'ਕਸੌਟੀ ਜ਼ਿੰਦਗੀ ਕੀ' ਕੋਮੋਲਿਕਾ ਬਣ ਚੁੱਕੀ ਹੈ ਸੋਸ਼ਲ ਮੀਡੀਆ ਦੀ ਸੈਕਸੀ ਕੁਈਨ

'ਕਸੌਟੀ ਜ਼ਿੰਦਗੀ ਕੀ' ਕੋਮੋਲਿਕਾ ਬਣ ਚੁੱਕੀ ਹੈ ਸੋਸ਼ਲ ਮੀਡੀਆ ਦੀ ਸੈਕਸੀ ਕੁਈਨ

ਅੱਜ ਦੇ ਸਮੇਂ 'ਚ ਭਾਵੇਂ ਉਰਵਸ਼ੀ ਢੋਲਕੀਆ ਛੋਟੇ ਪਰਦੇ 'ਤੇ ਘੱਟ ਨਜ਼ਰ ਆਉਂਦੀ ਹੈ, ਪਰ ਉਹ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ।

ਕੋਮੋਲਿਕਾ ਯਾਨੀ ਉਰਵਸ਼ੀ ਢੋਲਕੀਆ ਨੇ ਇਕ ਵਾਰ ਛੋਟੇ ਪਰਦੇ 'ਤੇ ਬਹੁਤ ਧਮਾਲ ਮਚਾਇਆ ਸੀ। ਲੋਕ ਟੀਵੀ ਸੀਰੀਅਲਾਂ ਦੇ ਸਿਤਾਰਿਆਂ ਨਾਲ ਬਹੁਤ ਜਲਦੀ ਜੁੜ ਜਾਂਦੇ ਹਨ ਅਤੇ ਉਨ੍ਹਾਂ ਨੂੰ ਫ਼ੋੱਲੋ ਕਰਨਾ ਸ਼ੁਰੂ ਕਰ ਦਿੰਦੇ ਹਨ । ਕਈ ਵਾਰ ਸੀਰੀਅਲ ਵਿੱਚ ਨਕਾਰਾਤਮਕ ਕਿਰਦਾਰ ਨਿਭਾਉਣ ਵਾਲੇ ਵੀ ਦਰਸ਼ਕਾਂ ਦੇ ਚਹੇਤੇ ਬਣ ਜਾਂਦੇ ਹਨ। ਅਜਿਹਾ ਹੀ ਇਕ ਨਾਂ ਹੈ ਕੋਮੋਲਿਕਾ ਯਾਨੀ ਉਰਵਸ਼ੀ ਢੋਲਕੀਆ, ਜੋ ਟੀਵੀ ਸੀਰੀਅਲ 'ਕਸੌਟੀ ਜ਼ਿੰਦਗੀ ਕੀ' 'ਚ ਨੈਗੇਟਿਵ ਕਿਰਦਾਰ ਨਿਭਾ ਕੇ ਹਰ ਘਰ 'ਚ ਮਸ਼ਹੂਰ ਹੋ ਗਈ ਸੀ।

ਇਹ ਉਹ ਸਮਾਂ ਸੀ ਜਦੋਂ ਦਰਸ਼ਕ ਇਸ ਸੀਰੀਅਲ ਨੂੰ ਦੇਖਣ ਲਈ ਆਪਣਾ ਸਾਰਾ ਕੰਮ ਬੰਦ ਕਰ ਦਿੰਦੇ ਸਨ। ਸ਼ੋਅ ਵਿੱਚ ਸ਼ਵੇਤਾ ਤਿਵਾਰੀ ਨੇ 'ਪ੍ਰੇਰਨਾ' ਦਾ ਮੁੱਖ ਕਿਰਦਾਰ ਨਿਭਾਇਆ ਸੀ, ਜਦੋਂ ਕਿ ਉਰਵਸ਼ੀ ਢੋਲਕੀਆ ਕੋਮੋਲਿਕਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਈ ਸੀ, ਜਿਸ ਦਾ ਕੰਮ ਸਿਰਫ਼ ਘਰ 'ਚ ਅੱਗ ਲਾਉਣਾ ਅਤੇ ਝਗੜੇ ਨੂੰ ਭੜਕਾਉਣਾ ਸੀ। ਹਾਲਾਂਕਿ ਇਸ ਸੀਰੀਅਲ ਨੂੰ ਬੰਦ ਹੋਏ ਕਾਫੀ ਸਮਾਂ ਬੀਤ ਚੁੱਕਾ ਹੈ, ਪਰ ਉਰਵਸ਼ੀ ਦੀ ਫੈਨ ਫਾਲੋਇੰਗ 'ਚ ਕੋਈ ਕਮੀ ਨਹੀਂ ਆਈ ਹੈ।

ਅੱਜ ਦੇ ਸਮੇਂ 'ਚ ਭਾਵੇਂ ਉਰਵਸ਼ੀ ਢੋਲਕੀਆ ਛੋਟੇ ਪਰਦੇ 'ਤੇ ਘੱਟ ਨਜ਼ਰ ਆਉਂਦੀ ਹੈ, ਪਰ ਉਹ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਰਵਸ਼ੀ ਨੂੰ 1 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ। ਕੋਮੋਲਿਕਾ ਦੇ ਕਿਰਦਾਰ ਨੇ ਉਰਵਸ਼ੀ ਢੋਲਕੀਆ ਨੂੰ ਰਾਤੋ-ਰਾਤ ਮਸ਼ਹੂਰ ਅਦਾਕਾਰਾ ਬਣਾ ਦਿੱਤਾ।

'ਕਸੌਟੀ ਜ਼ਿੰਦਗੀ ਕੀ' 'ਚ ਲੇਡੀ ਵਿਲੇਨ ਦਾ ਕਿਰਦਾਰ ਨਿਭਾਉਣ ਵਾਲੀ ਉਰਵਸ਼ੀ ਢੋਲਕੀਆ ਹੁਣ ਕਾਫੀ ਬਦਲ ਗਈ ਹੈ। ਉਰਵਸ਼ੀ ਨੂੰ ਦੇਖ ਕੇ ਯਕੀਨ ਨਹੀਂ ਹੋਵੇਗਾ ਕਿ ਉਹ ਦੋ ਵੱਡੇ ਬੱਚਿਆਂ ਦੀ ਮਾਂ ਹੈ ਅਤੇ 40 ਸਾਲ ਦੀ ਉਮਰ ਪਾਰ ਕਰ ਚੁੱਕੀ ਹੈ। ਉਰਵਸ਼ੀ ਢੋਲਕੀਆ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਉਰਵਸ਼ੀ ਢੋਲਕੀਆ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਸੁਰਖੀਆਂ 'ਚ ਰਹੀ ਸੀ, ਉਸ ਨੇ ਸਿਰਫ 16 ਸਾਲ ਦੀ ਉਮਰ 'ਚ ਵਿਆਹ ਕਰਵਾ ਲਿਆ ਅਤੇ 17 ਸਾਲ ਦੀ ਉਮਰ 'ਚ 2 ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ । ਉਰਵਸ਼ੀ ਦੇ ਸਾਗਰ ਅਤੇ ਸ਼ਿਤਿਜ ਨਾਮ ਦੇ 2 ਬੇਟੇ ਹਨ। ਹਾਲਾਂਕਿ, ਉਰਵਸ਼ੀ ਦਾ ਇਹ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ 2 ਸਾਲ ਬਾਅਦ ਹੀ ਉਨ੍ਹਾਂ ਦਾ ਤਲਾਕ ਹੋ ਗਿਆ, ਜਿਸ ਤੋਂ ਬਾਅਦ ਉਰਵਸ਼ੀ ਨੇ ਆਪਣੇ ਬੇਟਿਆਂ ਨੂੰ ਇਕੱਲਿਆਂ ਹੀ ਪਾਲਿਆ। ਉਰਵਸ਼ੀ ਢੋਲਕੀਆ 'ਦੇਖ ਭਾਈ ਦੇਖ', 'ਕਭੀ ਸੌਤਨ ਕਭੀ ਸਹੇਲੀ', 'ਘਰ ਇਕ ਮੰਦਰ', 'ਕਹੀਂ ਤੋ ਹੋਗਾ' ਵਰਗੇ ਟੀਵੀ ਸ਼ੋਅਜ਼ 'ਚ ਵੀ ਕੰਮ ਕਰ ਚੁੱਕੀ ਹੈ।

Related Stories

No stories found.
logo
Punjab Today
www.punjabtoday.com