ਰਣਬੀਰ ਕਪੂਰ ਕਿੰਨੀ ਜਾਇਦਾਦ ਦੇ ਹਨ ਮਾਲਿਕ?

ਰਣਬੀਰ ਕਪੂਰ ਨੇ ਆਪਣਾ ਫ਼ਿਲਮੀ ਕਰੀਅਰ ਸੰਜੇ ਲੀਲਾ ਭੰਸਾਲੀ ਨਾਲ ਬਤੌਰ ਅਸਿਸਟੈਂਟ ਡਾਇਰੈਕਟਰ ਸ਼ੁਰੂ ਕੀਤਾ।
ਰਣਬੀਰ ਕਪੂਰ ਕਿੰਨੀ ਜਾਇਦਾਦ ਦੇ ਹਨ ਮਾਲਿਕ?

ਆਪਣੇ ਪ੍ਰਸ਼ੰਸਕਾਂ ਵਿੱਚ ਗੰਗਲੂ ਦੇ ਨਾਮ ਨਾਲ ਜਾਣੇ ਜਾਣ ਵਾਲੇ ਰਣਬੀਰ ਕਪੂਰ ਮੌਜੂਦਾ ਸਮੇਂ ਦੇ ਸਭ ਤੋਂ ਚਹੇਤੇ ਅਦਾਕਾਰਾਂ ਵਿੱਚੋਂ ਇੱਕ ਹਨ। ਰਣਬੀਰ ਕਪੂਰ ਦਾ ਜਨਮ 28 ਸਤੰਬਰ 1982 ਨੂੰ ਮੁੰਬਈ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਰਿਸ਼ੀ ਕਪੂਰ ਸਨ ਅਤੇ ਮਾਤਾ ਨੀਤੂ ਸਿੰਘ ਹਨ। ਰਿਸ਼ੀ ਕਪੂਰ ਅਤੇ ਨੀਤੂ ਸਿੰਘ ਦੋਨੋਂ ਹੀ ਆਪਣੇ ਸਮੇਂ ਦੇ ਚਹੇਤੇ ਅਦਾਕਾਰਾਂ ਵਿੱਚੋਂ ਇੱਕ ਸਨ। ਰਣਬੀਰ ਕਪੂਰ ਐਕਟਿੰਗ ਦੇ ਗੁਰ ਲੈਣ ਨਿਊਯਾਰਕ ਵਿਖੇ ਗਏ ਅਤੇ ਲੀ ਸਟਰਸਬਰਗ ਥੀਏਟਰ ਐਂਡ ਫ਼ਿਲਮ ਇੰਸਟੀਚਿਊਟ ਤੋਂ ਗ੍ਰੈਜੂਏਸ਼ਨ ਕੀਤੀ। ਪਿਛਲੇ ਮਹੀਨੇ ਹੀ ਰਣਬੀਰ ਕਪੂਰ ਦਾ ਆਲੀਆ ਭੱਟ ਨਾਲ ਵਿਆਹ ਹੋਇਆ ਹੈ।

ਰਣਬੀਰ ਕਪੂਰ ਨੇ ਆਪਣਾ ਫ਼ਿਲਮੀ ਕਰੀਅਰ ਸੰਜੇ ਲੀਲਾ ਭੰਸਾਲੀ ਨਾਲ ਬਤੌਰ ਅਸਿਸਟੈਂਟ ਡਾਇਰੈਕਟਰ ਵਜੋਂ ਸ਼ੁਰੂ ਕੀਤਾ। ਉਸ ਨੇ ਬਲੈਕ ਫਿਲਮ ਲਈ ਸੰਜੇ ਲੀਲਾ ਭੰਸਾਲੀ ਨੂੰ ਅਸਿਸਟ ਕੀਤਾ ਸੀ। ਰਣਬੀਰ ਸਿੰਘ ਨੇ ਆਪਣਾ ਬਾਲੀਵੁੱਡ ਵਿੱਚ ਡੈਬਿਊ 2007 ਵਿੱਚ ਸਾਂਵਰੀਆ ਫ਼ਿਲਮ ਰਾਹੀਂ ਕੀਤਾ ਜੋ ਬਾਕਸ ਆਫ਼ਿਸ ਤੇ ਬੁਰੀ ਤਰ੍ਹਾਂ ਫਲਾਪ ਹੋਈ। 2009 ਵਿੱਚ ਰਣਬੀਰ ਕਪੂਰ ਨੇ ਵੇਕਅੱਪ ਸਿੱਡ, ਅਜਬ ਪ੍ਰੇਮ ਕੀ ਗਜ਼ਬ ਕਹਾਣੀ ਅਤੇ ਰੌਕੇਟ ਸਿੰਘ ਦੇ ਵਿੱਚ ਕੰਮ ਕੀਤਾ, ਜੋ ਬਹੁਤ ਹਿੱਟ ਹੋਈਆਂ ਅਤੇ ਇਸ ਲਈ ਰਣਬੀਰ ਕਪੂਰ ਨੂੰ ਫ਼ਿਲਮ ਫੇਅਰ ਵੱਲੋਂ ਸਰਵੋਤਮ ਅਭਿਨੇਤਾ ਦਾ ਖਿਤਾਬ ਵੀ ਮਿਲਿਆ। ਇਸ ਤੋਂ ਬਾਅਦ ਰਣਬੀਰ ਕਪੂਰ ਨੇ ਰਾਜਨੀਤੀ ਦੇ ਵਿਚ ਕੰਮ ਕੀਤਾ ਜੋ ਬਹੁਤ ਹਿੱਟ ਹੋਈ। ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ਰਣਬੀਰ ਕਪੂਰ ਦੀਆਂ ਫ਼ਿਲਮਾਂ ਬਰਫ਼ੀ,ਯਿਹ ਜਵਾਨੀ ਹੈ ਦੀਵਾਨੀ, ਬਚਨਾ ਐ ਹਸੀਨੋ ਅਤੇ ਸੰਜੂ ਬਹੁਤ ਹੀ ਕਾਮਯਾਬ ਫਿਲਮਾਂ ਸਨ। ਸੰਜੂ ਨੇ ਤਾਂ ਬਾਕਸ ਆਫਿਸ ਤੇ ਤਕਰੀਬਨ ਸਾਢੇ ਤਿੰਨ ਸੌ ਕਰੋੜ ਦਾ ਵਪਾਰ ਕੀਤਾ।

ਰਣਬੀਰ ਕਪੂਰ ਪਾਲੀ ਹਿੱਲ ਮੁੰਬਈ ਵਿਖੇ ਇੱਕ ਬਹੁਤ ਹੀ ਆਲੀਸ਼ਾਨ ਬੰਗਲੇ ਦੇ ਵਿੱਚ ਰਹਿੰਦੇ ਹਨ। ਇਹ ਮੁੰਬਈ ਦੀ ਸਭ ਤੋਂ ਮਹਿੰਗੀਆਂ ਜਗ੍ਹਾਵਾਂ ਵਿਚੋਂ ਇੱਕ ਹੈ ਅਤੇ ਇਸ ਘਰ ਦੀ ਕੀਮਤ ਤਕਰੀਬਨ 35 ਕਰੋੜ ਰੁਪਏ ਦੱਸੀ ਜਾਂਦੀ ਹੈ। ਮਸ਼ਹੂਰ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖ਼ਾਨ ਨੇ ਇਸ ਘਰ ਦਾ ਇੰਟੀਰੀਅਰ ਕੀਤਾ ਹੋਇਆ ਹੈ।

ਰਣਬੀਰ ਕਪੂਰ ਲਗਜ਼ਰੀ ਕਾਰਾਂ ਦੇ ਵੀ ਬਹੁਤ ਸ਼ੌਕੀਨ ਹਨ ਅਤੇ ਉਨ੍ਹਾਂ ਕੋਲ ਰੇਂਜ ਰੋਵਰ ਵੋਗ ਹੈ ਜੋ ਭਾਰਤ ਦੀਆਂ ਸਭ ਤੋਂ ਮਹਿੰਗੀਆਂ ਐੱਸਯੂਵੀ ਕਾਰਾਂ ਵਿੱਚੋਂ ਇੱਕ ਹੈ। ਇਸ ਕਾਰ ਦੀ ਕੀਮਤ ਤਿੰਨ ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਰਣਬੀਰ ਕਪੂਰ ਕੋਲ ਮਰਸਡੀਜ਼ AMG G63 ਜਿਸ ਨੂੰ ਜੀ ਵੇਗਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਵੀ ਰਣਬੀਰ ਕਪੂਰ ਦੇ ਕਾਫਲੇ ਦਾ ਹਿੱਸਾ ਹੈ। ਜੀ ਵੈਗਨ ਕਾਰ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਹੈ ਅਤੇ ਕਈ ਪੰਜਾਬੀ ਗਾਣਿਆਂ ਵਿੱਚ ਵੀ ਇਸ ਕਾਰ ਦਾ ਜ਼ਿਕਰ ਆਉਂਦਾ ਹੈ। ਇਸ ਤੋਂ ਇਲਾਵਾ ਰਣਬੀਰ ਕਪੂਰ ਕੋਲ ਦੋ ਔਡੀ R8 ਹਨ ਜਿਨ੍ਹਾਂ ਦੀ ਕੀਮਤ ਢਾਈ ਕਰੋੜ ਰੁਪਏ ਦੇ ਕਰੀਬ ਹੈ।

ਜੇਕਰ ਅਸੀਂ ਰਣਬੀਰ ਕਪੂਰ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਉਹ 350 ਕਰੋੜ ਦੇ ਕਰੀਬ ਹੈ। ਰਣਬੀਰ ਕਪੂਰ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਅਦਾਕਾਰਾਂ ਵਿੱਚੋਂ ਇੱਕ ਹਨ ਅਤੇ ਉਹ ਪ੍ਰਤੀ ਫਿਲਮ ਵਾਸਤੇ 20 ਤੋਂ 25 ਕਰੋੜ ਰੁਪਏ ਲੈਂਦੇ ਹਨ। ਕਿਸੇ ਬਰੈਂਡ ਦੀ ਮਸ਼ਹੂਰੀ ਕਰਨ ਲਈ ਵੀ ਰਣਬੀਰ ਕਪੂਰ ਤਕਰੀਬਨ 2 ਕਰੋੜ ਰੁਪਏ ਦੀ ਫੀਸ ਲੈਂਦੇ ਹਨ। ਮਸ਼ਹੂਰ ਮੈਗਜ਼ੀਨ ਫੋਰਬਸ ਵੱਲੋਂ ਰਣਬੀਰ ਕਪੂਰ ਨੂੰ ਟੌਪ 100 ਸੈਲੀਬ੍ਰਿਟੀਜ਼ ਦੀ ਲਿਸਟ ਵਿੱਚ ਪਨਤਾਲੀਵੇਂ ਸਥਾਨ ਤੇ ਰੱਖਿਆ ਗਿਆ ਸੀ। ਰਣਬੀਰ ਕਪੂਰ ਕਈ ਮਸ਼ਹੂਰ ਬ੍ਰਾਂਡ ਜਿਵੇਂ ਕਿ ਰੇਨੌਲਟ ਇੰਡੀਆ, ਲੇਨੋਵੋ, ਟਾਟਾ ਡਕੋਮੋ, ਨਿਸਾਨ, ਪੈਨਾਸੋਨਿਕ ਅਤੇ ਹੀਰੋ ਦੇ ਵੀ ਬਰੈਂਡ ਅੰਬੈਸਡਰ ਰਹਿ ਚੁੱਕੇ ਹਨ।

ਰਣਬੀਰ ਕਪੂਰ ਨੂੰ ਫ਼ਿਲਮ ਰੌਕਸਟਾਰ ਅਤੇ ਬਰਫ਼ੀ ਵਾਸਤੇ ਸਰਵੋਤਮ ਅਭਿਨੇਤਾ ਦਾ ਖਿਤਾਬ ਮਿਲਿਆ ਹੋਇਆ ਹੈ। ਇਸ ਤੋਂ ਇਲਾਵਾ ਸੰਜੂ ਜੋ ਕਿ ਸੰਜੇ ਦੱਤ ਦੀ ਜੀਵਨੀ ਤੇ ਅਧਾਰਤ ਫ਼ਿਲਮ ਸੀ ਦੇ ਵਿੱਚ ਸੰਜੇ ਦੱਤ ਦਾ ਰੋਲ ਕਰਨ ਲਈ ਵੀ ਰਣਬੀਰ ਕਪੂਰ ਨੂੰ ਸਰਵੋਤਮ ਅਭਿਨੇਤਾ ਦਾ ਐਵਾਰਡ ਮਿਲਿਆ ਹੋਇਆ ਹੈ।

Related Stories

No stories found.
logo
Punjab Today
www.punjabtoday.com