ਵਿੱਕੀ ਨੂੰ ਕੈਟਰੀਨਾ ਨਾਲ ਵਿਆਹ ਦੀ ਸੀ ਕਾਹਲੀ, ਪੰਡਿਤ ਨੂੰ ਕਿਹਾ ਜਲਦੀ ਕਰੋ

ਕਰਨ ਜੌਹਰ ਸ਼ੋ ਦੇ ਪਿਛਲੇ ਸੀਜ਼ਨ ਵਿੱਚ ਜਦੋਂ ਕਰਨ ਜੌਹਰ ਨੇ ਕੈਟਰੀਨਾ ਕੈਫ ਨੂੰ ਪੁੱਛਿਆ ਸੀ, ਕਿ ਉਹ ਕਿਸ ਅਭਿਨੇਤਾ ਨਾਲ ਕੰਮ ਕਰਨਾ ਚਾਹੁੰਦੀ ਹੈ, ਤਾਂ ਅਦਾਕਾਰਾ ਨੇ ਵਿੱਕੀ ਦਾ ਨਾਮ ਦਿੱਤਾ ਸੀ।
ਵਿੱਕੀ ਨੂੰ ਕੈਟਰੀਨਾ ਨਾਲ ਵਿਆਹ ਦੀ ਸੀ ਕਾਹਲੀ, 
ਪੰਡਿਤ ਨੂੰ ਕਿਹਾ ਜਲਦੀ ਕਰੋ

ਕਰਨ ਜੌਹਰ ਦੁਆਰਾ ਹੋਸਟ ਕੀਤੇ ਚੈਟ ਸ਼ੋਅ ਕੌਫੀ ਵਿਦ ਕਰਨ ਸੀਜ਼ਨ 7 ਦੇ ਹਾਲ ਹੀ ਦੇ ਐਪੀਸੋਡ ਵਿੱਚ, ਵਿੱਕੀ ਕੌਸ਼ਲ ਅਤੇ ਸਿਧਾਰਥ ਮਲਹੋਤਰਾ ਇਕੱਠੇ ਸ਼ੋਅ ਵਿੱਚ ਦਿਖਾਈ ਦਿੱਤੇ। ਦੋਵਾਂ ਨੇ ਵਰਕ ਫਰੰਟ ਤੋਂ ਲੈ ਕੇ ਪਰਸਨਲ ਲਾਈਫ ਤੱਕ ਹਰ ਗੱਲ 'ਤੇ ਬੇਖੌਫ ਗੱਲ ਕੀਤੀ ਅਤੇ ਇਸੇ ਸ਼ੋਅ 'ਚ ਵਿੱਕੀ ਕੌਸ਼ਲ ਨੇ ਵਿਆਹ ਦੌਰਾਨ ਪੰਡਿਤ ਜੀ ਨੂੰ ਕੀ ਕਿਹਾ ਸੀ।

ਵਿੱਕੀ ਕੌਸ਼ਲ ਨੇ ਸ਼ੋਅ 'ਚ ਆਪਣੇ ਵਿਆਹ ਬਾਰੇ ਹਰ ਤਰ੍ਹਾਂ ਦੀਆਂ ਗੱਲਾਂ ਦਾ ਖੁਲਾਸਾ ਕੀਤਾ। ਜਿਕਰਯੋਗ ਹੈ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਸੰਬਰ 2021 'ਚ ਵਿਆਹ ਦੇ ਬੰਧਨ 'ਚ ਬੱਝ ਗਏ ਸਨ। ਦੋਵਾਂ ਦੀ ਲਵ ਸਟੋਰੀ 'ਚ ਕਰਨ ਜੌਹਰ ਦਾ ਸ਼ੋਅ ਕਾਫੀ ਮਹੱਤਵ ਰੱਖਦਾ ਹੈ, ਕਿਉਂਕਿ ਵਿੱਕੀ ਕੌਸ਼ਲ ਨੂੰ ਇਸ ਸ਼ੋਅ 'ਚ ਦੱਸਿਆ ਗਿਆ ਸੀ ਕਿ ਕੈਟਰੀਨਾ ਕੈਫ ਉਨ੍ਹਾਂ ਬਾਰੇ ਕੀ ਸੋਚਦੀ ਹੈ। ਵਿਆਹ ਦੌਰਾਨ ਇਵੈਂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਘੱਟ ਹੀ ਆਉਂਦੀਆਂ ਹਨ,ਪਰ ਕੌਫੀ ਵਿਦ ਕਰਨ 'ਚ ਵਿੱਕੀ ਨੇ ਵਿਆਹ ਦੌਰਾਨ ਕਈ ਗੱਲਾਂ ਦੱਸੀਆਂ।

ਵਿੱਕੀ ਕੌਸ਼ਲ ਨੇ ਕੌਫੀ ਵਿਦ ਕਰਨ 'ਚ ਦੱਸਿਆ, 'ਜਦੋਂ ਮੇਰੇ ਵਿਆਹ ਨੂੰ ਲੈ ਕੇ ਹਰ ਤਰ੍ਹਾਂ ਦੀਆਂ ਖਬਰਾਂ ਵਾਇਰਲ ਹੋ ਰਹੀਆਂ ਸਨ, ਉਦੋਂ ਮੈਂ ਵਿਆਹ ਦੇ ਮੰਡਪ 'ਚ ਬੈਠਾ ਸੀ ਅਤੇ ਪੰਡਿਤ ਜੀ ਨੂੰ ਕਹਿ ਰਿਹਾ ਸੀ ਕਿ ਕਿਰਪਾ ਕਰਕੇ ਜਲਦੀ ਕਰੋ , ਇੱਕ ਘੰਟੇ ਤੋਂ ਵੱਧ ਨਹੀਂ।' ਵਿੱਕੀ ਕੌਸ਼ਲ ਨੇ ਵਿਆਹ ਦੌਰਾਨ ਵਾਇਰਲ ਹੋਏ ਮੀਮਜ਼ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਉਹ ਇਨ੍ਹਾਂ ਸਾਰੇ ਚੁਟਕਲਿਆਂ ਅਤੇ ਮੀਮਜ਼ ਤੋਂ ਜਾਣੂ ਹੈ।

ਵਿੱਕੀ ਕੌਸ਼ਲ ਨੇ ਕਿਹਾ, "ਵਿਆਹ ਦੇ ਦੌਰਾਨ, ਰੋਜ਼ਾਨਾ ਇਹ ਮਜ਼ਾਕੀਆ ਮੀਮਜ਼, ਟਵੀਟ ਅਤੇ ਸੰਦੇਸ਼ ਇੰਟਰਨੈਟ 'ਤੇ ਸ਼ੇਅਰ ਕੀਤੇ ਜਾ ਰਹੇ ਸਨ ਅਤੇ ਅਸੀਂ ਇਸ ਤੋਂ ਜਾਣੂ ਸੀ। ਮੇਰੇ ਦੋਸਤ ਸਨ, ਜੋ ਸਾਡੇ ਲਈ ਇਹ ਪੜ੍ਹਦੇ ਸਨ ਅਤੇ ਅਸੀਂ ਉਨ੍ਹਾਂ 'ਤੇ ਖੁੱਲ੍ਹ ਕੇ ਹੱਸਦੇ ਸੀ। ਸਾਨੂੰ ਉਨ੍ਹਾਂ ਨੂੰ ਪੜ੍ਹ ਕੇ ਬਹੁਤ ਮਜ਼ਾ ਆਇਆ। ਤੁਹਾਨੂੰ ਦੱਸ ਦੇਈਏ ਕਿ ਵਿੱਕੀ-ਕੈਟਰੀਨਾ ਦੇ ਵਿਆਹ ਦੌਰਾਨ ਸਭ ਤੋਂ ਜ਼ਿਆਦਾ ਮੀਮ ਸਲਮਾਨ ਖਾਨ ਨੂੰ ਲੈ ਕੇ ਬਣੇ ਸਨ।

ਕਰਨ ਜੌਹਰ ਸ਼ੋ ਦੇ ਪਿਛਲੇ ਸੀਜ਼ਨ ਵਿੱਚ ਜਦੋਂ ਕਰਨ ਜੌਹਰ ਨੇ ਕੈਟਰੀਨਾ ਕੈਫ ਨੂੰ ਪੁੱਛਿਆ ਸੀ, ਕਿ ਉਹ ਕਿਸ ਅਭਿਨੇਤਾ ਨਾਲ ਕੰਮ ਕਰਨਾ ਚਾਹੁੰਦੀ ਹੈ, ਤਾਂ ਅਦਾਕਾਰਾ ਨੇ ਵਿੱਕੀ ਦਾ ਨਾਮ ਦਿੱਤਾ ਅਤੇ ਕਿਹਾ ਕਿ "ਉਹ ਸਕ੍ਰੀਨ 'ਤੇ ਉਸਦੇ ਨਾਲ ਚੰਗੀ ਲੱਗ ਸਕਦੀ ਹੈ।'' ਇਸ ਤੋਂ ਤੁਰੰਤ ਬਾਅਦ, ਦੋਵਾਂ ਨੇ ਡੇਟਿੰਗ ਸ਼ੁਰੂ ਕੀਤੀ ਅਤੇ ਦਸੰਬਰ 2021 ਵਿੱਚ ਵਿਆਹ ਕਰਵਾ ਲਿਆ।

Related Stories

No stories found.
logo
Punjab Today
www.punjabtoday.com