ਹਿਜਾਬ ਦੇ ਵਿਰੋਧ 'ਚ ਉਰਵਸ਼ੀ ਰੌਤੇਲਾ ਨੇ ਕੱਟਵਾਏ ਆਪਣੇ ਵਾਲ

ਉਰਵਸ਼ੀ ਰੌਤੇਲਾ ਨੇ ਕਿਹਾ ਕਿ, ਮੈਂ ਇਰਾਨੀ ਔਰਤ ਅਤੇ ਉੱਤਰਾਖੰਡ ਦੀ ਰਹਿਣ ਵਾਲੀ 19 ਸਾਲ ਦੀ ਅੰਕਿਤਾ ਭੰਡਾਰੀ ਦੇ ਸਮਰਥਨ ਵਿੱਚ ਆਪਣੇ ਵਾਲ ਕਟਵਾ ਰਹੀ ਹਾਂ।
ਹਿਜਾਬ ਦੇ ਵਿਰੋਧ 'ਚ ਉਰਵਸ਼ੀ ਰੌਤੇਲਾ ਨੇ ਕੱਟਵਾਏ ਆਪਣੇ ਵਾਲ

ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਨੇ ਈਰਾਨ ਵਿੱਚ ਚੱਲ ਰਹੇ ਹਿਜਾਬ ਪ੍ਰਦਰਸ਼ਨ ਦੇ ਸਮਰਥਨ ਵਿੱਚ ਆਪਣੇ ਵਾਲ ਕਟਵਾ ਲਏ ਹਨ। ਉਨ੍ਹਾਂ ਪ੍ਰੋਟੈਸਟ ਦੌਰਾਨ ਲੜਕੀਆਂ ਦੇ ਕਤਲ ਦਾ ਵੀ ਵਿਰੋਧ ਕੀਤਾ ਹੈ। ਉਰਵਸ਼ੀ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਪੋਸਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਤਸਵੀਰਾਂ 'ਚ ਉਰਵਸ਼ੀ ਜ਼ਮੀਨ 'ਤੇ ਬੈਠੀ ਨਜ਼ਰ ਆ ਰਹੀ ਹੈ ਅਤੇ ਇੱਕ ਆਦਮੀ ਉਨ੍ਹਾ ਦੇ ਵਾਲ ਕੱਟ ਰਿਹਾ ਹੈ।

ਉਰਵਸ਼ੀ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, 'ਮੈਂ ਆਪਣੇ ਵਾਲ ਕਟਵਾ ਰਹੀ ਹਾਂ। ਈਰਾਨੀ ਮੌਰਲ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਅਦ ਮਹਸਾ ਅਮੀਨੀ ਦੀ ਮੌਤ ਹੋ ਗਈ ਸੀ। ਇਸ ਦੇ ਖਿਲਾਫ ਪ੍ਰਦਰਸ਼ਨਾਂ ਦੌਰਾਨ ਕਈ ਈਰਾਨੀ ਔਰਤਾਂ ਅਤੇ ਲੜਕੀਆਂ ਨੂੰ ਆਪਣੀ ਜਾਨ ਗਵਾਉਣੀ ਪਈ। ਉੱਤਰਾਖੰਡ ਦੀ ਰਹਿਣ ਵਾਲੀ 19 ਸਾਲ ਦੀ ਅੰਕਿਤਾ ਭੰਡਾਰੀ ਨੇ ਵੀ ਆਪਣੀ ਜਾਨ ਗੁਆ ​​ਦਿਤੀ ਸੀ , ਮੈਂ ਇਨ੍ਹਾਂ ਔਰਤਾਂ ਅਤੇ ਲੜਕੀਆਂ ਦੇ ਸਮਰਥਨ ਵਿੱਚ ਆਪਣੇ ਵਾਲ ਕਟਵਾ ਰਹੀ ਹਾਂ।

ਉਰਵਸ਼ੀ ਨੇ ਅੱਗੇ ਲਿਖਿਆ, 'ਪੂਰੀ ਦੁਨੀਆ ਦੀਆਂ ਔਰਤਾਂ ਆਪਣੇ ਵਾਲ ਕਟਵਾ ਕੇ ਈਰਾਨ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ। ਔਰਤਾਂ ਦਾ ਸਤਿਕਾਰ ਕਰੋ। ਵਾਲਾਂ ਨੂੰ ਔਰਤਾਂ ਦੀ ਸੁੰਦਰਤਾ ਵਜੋਂ ਦੇਖਿਆ ਜਾਂਦਾ ਹੈ। ਜਨਤਕ ਤੌਰ 'ਤੇ ਆਪਣੇ ਵਾਲ ਕਟਵਾ ਕੇ ਔਰਤਾਂ ਨੇ ਦਿਖਾਇਆ ਹੈ, ਕਿ ਉਨ੍ਹਾਂ ਨੂੰ ਸਮਾਜ ਦੀ ਕੋਈ ਪਰਵਾਹ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਔਰਤਾਂ ਕਿਸੇ ਹੋਰ ਨੂੰ ਇਹ ਫੈਸਲਾ ਨਹੀਂ ਕਰਨ ਦੇਣਗੀਆਂ ਕਿ ਕੀ ਪਹਿਨਣਾ ਹੈ, ਕਿਵੇਂ ਵਿਹਾਰ ਕਰਨਾ ਹੈ ਅਤੇ ਕਿਵੇਂ ਰਹਿਣਾ ਹੈ।

ਨਾਰੀਵਾਦ ਵਿੱਚ ਇੱਕ ਨਵਾਂ ਜੋਸ਼ ਉਦੋਂ ਆਉਂਦਾ ਹੈ, ਜਦੋਂ ਔਰਤਾਂ ਇਕੱਠੀਆਂ ਹੁੰਦੀਆਂ ਹਨ ਅਤੇ ਇੱਕ ਔਰਤ ਦੇ ਮੁੱਦੇ ਨੂੰ ਸਾਰੀਆਂ ਔਰਤਾਂ ਦਾ ਮੁੱਦਾ ਮੰਨਦੀਆਂ ਹਨ। ਦਰਅਸਲ, ਈਰਾਨ ਦੀ ਨੈਤਿਕਤਾ ਪੁਲਿਸ ਨੇ ਮਾਹਸਾ ਅਮਿਨੀ ਨੂੰ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਕਾਰਨ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਦੀ ਕੁੱਟਮਾਰ ਕਾਰਨ ਉਸਦੀ ਮੌਤ ਹੋ ਗਈ।

ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਪੂਰੇ ਈਰਾਨ ਵਿੱਚ ਵਿਰੋਧ ਪ੍ਰਦਰਸ਼ਨ ਹੋਣ ਲੱਗੇ। ਈਰਾਨ ਵਿੱਚ ਪੁਲਿਸ ਦੀ ਇਸ ਯੂਨਿਟ ਦਾ ਕੰਮ ਗਲਤ ਪਹਿਰਾਵੇ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਹੈ। ਪੁਲਿਸ ਨੇ ਦੱਸਿਆ ਕਿ ਸਿਹਤ ਵਿਗੜਨ ਕਾਰਨ ਮਹਿਸਾ ਦੀ ਮੌਤ ਹੋ ਗਈ। ਦੂਜੇ ਪਾਸੇ ਜੇਕਰ ਲੋਕਾਂ ਦੀ ਮੰਨੀਏ ਤਾਂ ਮਹਿਸਾ ਦੀ ਮੌਤ ਸਿਹਤ ਵਿਗੜਨ ਕਾਰਨ ਨਹੀਂ ਸਗੋਂ ਪੁਲਿਸ ਦੀ ਕੁੱਟਮਾਰ ਕਾਰਨ ਹੋਈ ਸੀ ।

Related Stories

No stories found.
logo
Punjab Today
www.punjabtoday.com