
'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨੂੰ ਲੈ ਕੇ ਵਿਵਾਦ ਗਹਿਰਾਉਂਦਾ ਜਾ ਰਿਹਾ ਹੈ। 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਰੋਸ਼ਨ ਭਾਬੀ ਦੇ ਕਿਰਦਾਰ ਨਾਲ ਮਸ਼ਹੂਰ ਹੋਈ ਅਦਾਕਾਰਾ ਜੈਨੀਫਰ ਮਿਸਤਰੀ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਉਨ੍ਹਾਂ ਨੇ ਸ਼ੋਅ ਦੇ ਨਿਰਮਾਤਾ ਅਸਿਤ ਕੁਮਾਰ ਮੋਦੀ 'ਤੇ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਹੈ। ਹੁਣ ਇੱਕ ਤਾਜ਼ਾ ਇੰਟਰਵਿਊ ਵਿੱਚ ਉਸਨੇ ਕਿਹਾ ਕਿ ਉਹ ਇਹ ਸਭ ਪੈਸੇ ਲਈ ਨਹੀਂ ਕਰ ਰਹੀ ਹੈ।
ਜੈਨੀਫਰ ਨੇ ਕਿਹਾ ਕਿ ਉਹ ਪੈਸੇ ਦੀ ਲਾਲਚੀ ਨਹੀਂ ਹੈ, ਉਹ ਸਿਰਫ ਇਹ ਚਾਹੁੰਦੀ ਹੈ ਕਿ ਅਸਿਤ ਮੋਦੀ ਹੱਥ ਜੋੜ ਕੇ ਉਸ ਤੋਂ ਮੁਆਫੀ ਮੰਗੇ। ਜੈਨੀਫਰ ਨੇ ਕਿਹਾ ਕਿ ਉਸ ਦੀ ਸਾਖ ਨੂੰ ਠੇਸ ਪਹੁੰਚੀ ਹੈ ਅਤੇ ਇਹ ਤਾਂ ਹੀ ਸਹੀ ਹੋ ਸਕਦਾ ਹੈ, ਜੇਕਰ ਸ਼ੋਅ ਦੇ ਨਿਰਮਾਤਾ ਉਸ ਦੇ ਸਾਹਮਣੇ ਆ ਕੇ ਮੁਆਫੀ ਮੰਗਣ। ਮੀਡਿਆ ਨਾਲ ਗੱਲ ਕਰਦੇ ਹੋਏ ਜੈਨੀਫਰ ਨੇ ਕਿਹਾ, 'ਮੈਂ ਇਹ ਸਭ ਪੈਸੇ ਦੇ ਲਾਲਚ ਲਈ ਨਹੀਂ, ਬਲਕਿ ਸੱਚ ਅਤੇ ਜਿੱਤ ਲਈ ਕਰ ਰਹੀ ਹਾਂ।'
ਅਸਿਤ ਮੋਦੀ ਨੂੰ ਸਵੀਕਾਰ ਕਰਨਾ ਹੋਵੇਗਾ ਕਿ ਉਨ੍ਹਾਂ ਨੇ ਮੇਰੇ ਨਾਲ ਗਲਤ ਕੀਤਾ ਹੈ। ਜੈਨੀਫਰ ਨੇ ਇਸ ਇੰਟਰਵਿਊ 'ਚ ਇਕ ਗੱਲ ਸਪੱਸ਼ਟ ਕੀਤੀ ਕਿ ਅਸਿਤ ਨੇ ਸਿਰਫ ਜ਼ੁਬਾਨੀ ਤੌਰ 'ਤੇ ਉਸ ਨਾਲ ਬਦਸਲੂਕੀ ਕੀਤੀ ਸੀ। ਜੈਨੀਫਰ ਨੇ ਅੱਗੇ ਕਿਹਾ- ਕੁਝ ਅਜਿਹੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਅਸਿਤ ਨੇ ਮੇਰੇ ਨਾਲ ਸਰੀਰਕ ਸਬੰਧ ਬਣਾਏ ਹਨ, ਅਜਿਹਾ ਬਿਲਕੁਲ ਨਹੀਂ ਹੈ। ਉਨ੍ਹਾਂ ਨੇ ਮੈਨੂੰ ਸ਼ਬਦਾਂ ਰਾਹੀਂ ਹੀ ਪ੍ਰੇਸ਼ਾਨ ਕੀਤਾ ਹੈ। ਜੇਕਰ ਕੋਈ ਵਿਅਕਤੀ ਕਿਸੇ ਔਰਤ 'ਤੇ ਭੱਦੀ ਟਿੱਪਣੀ ਕਰਦਾ ਹੈ ਜਾਂ ਉਸ ਨਾਲ ਸਬੰਧ ਬਣਾਉਣ ਲਈ ਦਬਾਅ ਪਾਉਂਦਾ ਹੈ, ਤਾਂ ਇਹ ਜ਼ੁਬਾਨੀ ਜਿਨਸੀ ਸ਼ੋਸ਼ਣ ਦੀ ਸ਼੍ਰੇਣੀ 'ਚ ਆਉਂਦਾ ਹੈ।
ਦੂਜੇ ਪਾਸੇ ਸੀਰੀਅਲ 'ਦਿਲ ਮਿਲ ਗਏ' ਫੇਮ ਅਦਾਕਾਰ ਪੰਕਿਤ ਠੱਕਰ ਨੇ ਜੈਨੀਫਰ 'ਤੇ ਨਿਸ਼ਾਨਾ ਸਾਧਿਆ ਹੈ। ਇਕ ਰਿਪੋਰਟ ਮੁਤਾਬਕ ਉਸਨੇ ਕਿਹਾ ਕਿ ਉਹ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਮਾਮਲੇ 'ਤੇ 15 ਸਾਲ ਤੱਕ ਚੁੱਪ ਕਿਉਂ ਰਹੀ। ਉਨ੍ਹਾਂ ਕਿਹਾ, 'ਮੈਂ ਅਸਿਤ ਮੋਦੀ ਦੇ ਨਾਲ ਖੜ੍ਹਾ ਹਾਂ ਅਤੇ ਲੋਕਾਂ ਨੂੰ ਵੀ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕਰਦਾ ਹਾਂ।' ਪੰਕਿਤ ਨੇ ਦੱਸਿਆ ਕਿ ਜੈਨੀਫਰ 15 ਸਾਲਾਂ ਤੋਂ ਇਸ ਸ਼ੋਅ 'ਚ ਕੰਮ ਕਰ ਰਹੀ ਹੈ। ਉਸਨੇ ਆਪਣੀ ਪ੍ਰੈਗਨੈਂਸੀ ਲਈ ਸ਼ੋਅ ਤੋਂ 3 ਸਾਲ ਦਾ ਬ੍ਰੇਕ ਵੀ ਲਿਆ ਸੀ। ਹੁਣ ਉਸਨੇ ਅਚਾਨਕ ਸ਼ੋਅ ਦੀ ਸ਼ੂਟਿੰਗ ਬੰਦ ਕਰ ਦਿੱਤੀ ਹੈ। ਜੇ ਉਸ ਨੂੰ ਕੋਈ ਸਮੱਸਿਆ ਸੀ ਤਾਂ ਉਹ ਇੰਨੇ ਦਿਨਾਂ ਤੋਂ ਕੀ ਕਰ ਰਹੀ ਸੀ।