੁਸ਼ਟੀ ਫਿਲਮ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਹੈ। ਇਸ ਦੇ ਨਾਲ ਹੀ 'ਦਿ ਲੀਜੈਂਡ ਆਫ ਮੌਲਾ ਜੱਟ' ਨੂੰ ਪਾਕਿਸਤਾਨੀ ਸਿਨੇਮਾ ਲਈ ਮੀਲ ਦਾ ਪੱਥਰ ਦੱਸਿਆ ਜਾ ਰਿਹਾ ਹੈ।