ਸਨਾ ਖਾਨ ਨੇ ਕੀਤਾ 34 ਸਾਲ ਦੀ ਉਮਰ 'ਚ ਆਪਣੀ ਪ੍ਰੈਗਨੈਂਸੀ ਦਾ ਐਲਾਨ

ਦੱਸ ਦੇਈਏ ਕਿ ਸਨਾ ਨੇ ਸਾਲ 2020 ਵਿੱਚ ਮੁਫਤੀ ਅਨਸ ਸਈਦ ਨਾਲ ਵਿਆਹ ਕੀਤਾ ਸੀ ਅਤੇ ਗਲੈਮਰਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।
ਸਨਾ ਖਾਨ ਨੇ ਕੀਤਾ 34 ਸਾਲ ਦੀ ਉਮਰ 'ਚ ਆਪਣੀ ਪ੍ਰੈਗਨੈਂਸੀ ਦਾ ਐਲਾਨ

ਸਨਾ ਖਾਨ ਨੇ ਇਕ ਸਮੇਂ ਟੇਲੀਵਿਜਨ ਅਤੇ ਵੱਡੀ ਪਰਦੇ 'ਤੇ ਧਮਾਲ ਮਚਾ ਦਿਤੀ ਸੀ। ਹਿੰਦੀ, ਤਾਮਿਲ ਅਤੇ ਤੇਲਗੂ ਫਿਲਮਾਂ ਤੋਂ ਇਲਾਵਾ ਟੀਵੀ 'ਤੇ ਵੀ ਕੰਮ ਕਰ ਚੁੱਕੀ ਅਦਾਕਾਰਾ ਸਨਾ ਖਾਨ ਨੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਸੁਣਾਈ ਹੈ। ਉਹ ਗਰਭਵਤੀ ਹੈ ਅਤੇ ਇਸ ਸਾਲ ਜੂਨ 'ਚ ਮਾਂ ਬਣਨ ਵਾਲੀ ਹੈ। ਉਸ ਨੇ ਕਿਹਾ ਕਿ ਉਹ ਆਪਣੇ ਬੱਚੇ ਨੂੰ ਆਪਣੀਆਂ ਬਾਹਾਂ ਵਿਚ ਭਰਨ ਲਈ ਉਤਾਵਲੀ ਹੈ।

ਦੱਸ ਦੇਈਏ ਕਿ ਸਨਾ ਨੇ ਸਾਲ 2020 ਵਿੱਚ ਮੁਫਤੀ ਅਨਸ ਸਈਦ ਨਾਲ ਵਿਆਹ ਕੀਤਾ ਸੀ ਅਤੇ ਗਲੈਮਰਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਉਹ ਧਰਮ ਦੇ ਰਾਹ ਤੁਰ ਪਈ ਸੀ ਅਤੇ ਉਸਨੇ ਅਚਾਨਕ ਮਨੋਰੰਜਨ ਦੁਨੀਆਂ ਨੂੰ ਅਲਵਿਦਾ ਕਹਿ ਦਿਤਾ ਸੀ । ਸਨਾ ਖਾਨ ਗਰਭਵਤੀ ਅਤੇ ਉਸਦੇ ਪਤੀ ਅਨਸ ਸਈਦ ਨੇ ਇਕਰਾ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਇਸ ਖੁਸ਼ਖਬਰੀ ਦੀ ਪੁਸ਼ਟੀ ਕੀਤੀ ਹੈ ਕਿ ਦੋਵੇਂ ਮਾਤਾ-ਪਿਤਾ ਬਣਨ ਜਾ ਰਹੇ ਹਨ।

ਸਨਾ ਖਾਨ ਨੇ ਕਿਹਾ ਕਿ ਉਹ ਬਹੁਤ ਉਤਸ਼ਾਹਿਤ ਹੈ। ਉਹ ਚਾਹੁੰਦੀ ਹੈ ਕਿ ਉਸਦਾ ਬੱਚਾ ਜਲਦੀ ਹੀ ਉਸਦੀ ਗੋਦ ਵਿੱਚ ਹੋਵੇ। ਸਨਾ ਖਾਨ ਮੁੰਬਈ ਵਿੱਚ ਹੀ ਵੱਡੀ ਹੋਈ ਹੈ। ਉਸਦੇ ਪਿਤਾ ਕੇਰਲ ਤੋਂ ਮਲਿਆਲੀ ਮੁਸਲਮਾਨ ਅਤੇ ਮਾਂ ਸਈਦਾ ਮੁੰਬਈ ਤੋਂ ਹੈ। ਸਨਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 2005 'ਚ ਘੱਟ ਬਜਟ ਵਾਲੀ ਬਾਲਗ ਫਿਲਮ 'ਯੇ ਹੈ ਹਾਈ ਸੋਸਾਇਟੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਟੀਵੀ ਇਸ਼ਤਿਹਾਰਾਂ ਵਿੱਚ ਨਜ਼ਰ ਆਉਣ ਲੱਗੀ, ਫਿਰ ਸਨਾ ਨੇ ਸਾਊਥ 'ਚ ਡੈਬਿਊ ਕੀਤਾ। ਉਹ ਸਲਮਾਨ ਖਾਨ ਦੀ ਫਿਲਮ 'ਜੈ ਹੋ' 'ਚ ਕੰਮ ਕਰ ਚੁੱਕੀ ਹੈ।

ਸਨਾ ਖਾਨ ਨੇ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਛੇਵੇਂ ਸੀਜ਼ਨ 'ਚ ਹਿੱਸਾ ਲਿਆ ਸੀ। ਇਸ ਸ਼ੋਅ ਤੋਂ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ, ਹਾਲਾਂਕਿ ਉਹ ਸ਼ੋਅ ਨਹੀਂ ਜਿੱਤ ਸਕੀ ਸੀ। ਸਨਾ ਨੇ ਸਾਲ 2019 'ਚ ਕੋਰੀਓਗ੍ਰਾਫਰ ਮੇਲਵਿਨ ਲੁਈਸ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ, ਪਰ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ ਫਰਵਰੀ 2020 'ਚ ਉਹ ਵੱਖ ਹੋ ਗਏ। 8 ਅਕਤੂਬਰ 2020 ਨੂੰ ਸਨਾ ਨੇ ਸੋਸ਼ਲ ਮੀਡੀਆ 'ਤੇ ਇਹ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ, ਕਿ ਉਹ ਇੰਡਸਟਰੀ ਛੱਡ ਰਹੀ ਹੈ। 21 ਨਵੰਬਰ 2020 ਨੂੰ ਸਨਾ ਨੇ ਸੂਰਤ ਵਿੱਚ ਮੁਫਤੀ ਅਨਸ ਸਈਦ ਨਾਲ ਵਿਆਹ ਕੀਤਾ ਸੀ।

Related Stories

No stories found.
logo
Punjab Today
www.punjabtoday.com