
ਉਰਵਸ਼ੀ ਰੌਤੇਲਾ ਲਾਇਮ ਲਾਇਟ 'ਚ ਰਹਿਣ ਲਈ ਨਵੀਆਂ ਨਵੀਆਂ ਚੀਜ਼ਾਂ ਕਰਦੀ ਰਹਿੰਦੀ ਹੈ। ਅਦਾਕਾਰਾ ਉਰਵਸ਼ੀ ਰੌਤੇਲਾ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਉਨ੍ਹਾਂ ਦੀ ਨਵੀਂ ਪੋਸਟ ਕਾਰਣ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ।
ਦਰਅਸਲ, ਅੱਜਕੱਲ੍ਹ ਉਰਵਸ਼ੀ ਆਸਟ੍ਰੇਲੀਆ ਪਹੁੰਚ ਚੁੱਕੀ ਹੈ ਅਤੇ ਵਿਸ਼ਵ ਕੱਪ ਲਈ ਟੀਮ ਇੰਡੀਆ ਵੀ ਉੱਥੇ ਮੌਜੂਦ ਹੈ। ਇਸ ਕਾਰਨ ਉਰਵਸ਼ੀ ਦੀਆਂ ਸਾਰੀਆਂ ਰੋਮਾਂਟਿਕ ਕਵਿਤਾਵਾਂ ਅਤੇ ਕਰਵਾ ਚੌਥ ਦੇ ਪੋਸਟ ਨੂੰ ਰਿਸ਼ਭ ਨਾਲ ਜੋੜਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਰਿਸ਼ਭ ਦੇ ਪ੍ਰਸ਼ੰਸਕ ਅਦਾਕਾਰਾ ਨੂੰ ਸਟਾਕਰ ਕਹਿ ਰਹੇ ਹਨ। ਅਜਿਹੇ 'ਚ ਹੁਣ ਖੁਦ 'ਤੇ ਹੋ ਰਹੀ ਟ੍ਰੋਲਿੰਗ 'ਤੇ ਉਰਵਸ਼ੀ ਦਾ ਰਿਐਕਸ਼ਨ ਸਾਹਮਣੇ ਆਇਆ ਹੈ।
ਅਭਿਨੇਤਰੀ ਉਰਵਸ਼ੀ ਰੌਤੇਲਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਦੁੱਖ ਜ਼ਾਹਰ ਕੀਤਾ - ਕਿ ਕੋਈ ਉਸਦੀ ਪਰਵਾਹ ਨਹੀਂ ਕਰਦਾ ਅਤੇ ਕੋਈ ਉਸਦਾ ਸਮਰਥਨ ਨਹੀਂ ਕਰ ਰਿਹਾ ਹੈ। ਅਦਾਕਾਰਾ ਨੇ ਆਪਣੀ ਤੁਲਨਾ ਈਰਾਨੀ ਔਰਤ ਨਾਲ ਕੀਤੀ ਹੈ, ਜਿਸ ਦੇ ਕਤਲ ਤੋਂ ਬਾਅਦ ਈਰਾਨ ਦੀਆਂ ਔਰਤਾਂ ਹਿਜਾਬ ਵਿਰੋਧੀ ਪ੍ਰਦਰਸ਼ਨ 'ਤੇ ਉਤਰ ਆਈਆਂ ਹਨ।
ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਉਰਵਸ਼ੀ ਨੇ ਕੈਪਸ਼ਨ ਲਿਖਿਆ- 'ਪਹਿਲਾਂ ਮਹਸਾ ਅਮੀਨੀ ਈਰਾਨ 'ਚ ਅਤੇ ਹੁਣ ਇਹ ਮੇਰੇ ਨਾਲ ਭਾਰਤ 'ਚ ਹੋ ਰਿਹਾ ਹੈ। ਮੈਨੂੰ ਇੱਕ ਸਟਾਕਰ ਵਜੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਕੋਈ ਮੇਰੀ ਪਰਵਾਹ ਨਹੀਂ ਕਰਦਾ, ਨਾ ਹੀ ਕੋਈ ਮੇਰਾ ਸਾਥ ਦੇ ਰਿਹਾ ਹੈ। ਕੋਮਲ ਅਤੇ ਸ਼ਕਤੀਸ਼ਾਲੀ ਔਰਤ ਸੰਸਾਰ ਲਈ ਇੱਕ ਤੋਹਫ਼ਾ ਹੈ।' ਉਰਵਸ਼ੀ ਰੌਤੇਲਾ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਪਿਆਰ ਦੀਆਂ ਕਵਿਤਾਵਾਂ ਪੋਸਟ ਕਰ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਉਰਵਸ਼ੀ ਅਤੇ ਰਿਸ਼ਭ ਪੰਤ ਰਿਲੇਸ਼ਨਸ਼ਿਪ 'ਚ ਸਨ, ਪਰ ਹੁਣ ਰਿਸ਼ਭ ਜ਼ਿੰਦਗੀ 'ਚ ਅੱਗੇ ਵਧ ਗਏ ਹਨ, ਪਰ ਉਰਵਸ਼ੀ ਅਜੇ ਵੀ ਉਨ੍ਹਾਂ ਨੂੰ ਚਾਹੁੰਦੀ ਹੈ। ਅਜਿਹੇ 'ਚ ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ, ਕਿ ਉਰਵਸ਼ੀ ਉਨ੍ਹਾਂ ਨੂੰ ਫਾਲੋ ਕਰ ਰਹੀ ਹੈ, ਉਰਵਸ਼ੀ ਦੀਆਂ ਸਾਰੀਆਂ ਪੋਸਟਾਂ ਨੂੰ ਰਿਸ਼ਭ ਨਾਲ ਜੋੜਿਆ ਜਾ ਰਿਹਾ ਹੈ।
ਉਰਵਸ਼ੀ ਨੇ ਆਪਣੀ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਫੇਦ ਫੁੱਲ ਸਲੀਵਜ਼ ਹਾਈ ਨੇਕ ਦੇ ਨਾਲ ਸ਼ਾਰਟ ਸਕਰਟ ਪਾਈ ਨਜ਼ਰ ਆ ਰਹੀ ਹੈ। ਇਸ ਸਾਲ ਦੇ ਸ਼ੁਰੂ ਵਿੱਚ, ਰੌਤੇਲਾ ਅਤੇ ਪੰਤ ਨੇ ਅਭਿਨੇਤਾ ਨੂੰ ਡੇਟ ਕਰਨ ਤੋਂ ਬਾਅਦ ਸੁਰਖੀਆਂ ਵਿੱਚ ਆਏ ਸਨ। ਪਰ ਜਲਦੀ ਹੀ, ਕ੍ਰਿਕਟਰ ਨੇ ਉਸ ਨੂੰ ਇਕੱਲੇ ਛੱਡਣ ਦੀ ਬੇਨਤੀ ਕੀਤੀ ਸੀ ।