ਉਰਵਸ਼ੀ ਦੇ 190 ਕਰੋੜ ਦੇ ਘਰ ਦੀ ਖ਼ਬਰ ਫਰਜ਼ੀ, ਮਾਂ ਨੇ ਕਿਹਾ ਕਾਸ਼ ਸੱਚ ਹੁੰਦਾ

ਮੀਰਾ ਰੌਤੇਲਾ ਨੇ ਆਪਣੀ ਪੋਸਟ ਦੇ ਨਾਲ ਕੈਪਸ਼ਨ ਲਿਖਿਆ- ਇੰਸ਼ਾਅੱਲ੍ਹਾ ਅਜਿਹਾ ਦਿਨ ਜਲਦ ਆਵੇ, ਪਰ ਇਹ ਖ਼ਬਰ ਝੂਠੀ ਹੈ।
ਉਰਵਸ਼ੀ ਦੇ 190 ਕਰੋੜ ਦੇ ਘਰ ਦੀ ਖ਼ਬਰ ਫਰਜ਼ੀ, ਮਾਂ ਨੇ ਕਿਹਾ ਕਾਸ਼ ਸੱਚ ਹੁੰਦਾ

ਮਾਡਲ-ਅਦਾਕਾਰਾ ਉਰਵਸ਼ੀ ਰੌਤੇਲਾ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਅਤੇ ਉਸ ਨਾਲ ਜੁੜੀ ਕੋਈ ਨਾ ਕੋਈ ਖਬਰ ਹਮੇਸ਼ਾ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਇਕ ਮੀਡੀਆ ਆਰਟੀਕਲ 'ਚ ਦਾਅਵਾ ਕੀਤਾ ਗਿਆ ਸੀ ਕਿ ਉਰਵਸ਼ੀ ਨੇ 190 ਕਰੋੜ ਰੁਪਏ ਦਾ ਬੰਗਲਾ ਖਰੀਦਿਆ ਹੈ ਅਤੇ ਉਰਵਸ਼ੀ ਉਸ 'ਚ ਸ਼ਿਫਟ ਵੀ ਹੋ ਗਈ ਹੈ। ਹਾਲਾਂਕਿ ਇਹ ਖਬਰ ਝੂਠੀ ਨਿਕਲੀ ਅਤੇ ਹੁਣ ਉਰਵਸ਼ੀ ਦੀ ਮਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਖਬਰ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਉਰਵਸ਼ੀ ਦੀ ਮਾਂ ਮੀਰਾ ਰੌਤੇਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲੇਖ ਦਾ ਸਕਰੀਨ ਸ਼ਾਟ ਸਾਂਝਾ ਕੀਤਾ ਅਤੇ ਇਸ 'ਤੇ ਥ੍ਰੋਬੈਕ ਲਿਖਿਆ। ਇਸ ਲੇਖ ਵਿੱਚ ਲਿਖਿਆ ਸੀ- ਉਰਵਸ਼ੀ ਰੌਤੇਲਾ ਆਪਣੇ 190 ਕਰੋੜ ਦੇ ਜੁਹੂ ਵਾਲੇ ਘਰ ਵਿੱਚ ਸ਼ਿਫਟ ਹੋ ਗਈ ਹੈ। ਇਸ 'ਤੇ ਮੀਰਾ ਰੌਤੇਲਾ ਨੇ ਆਪਣੀ ਪੋਸਟ ਦੇ ਨਾਲ ਕੈਪਸ਼ਨ ਲਿਖਿਆ- ਇੰਸ਼ਾਅੱਲ੍ਹਾ ਅਜਿਹਾ ਦਿਨ ਜਲਦ ਆਵੇ, ਪਰ ਇਹ ਖ਼ਬਰ ਝੂਠੀ ਹੈ।

ਉਰਵਸ਼ੀ ਹਾਲ ਹੀ 'ਚ ਕਾਨਸ ਫਿਲਮ ਫੈਸਟੀਵਲ 'ਚ ਆਪਣੇ ਲੁੱਕ ਕਾਰਨ ਸੁਰਖੀਆਂ 'ਚ ਆਈ ਸੀ।ਉਰਵਸ਼ੀ ਦੇ ਨਾਲ ਈਵੈਂਟ 'ਚ ਉਸ ਦੀ ਮਾਂ ਵੀ ਮੌਜੂਦ ਸੀ, ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਕਾਨਸ ਤੋਂ ਉਰਵਸ਼ੀ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ। ਕਾਨਸ 'ਚ ਅਦਾਕਾਰਾ ਨੇ ਆਪਣੇ ਹਰ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।

ਕਾਨਸ 'ਚ ਉਰਵਸ਼ੀ ਨਾ ਸਿਰਫ ਆਪਣੀ ਲੁੱਕ ਲਈ ਸਗੋਂ ਉਸਨੇ ਪਹਿਨੇ ਹੋਏ ਮਗਰਮੱਛ ਦੇ ਹਾਰ ਲਈ ਵੀ ਸੁਰਖੀਆਂ 'ਚ ਰਹੀ ਸੀ। ਹਾਲਾਂਕਿ ਇਸਨੂੰ ਫਰਜ਼ੀ ਕਿਹਾ ਗਿਆ ਸੀ, ਜਿਸ ਤੋਂ ਬਾਅਦ ਉਰਵਸ਼ੀ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਰਵਸ਼ੀ ਦੀ ਪੀਆਰ ਟੀਮ ਨੇ ਦਾਅਵਾ ਕੀਤਾ ਸੀ ਕਿ ਉਰਵਸ਼ੀ ਦੇ ਇਸ ਨੇਕਪੀਸ ਦੀ ਕੀਮਤ 200 ਕਰੋੜ ਰੁਪਏ ਤੋਂ ਵਧ ਕੇ 276 ਕਰੋੜ ਰੁਪਏ ਹੋ ਗਈ ਹੈ। ਅਦਾਕਾਰਾ ਨੇ ਪੋਸਟ ਵਿੱਚ ਦੱਸਿਆ ਕਿ ਇਹ ਕਾਰਟੀਅਰ ਬ੍ਰਾਂਡ ਨਾਲ ਸਬੰਧਤ ਹੈ। ਫਿਲਮਾਂ ਤੋਂ ਇਲਾਵਾ ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ 'ਤੇ ਵੀ ਸਨਸਨੀ ਬਣ ਚੁੱਕੀ ਹੈ। ਇੰਸਟਾਗ੍ਰਾਮ 'ਤੇ ਉਰਵਸ਼ੀ ਨੂੰ ਲੱਖਾਂ ਲੋਕ ਫਾਲੋ ਕਰਦੇ ਹਨ, ਜੋ ਉਸਦੀ ਹਰ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਅਭਿਨੇਤਰੀ ਵੀ ਹਰ ਰੋਜ਼ ਆਪਣੇ ਗਲੈਮਰਸ ਅਵਤਾਰ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ।

Related Stories

No stories found.
logo
Punjab Today
www.punjabtoday.com