ਵਿਨ ਡੀਜ਼ਲ ਦੀ ਫਾਸਟ ਐਕਸ ਆਉਂਦੇ ਹੀ 'ਦਿ ਕੇਰਲ ਸਟੋਰੀ' ਦੀ ਹਵਾ ਨਿਕਲੀ

ਫਿਲਮ ਫਾਸਟ ਐਂਡ ਫਿਊਰੀਅਸ ਨੇ ਹੁਣ ਤੱਕ ਦੁਨੀਆ ਭਰ 'ਚ 3 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ, ਇਸ ਤੋਂ ਇਲਾਵਾ ਫਿਲਮ ਜਲਦ ਹੀ ਭਾਰਤ 'ਚ ਵੀ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ।
ਵਿਨ ਡੀਜ਼ਲ ਦੀ ਫਾਸਟ ਐਕਸ ਆਉਂਦੇ ਹੀ 'ਦਿ ਕੇਰਲ ਸਟੋਰੀ' ਦੀ ਹਵਾ ਨਿਕਲੀ

ਪਿੱਛਲੇ ਕੁਝ ਹਫਤਿਆਂ ਤੋਂ 'ਦਿ ਕੇਰਲ ਸਟੋਰੀ' ਨੇ ਬਾਕਸ ਆਫਿਸ 'ਤੇ ਧਮਾਲ ਮਚਾਇਆ ਹੋਇਆ ਸੀ। ਬਾਕਸ ਆਫਿਸ 'ਤੇ ਵੱਡੀਆਂ ਫਿਲਮਾਂ ਵਿਚਾਲੇ ਸਖਤ ਟੱਕਰ ਚਲ ਰਹੀ ਹੈ। ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸ ਕੀ ਜਾਨ' ਬਾਕਸ ਆਫਿਸ 'ਤੇ ਪਹਿਲਾਂ ਹੀ ਦਮ ਤੋੜ ਚੁੱਕੀ ਹੈ, ਪਰ ਹੁਣ ਵਿਨ ਡੀਜ਼ਲ ਦੀ ਫਾਸਟ ਐਂਡ ਫਿਊਰੀਅਸ ਦੇ 10ਵੇਂ ਹਿੱਸੇ ਨੇ ਆਉਂਦੇ ਹੀ ਦਹਿਸ਼ਤ ਪੈਦਾ ਕਰ ਦਿੱਤੀ ਹੈ।

ਇਸ ਐਕਸ਼ਨ ਸਟਾਰਰ ਹਾਲੀਵੁੱਡ ਫਿਲਮ ਦੇ ਆਉਣ ਨਾਲ ਫਿਲਮ 'ਦਿ ਕੇਰਲ ਸਟੋਰੀ', ਐਸ਼ਵਰਿਆ ਰਾਏ ਦੀ ਪੋਨੀਯਿਨ ਸੇਲਵਨ-2 ਅਤੇ ਆਈ.ਬੀ.-71 ਦੀ ਕਮਾਈ 'ਚ ਕਾਫੀ ਕਮੀ ਆਈ ਹੈ। ਬਾਕਸ ਆਫਿਸ 'ਤੇ ਇਨ੍ਹਾਂ ਸਾਰੀਆਂ ਫਿਲਮਾਂ ਦੀ ਸਥਿਤੀ ਕਿਵੇਂ ਹੈ, ਆਓ ਬਿਨਾਂ ਦੇਰੀ ਕੀਤੇ ਸਭ ਦੇ ਕਲੈਕਸ਼ਨ 'ਤੇ ਨਜ਼ਰ ਮਾਰੀਏ। ਫਾਸਟ ਐਂਡ ਫਿਊਰੀਅਸ-10 ਨੂੰ ਦੇਖਣ ਲਈ ਲੋਕਾਂ 'ਚ ਕ੍ਰੇਜ਼ ਸਾਫ ਦੇਖਿਆ ਜਾ ਸਕਦਾ ਹੈ।

ਫਿਲਮ ਨੇ ਹੁਣ ਤੱਕ ਦੁਨੀਆ ਭਰ 'ਚ 3 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ, ਇਸ ਤੋਂ ਇਲਾਵਾ ਫਿਲਮ ਜਲਦ ਹੀ ਭਾਰਤ 'ਚ ਵੀ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਵਿਨ ਡੀਜ਼ਲ ਦੀ ਹਾਲੀਵੁੱਡ ਫਿਲਮ ਦੇ ਭਾਰਤੀ ਸਿਨੇਮਾਘਰਾਂ ਵਿੱਚ ਹਿੱਟ ਹੋਣ ਦੇ ਨਾਲ ਹੀ 'ਦਿ ਕੇਰਲ ਸਟੋਰੀ' ਉੱਤੇ ਬੱਦਲ ਛਾਏ ਹੋਏ ਹਨ। ਫਾਸਟ ਐਕਸ ਦੇ ਆਉਣ ਤੋਂ ਪਹਿਲਾਂ 'ਦਿ ਕੇਰਲ ਸਟੋਰੀ' ਬਾਕਸ ਆਫਿਸ 'ਤੇ ਹਫਤੇ ਦੇ ਦਿਨਾਂ 'ਚ ਵੀ ਕਰੀਬ 6 ਤੋਂ 7 ਕਰੋੜ ਦਾ ਕਾਰੋਬਾਰ ਕਰ ਰਹੀ ਸੀ, ਪਰ ਹੁਣ ਫਿਲਮ ਦਾ ਕਲੈਕਸ਼ਨ ਹੌਲੀ-ਹੌਲੀ ਘੱਟ ਹੋ ਰਿਹਾ ਹੈ।

ਵਿਨ ਡੀਜ਼ਲ ਦੀ 'ਫਾਸਟ ਐਕਸ' ਨੇ ਇਕੱਲੇ ਹਿੰਦੀ ਭਾਸ਼ਾ 'ਚ ਹੀ 36.42 ਕਰੋੜ ਦੀ ਕਮਾਈ ਕੀਤੀ ਹੈ। ਹੁਣ ਤੱਕ ਫਾਸਟ ਐਂਡ ਫਿਊਰੀਅਸ 10 ਦਾ ਭਾਰਤ 'ਚ ਕੁਲ ਕਲੈਕਸ਼ਨ 100 ਕਰੋੜ ਹੈ। ਵਿਦਯੁਤ ਜਾਮਵਾਲ ਦੀ ਫਿਲਮ IB-71 ਦਾ ਬਾਕਸ ਆਫਿਸ 'ਤੇ ਸੰਘਰਸ਼ ਜਾਰੀ ਹੈ। ਇਸ ਫਿਲਮ ਨੂੰ ਰਿਲੀਜ਼ ਹੋਏ 13 ਦਿਨ ਤੋਂ ਉਪਰ ਹੋ ਗਏ ਹਨ ਅਤੇ ਫਿਲਮ ਦੇ ਕੁਲ ਕਲੈਕਸ਼ਨ ਨੇ 47 ਲੱਖ ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਤੋਂ ਇਲਾਵਾ ਤਮਿਲ ਭਾਸ਼ਾ 'ਚ ਬਣੀ ਫਿਲਮ 'ਪਿਚਾਇਕਰਨ 2' ਵੀ ਕਾਫੀ ਚੰਗਾ ਕਾਰੋਬਾਰ ਕਰ ਰਹੀ ਹੈ, ਫਿਲਮ ਨੇ ਹੁਣ ਤੱਕ ਭਾਰਤ 'ਚ ਕਰੀਬ 24.61 ਕਰੋੜ ਦਾ ਕਾਰੋਬਾਰ ਕਰ ਲਿਆ ਹੈ।

Related Stories

No stories found.
logo
Punjab Today
www.punjabtoday.com