ਉਰਵਸ਼ੀ ਰੌਤੇਲਾ ਨੇ ਫਿਲਮ ਆਲੋਚਕ ਨੂੰ ਭੇਜਿਆ ਮਾਣਹਾਨੀ ਨੋਟਿਸ
ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹੁਣ ਉਸਨੇ ਫਿਲਮ ਆਲੋਚਕ ਕਹਾਉਣ ਵਾਲੇ ਉਮੈਰ ਸੰਧੂ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਉਰਵਸ਼ੀ ਰੌਤੇਲਾ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ ਕਿ ਉਹ ਉਮੈਰ ਸੰਧੂ ਤੋਂ ਬਹੁਤ ਨਾਰਾਜ਼ ਹੈ।

ਉਰਵਸ਼ੀ ਰੌਤੇਲਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਲਿਖਿਆ ਹੈ, ਮੇਰੀ ਕਾਨੂੰਨੀ ਟੀਮ ਨੇ ਉਮੈਰ ਸੰਧੂ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਬੇਸ਼ੱਕ, ਮੈਂ ਤੁਹਾਡੇ ਵਰਗੇ ਅਸ਼ਲੀਲ ਪੱਤਰਕਾਰਾਂ ਦੇ ਝੂਠੇ/ਹਾਸੋਹੀਣੇ ਟਵੀਟਾਂ ਤੋਂ ਬਹੁਤ ਨਾਰਾਜ਼ ਹਾਂ। ਤੁਸੀਂ ਮੇਰੇ ਸਰਕਾਰੀ ਬੁਲਾਰੇ ਨਹੀਂ ਹੋ ਅਤੇ ਹਾਂ, ਤੁਸੀਂ ਇੱਕ ਬਹੁਤ ਹੀ ਬੇਸਮਝ ਪੱਤਰਕਾਰ ਹੋ, ਜਿਸਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਅਸਹਿਜ ਮਹਿਸੂਸ ਕਰਵਾਇਆ ਹੈ।

ਇਸ ਤੋਂ ਇਲਾਵਾ ਉਮੈਰ ਸੰਧੂ ਦੇ ਟਵੀਟ ਦਾ ਸਕਰੀਨ ਸ਼ਾਟ ਵੀ ਉਰਵਸ਼ੀ ਰੌਤੇਲਾ ਨੇ ਸ਼ੇਅਰ ਕੀਤਾ ਹੈ, ਜਿਸ 'ਚ ਲਿਖਿਆ ਹੈ, 'ਯੂਰਪ 'ਚ ਫਿਲਮ ਦੀ ਸ਼ੂਟਿੰਗ ਦੌਰਾਨ ਅਖਿਲ ਅਕੀਨੇਨੀ ਨੇ ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਨੂੰ ਪਰੇਸ਼ਾਨ ਕੀਤਾ। ਉਰਵਸ਼ੀ ਰੌਤੇਲਾ ਦੇ ਅਨੁਸਾਰ, ਉਹ (ਅਖਿਲ ਅਕੀਨੇਨੀ) ਇੱਕ ਦਿਮਾਗੀ ਬਿਮਾਰ ਕਿਸਮ ਦਾ ਅਭਿਨੇਤਾ ਹੈ ਅਤੇ ਉਸ ਨਾਲ ਕੰਮ ਕਰਨਾ ਬਹੁਤ ਅਸਹਿਜ ਹੈ। ਉਰਵਸ਼ੀ ਰੌਤੇਲਾ ਨੇ ਇਸ ਖਬਰ ਨੂੰ ਫਰਜ਼ੀ ਦੱਸਿਆ ਹੈ ਅਤੇ ਫਿਰ ਉਮੈਰ ਸੰਧੂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਅਭਿਨੇਤਰੀ ਮੁਤਾਬਕ ਇਹ ਖਬਰ ਬਿਲਕੁਲ ਵੀ ਸੱਚ ਨਹੀਂ ਹੈ ਅਤੇ ਉਸਨੇ ਇਸ 'ਤੇ ਆਪਣਾ ਇਤਰਾਜ਼ ਜਤਾਇਆ ਹੈ।

ਅਖਿਲ ਅਕੀਨੇਨੀ ਆਪਣੀ ਫਿਲਮ 'ਏਜੰਟ' ਨੂੰ ਲੈ ਕੇ ਲਾਈਮਲਾਈਟ ਵਿੱਚ ਹੈ। ਇਸ 'ਚ ਉਰਵਸ਼ੀ ਰੌਤੇਲਾ ਵੀ ਨਜ਼ਰ ਆਵੇਗੀ। ਕੁਝ ਦਿਨ ਪਹਿਲਾਂ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ 'ਚ ਅਖਿਲ ਅਕੀਨੇਨੀ ਐਕਸ਼ਨ ਅਵਤਾਰ 'ਚ ਨਜ਼ਰ ਆਏ ਸਨ। ਉਰਵਸ਼ੀ ਨੇ ਸੋਸ਼ਲ ਮੀਡੀਆ 'ਤੇ ਉਮਰ ਨੂੰ ਚੇਤਾਵਨੀ ਦਿੰਦੇ ਹੋਏ ਲਿਖਿਆ, ਮੇਰੀ ਕਾਨੂੰਨੀ ਟੀਮ ਨੇ ਤੁਹਾਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਤੁਸੀਂ ਬਹੁਤ ਘਟੀਆ ਪੱਤਰਕਾਰ ਹੋ, ਤੁਹਾਡੇ ਭੱਦੇ ਟਵੀਟਾਂ ਤੋਂ ਹਰ ਕੋਈ ਨਾਰਾਜ਼ ਹੈ।

ਉਮੈਰ ਸੰਧੂ ਆਪਣੇ ਆਪ ਨੂੰ ਫਿਲਮ ਆਲੋਚਕ ਪੱਤਰਕਾਰ ਦੱਸਦਾ ਹੈ। ਰਿਪੋਰਟਾਂ ਮੁਤਾਬਕ ਉਹ ਭਾਰਤ 'ਚ ਨਹੀਂ ਰਹਿੰਦਾ। ਉਹ ਹਰ ਰੋਜ਼ ਬਾਲੀਵੁੱਡ ਦੀ ਮਸ਼ਹੂਰ ਹਸਤੀਆਂ ਖਿਲਾਫ ਘਟੀਆ ਗੱਲਾਂ ਲਿਖਦਾ ਹੈ। ਟਵਿਟਰ 'ਤੇ ਉਨ੍ਹਾਂ ਦੇ 24 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਉਹ ਕਈ ਮਸ਼ਹੂਰ ਹਸਤੀਆਂ ਨਾਲ ਆਪਣੀਆਂ ਤਸਵੀਰਾਂ ਵੀ ਸ਼ੇਅਰ ਕਰਦਾ ਹੈ। ਉਹ ਦਲੀਲ ਦਿੰਦਾ ਹੈ ਕਿ ਉਸ ਕੋਲ ਬਾਲੀਵੁੱਡ ਨਾਲ ਜੁੜੀਆਂ ਕਹਾਣੀਆਂ ਹਨ, ਜੋ ਉਸ ਤੋਂ ਇਲਾਵਾ ਕੋਈ ਨਹੀਂ ਜਾਣਦਾ। ਉਹ ਅਦਾਕਾਰਾਂ ਦੀ ਨਿੱਜੀ ਜ਼ਿੰਦਗੀ 'ਤੇ ਵੀ ਭੱਦੀਆਂ ਟਿੱਪਣੀਆਂ ਕਰਦਾ ਹੈ।