ਵਿਆਹ ਤੋਂ ਪਹਿਲਾ ਦੋ ਡ੍ਰਿੰਕ ਤੋਂ ਬਾਅਦ ਪੂਰੀ ਰਾਤ ਨੱਚਦਾ ਸੀ : ਵਿਰਾਟ ਕੋਹਲੀ

ਅਨੁਸ਼ਕਾ ਨੇ ਕਿਹਾ ਕਿ ਵਿਰਾਟ ਨੂੰ ਗਾਉਣਾ ਅਤੇ ਡਾਂਸ ਕਰਨਾ ਪਸੰਦ ਹੈ। ਦੂਜੇ ਪਾਸੇ ਵਿਰਾਟ ਨੇ ਕਿਹਾ ਕਿ ਜਦੋਂ ਉਹ ਸ਼ਰਾਬ ਪੀਂਦੇ ਸਨ ਤਾਂ ਉਸ ਸਮੇਂ ਡਾਂਸ ਫਲੋਰ 'ਤੇ ਹੀ ਕਬਜ਼ਾ ਕਰਦੇ ਸਨ।
ਵਿਆਹ ਤੋਂ ਪਹਿਲਾ ਦੋ ਡ੍ਰਿੰਕ ਤੋਂ ਬਾਅਦ ਪੂਰੀ ਰਾਤ ਨੱਚਦਾ ਸੀ : ਵਿਰਾਟ ਕੋਹਲੀ

ਵਿਰਾਟ ਕੋਹਲੀ ਸੋਸ਼ਲ ਮੀਡਿਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹੁਣ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਇੱਕ ਇਵੈਂਟ ਵਿੱਚ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ। ਵਿਰਾਟ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਹ ਪਾਰਟੀਆਂ 'ਚ ਡਰਿੰਕ ਪੀ ਕੇ ਸਾਰੀ ਰਾਤ ਡਾਂਸ ਕਰਦੇ ਸਨ।

ਅਨੁਸ਼ਕਾ ਦਾ ਕਹਿਣਾ ਹੈ ਕਿ ਵਿਰਾਟ ਨੂੰ ਗਾਉਣਾ ਅਤੇ ਡਾਂਸ ਕਰਨਾ ਪਸੰਦ ਹੈ। ਅਨੁਸ਼ਕਾ ਨੇ ਕਿਹਾ ਕਿ ਉਹ ਅਤੇ ਵਿਰਾਟ ਪਹਿਲਾਂ ਨਾਲੋਂ ਜਲਦੀ ਸੌਂ ਜਾਂਦੇ ਹਨ। ਹੁਣ ਉਹ ਸਵੇਰੇ 3 ਵਜੇ ਤੱਕ ਉੱਠਣ ਵਿੱਚ ਦਿਲਚਸਪੀ ਨਹੀਂ ਰੱਖਦਾ। ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਹਾਲ ਹੀ ਵਿੱਚ ਇੰਡੀਅਨ ਸਪੋਰਟਸ ਆਨਰਜ਼ ਅਵਾਰਡ ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਦੋਹਾਂ 'ਚੋਂ ਕਿਸਨੇ ਡਾਂਸ ਫਲੋਰ 'ਤੇ ਸਭ ਤੋਂ ਜ਼ਿਆਦਾ ਧਮਾਲ ਮਚਾਈ, ਫਿਰ ਅਨੁਸ਼ਕਾ ਨੇ ਵਿਰਾਟ ਵੱਲ ਇਸ਼ਾਰਾ ਕੀਤਾ।

ਅਨੁਸ਼ਕਾ ਨੇ ਕਿਹਾ ਕਿ ਵਿਰਾਟ ਨੂੰ ਗਾਉਣਾ ਅਤੇ ਡਾਂਸ ਕਰਨਾ ਪਸੰਦ ਹੈ। ਦੂਜੇ ਪਾਸੇ ਵਿਰਾਟ ਨੇ ਕਿਹਾ ਕਿ ਜਦੋਂ ਉਹ ਸ਼ਰਾਬ ਪੀਂਦੇ ਸਨ ਤਾਂ ਉਸ ਸਮੇਂ ਡਾਂਸ ਫਲੋਰ 'ਤੇ ਹੀ ਕਬਜ਼ਾ ਕਰਦੇ ਸਨ। ਵਿਰਾਟ ਨੇ ਕਿਹਾ, 'ਹੁਣ ਮੈਂ ਨਹੀਂ ਪੀਂਦਾ, ਪਰ ਪਹਿਲਾਂ ਜਦੋਂ ਵੀ ਮੈਂ ਕਿਸੇ ਪਾਰਟੀ 'ਚ ਜਾਂਦਾ ਸੀ ਤਾਂ ਦੋ-ਤਿੰਨ ਡ੍ਰਿੰਕ ਤੋਂ ਬਾਅਦ ਨਹੀਂ ਰੁਕਦਾ ਸੀ। ਫਿਰ ਮੈਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਸੀ। ਖੈਰ, ਇਹ ਸਭ ਕੁਝ ਬੀਤੇ ਸਮੇਂ ਦੀ ਗੱਲ ਸੀ, ਹੁਣ ਅਜਿਹਾ ਨਹੀਂ ਹੁੰਦਾ। ਉਸ ਈਵੈਂਟ 'ਚ ਅਨੁਸ਼ਕਾ ਅਤੇ ਵਿਰਾਟ ਤੋਂ ਇਹ ਵੀ ਪੁੱਛਿਆ ਗਿਆ ਸੀ ਕਿ ਉਨ੍ਹਾਂ ਦਾ ਕੋਈ ਅਜਿਹਾ ਦੋਸਤ ਹੈ, ਜਿਸ ਨਾਲ ਉਹ ਰਾਤ ਦੇ 3 ਵਜੇ ਵੀ ਗੱਲ ਕਰ ਸਕਦੇ ਹਨ।

ਇਸ ਦੇ ਜਵਾਬ 'ਚ ਅਨੁਸ਼ਕਾ ਨੇ ਕਿਹਾ, 'ਜੇਕਰ ਸਾਡੇ 'ਚੋਂ ਕੋਈ ਵੀ ਸਵੇਰੇ 3 ਵਜੇ ਤੱਕ ਜਾਗਦਾ ਹੈ ਤਾਂ ਅਸੀਂ ਇਕ-ਦੂਜੇ ਨੂੰ ਕਾਲ ਕਰਦੇ ਹਾਂ।' ਹਾਲਾਂਕਿ ਹੁਣ ਅਸੀਂ ਸਵੇਰੇ 3 ਵਜੇ ਤੱਕ ਜਾਗਣਾ ਪਸੰਦ ਨਹੀਂ ਕਰਦੇ। ਅਨੁਸ਼ਕਾ ਨੇ ਦੱਸਿਆ ਕਿ ਰਾਤ 9:30 ਵਜੇ ਤੱਕ ਦੋਵੇਂ ਆਪਣੇ ਬੈੱਡ 'ਤੇ ਹੁੰਦੇ ਹਾਂ। ਅਨੁਸ਼ਕਾ ਨੇ ਵੀ ਵਿਰਾਟ ਦੀ ਤਾਰੀਫ ਕੀਤੀ। ਉਸ ਨੇ ਕਿਹਾ ਕਿ ਵਿਰਾਟ ਦੇ ਅੰਦਰ ਇਕ ਗੁਣ ਹੈ ਕਿ ਉਹ ਕਦੇ ਵੀ ਕੁਝ ਨਹੀਂ ਭੁੱਲਦਾ। ਅਨੁਸ਼ਕਾ ਨੇ ਕਿਹਾ, 'ਵਿਰਾਟ ਦੀ ਯਾਦਾਸ਼ਤ ਬਹੁਤ ਚੰਗੀ ਹੈ। ਡੇਟਿੰਗ ਤੋਂ ਪਹਿਲਾਂ ਮੈਂ ਵਿਰਾਟ ਦੇ ਇਸ ਗੁਣ ਤੋਂ ਪ੍ਰਭਾਵਿਤ ਸੀ। ਮੈਂ ਸੋਚਿਆ ਕਿ ਉਸਦੀ ਇਹ ਆਦਤ ਬਾਅਦ ਵਿੱਚ ਮੇਰੀ ਬਹੁਤ ਮਦਦ ਕਰੇਗੀ।'

Related Stories

No stories found.
logo
Punjab Today
www.punjabtoday.com