ਸੰਜੇ ਦੱਤ: ਨੈੱਟਵਰਥ, ਲਾਈਫਸਟਾਈਲ, ਕਾਰ ਕੁਲੈਕਸ਼ਨ
ਸੰਜੂ ਬਾਬਾ ਕਹੇ ਜਾਣ ਵਾਲੇ ਸੰਜੇ ਦੱਤ ਬਾਲੀਵੁੱਡ ਦੇ ਦਮਦਾਰ ਅਭਿਨੇਤਾਵਾਂ ਵਿਚੋਂ ਇੱਕ ਹਨ। ਪਿਛਲੇ ਕਿੰਨੇ ਹੀ ਸਾਲਾਂ ਤੋਂ ਉਹ ਬਾਲੀਵੁੱਡ ਦੇ ਵਿੱਚ ਸਰਗਰਮ ਹਨ। ਸੰਜੇ ਦੱਤ ਦਾ ਜਨਮ 29 ਜੁਲਾਈ 1959 ਨੂੰ ਮੁੰਬਈ ਵਿਖੇ ਹੋਇਆ ਸੀ। ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਵੀ ਬਾਲੀਵੁੱਡ ਅਭਿਨੇਤਾ ਸਨ ਅਤੇ ਮਾਤਾ ਨਰਗਿਸ ਦੱਤ ਵੀ ਭਾਰਤੀ ਸਿਨੇਮਾ ਜਗਤ ਦੀਆਂ ਸਭ ਤੋਂ ਵੱਡੀਆਂ ਅਭਿਨੇਤਰੀਆਂ ਵਿੱਚੋਂ ਇੱਕ ਸੀ। ਸੁਨੀਲ ਦੱਤ ਇੱਕ ਅਭਿਨੇਤਾ ਦੇ ਨਾਲ ਨਾਲ ਸਫਲ ਰਾਜਨੇਤਾ ਵੀ ਸਨ ਅਤੇ ਭਾਰਤ ਦੇ ਖੇਡ ਮੰਤਰੀ ਵੀ ਰਹਿ ਚੁੱਕੇ ਹਨ। ਸੰਜੇ ਦੱਤ ਦੀ ਧਰਮ ਪਤਨੀ ਮਾਨਿਅਤਾ ਦੱਤ ਇੱਕ ਐਂਟਰਪ੍ਰੈਨਿਓਰ ਅਤੇ ਸੰਜੇ ਦੱਤ ਪ੍ਰੋਡਕਸ਼ਨਜ਼ ਦੇ ਸੀਈਓ ਹੈ।
ਸੰਜੇ ਦੱਤ ਨੇ ਆਪਣਾ ਬਾਲੀਵੁੱਡ ਵਿੱਚ ਡੈਬਿਊ ਰੌਕੀ ਫ਼ਿਲਮ ਰਾਹੀਂ 1981 ਵਿੱਚ ਕੀਤਾ। ਇਹ ਫ਼ਿਲਮ ਬਹੁਤ ਹੀ ਕਾਮਯਾਬ ਸੀ। ਪਰ ਸੰਜੇ ਦੱਤ ਵਾਸਤੇ ਦੁੱਖ ਦੀ ਗੱਲ ਇਹ ਸੀ ਕਿ ਉਸ ਦੀ ਡੈਬਿਊ ਫਿਲਮ ਦੇ ਪ੍ਰੀਮੀਅਰ ਤੋਂ ਤਿੰਨ ਦਿਨ ਪਹਿਲਾਂ ਹੀ ਉਸ ਦੀ ਮਾਤਾ ਨਰਗਿਸ ਦੱਤ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਇਸ ਫ਼ਿਲਮ ਨੇ ਸੰਜੇ ਦੱਤ ਨੂੰ ਇੱਕ ਚਹੇਤਾ ਅਦਾਕਾਰ ਸਥਾਪਤ ਕਰ ਦਿੱਤਾ ਸੀ । ਇਸ ਤੋਂ ਬਾਅਦ ਸੰਜੇ ਦੱਤ ਅਗਲੇ ਹੀ ਸਾਲ ਵਿਧਾਤਾ ਫ਼ਿਲਮ ਵਿੱਚ ਆਏ ਅਤੇ ਉਹ ਫ਼ਿਲਮ ਉਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ। ਸੰਜੇ ਦੱਤ ਨਾਮ ਫਿਲਮ ਦੇ ਵਿੱਚ ਬਤੌਰ ਲੀਡ ਅਭਿਨੇਤਾ ਆਏ ਅਤੇ ਇਸ ਫ਼ਿਲਮ ਤੋਂ ਬਾਅਦ ਸੰਜੇ ਦੱਤ ਬਾਲੀਵੁੱਡ ਵਿੱਚ ਇੱਕ ਵੱਡਾ ਨਾਮ ਬਣ ਗਏ।
1993 ਵਿੱਚ ਹੋਏ ਮੁੰਬਈ ਧਮਾਕਿਆਂ ਦੇ ਵਿੱਚ ਨਾਮ ਆਉਣ ਤੋਂ ਬਾਅਦ ਸੰਜੇ ਦੱਤ ਨੂੰ ਚਾਰ ਸਾਲ ਦੀ ਕੈਦ ਵੀ ਹੋਈ। ਇਸ ਤੋਂ ਬਾਅਦ ਫਿਰ ਸੰਜੇ ਦੱਤ ਫ਼ਿਲਮਾਂ ਵਿੱਚ ਆ ਗਏ। ਸੰਜੇ ਦੱਤ ਦੀਆਂ ਫ਼ਿਲਮਾਂ ਦੌਦ, ਦੁਸ਼ਮਣ, ਵਾਸਤਵ, ਏਕ ਔਰ ਏਕ ਗਿਆਰਾਂ, ਮੁੰਨਾ ਭਾਈ ਐੱਮਬੀਬੀਐੱਸ, ਲਗੇ ਰਹੋ ਮੁੰਨਾਭਾਈ, ਧਮਾਲ, ਅਗਨੀਪਥ, ਪਾਨੀਪਤ ਆਦਿ ਸਨ ਜੋ ਕਾਮਯਾਬ ਹੋਈਆਂ। ਮੁੰਨਾਭਾਈ ਐੱਮਬੀਬੀਐੱਸ ਹੁਣ ਵੀ ਲੋਕ ਬਹੁਤ ਪਸੰਦ ਕਰਦੇ ਹਨ। ਜ਼ਿਕਰਯੋਗ ਹੈ ਕਿ ਸੰਜੇ ਦੱਤ ਨੂੰ ਫ਼ਿਲਮਾਂ ਦੇ ਨਾਲ ਨਾਲ ਕਈ ਵਾਰੀ ਜੇਲ੍ਹ ਵੀ ਜਾਣਾ ਪਿਆ ਹੈ। ਸੰਜੇ ਦੱਤ ਦੇ ਜੀਵਨ ਉਤੇ ਰਾਜਕੁਮਾਰ ਹਿਰਾਨੀ ਵੱਲੋਂ ਇਕ ਫਿਲਮ ਵੀ ਬਣਾਈ ਗਈ ਸੀ ਜਿਸ ਦਾ ਸ਼ੀਰਸ਼ਕ ਸੰਜੂ ਰੱਖਿਆ ਗਿਆ ਸੀ ਅਤੇ ਇਸ ਵਿਚ ਅਭਿਨੇਤਾ ਰਣਵੀਰ ਕਪੂਰ ਨੇ ਬਾਖ਼ੂਬੀ ਸੰਜੇ ਦੱਤ ਦੇ ਜੀਵਨ ਦਾ ਰੋਲ ਨਿਭਾਇਆ ਸੀ।
ਸੰਜੇ ਦੱਤ ਬਾਂਦਰਾ ਦੇ ਪਾਲੀ ਹਿੱਲ ਸਥਿਤ ਇਕ ਬਹੁਤ ਹੀ ਆਲੀਸ਼ਾਨ ਬੰਗਲੇ ਵਿੱਚ ਰਹਿੰਦੇ ਹਨ। ਇੱਥੇ ਉਹ ਆਪਣੇ ਬੱਚਿਆਂ ਅਤੇ ਆਪਣੀ ਪਤਨੀ ਮਾਨਿਅਤਾ ਨਾਲ ਰਹਿੰਦੇ ਹਨ ਅਤੇ ਇਸ ਘਰ ਵਿੱਚ ਜਿੰਮ, ਟੈਰੇਸ ਜ਼ਕੂਜ਼ੀ, ਥੀਏਟਰ ਤੋਂ ਇਲਾਵਾ ਬਹੁਤ ਸਾਰੇ ਕਮਰੇ ਹਨ। ਰਿਪੋਰਟਾਂ ਅਨੁਸਾਰ ਇਸ ਘਰ ਦੀ ਕੀਮਤ 25 ਕਰੋੜ ਰੁਪਏ ਦੇ ਕਰੀਬ ਹੈ।
ਸੰਜੇ ਦੱਤ ਲਗਜ਼ਰੀ ਕਾਰਾਂ ਦੇ ਵੀ ਬਹੁਤ ਸ਼ੌਕੀਨ ਹਨ ਅਤੇ ਸੰਜੇ ਦੱਤ ਕੋਲ ਪੂਰੀ ਬਾਲੀਵੁੱਡ ਦੇ ਵਿਚ ਸਭ ਤੋਂ ਵੱਧ ਲਗਜ਼ਰੀ ਗੱਡੀਆਂ ਹਨ। ਸੰਜੇ ਦੱਤ ਫਰਾਰੀ 599 ਦੇ ਮਾਲਕ ਹਨ ਜਿਸ ਦੀ ਕੀਮਤ 4 ਕਰੋੜ ਰੁਪਏ ਦੇ ਕਰੀਬ ਹੈ। ਇਸ ਤੋਂ ਇਲਾਵਾ ਸੰਜੇ ਦੱਤ ਕੋਲ ਰੋਲਜ਼ ਰੌਇਸ ghost ਹੈ ਜਿਸ ਦੀ ਕੀਮਤ ਛੇ ਕਰੋੜ ਰੁਪਏ ਦੇ ਕਰੀਬ ਹੈ। ਇਹ ਕਾਰ ਸੰਜੇ ਦੱਤ ਦੇ ਗੈਰਾਜ ਦੀ ਸਭ ਤੋਂ ਮਹਿੰਗੀ ਕਾਰ ਹੈ।
ਇਸ ਤੋਂ ਇਲਾਵਾ ਸੰਜੇ ਦੱਤ ਕੋਲ ਔਡੀ r8 ਹੈ ਜਿਸ ਦੀ ਕੀਮਤ ਤਿੰਨ ਕਰੋੜ ਰੁਪਏ ਹੈ। ਸੰਜੇ ਦੱਤ ਆਡੀ q7 ਦੇ ਵੀ ਮਾਲਕ ਹਨ ਜਿਸ ਦੀ ਕੀਮਤ ਇਕ ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਸੰਜੇ ਦੱਤ ਕੋਲ ਬੀਐਮਡਬਲਿਊ 7 ਸੀਰੀਜ਼ ਕਾਰ ਵੀ ਹੈ ਜੋ ਭਾਰਤੀ ਬਾਜ਼ਾਰ ਵਿਚ ਢਾਈ ਕਰੋੜ ਰੁਪਏ ਦੇ ਕਰੀਬ ਵਿਕਦੀ ਹੈ। ਸੰਜੇ ਦੱਤ ਦੇ ਗੈਰਾਜ ਵਿਚ ਛੇਵੀਂ ਕਾਰ ਰੇਂਜ ਰੋਵਰ ਆਟੋਬਾਇਓਗ੍ਰਾਫੀ ਹੈ ਜੋ ਚਾਰ ਕਰੋੜ ਰੁਪਏ ਦੇ ਕਰੀਬ ਹੈ। ਇਸ ਤੋਂ ਇਲਾਵਾ ਸੰਜੇ ਦੱਤ ਕੋਲ ਔਡੀ a8 ਹੈ ਜਿਸ ਦੀ ਕੀਮਤ ਇੱਕ ਕਰੋੜ ਰੁਪਏ ਦੇ ਕਰੀਬ ਹੈ।
ਕਾਰਾਂ ਦੇ ਨਾਲ ਨਾਲ ਸੰਜੇ ਦੱਤ ਮੋਟਰਸਾਈਕਲਾਂ ਦੇ ਵੀ ਸ਼ੌਕੀਨ ਹਨ ਅਤੇ ਉਨ੍ਹਾਂ ਕੋਲ ਦੋ ਬਹੁਤ ਹੀ ਲਗਜ਼ਰੀ ਮੋਟਰਸਾਈਕਲ ਹਨ। ਪਹਿਲਾ ਮੋਟਰਸਾਈਕਲ ਦੁਕਾਤੀ ਮਲਟੀਸਟਰਾਡਾ ਹੈ ਜਿਸ ਦੀ ਕੀਮਤ ਅਠਾਰਾਂ ਲੱਖ ਹੈ ਅਤੇ ਦੂਸਰਾ ਮੋਟਰਸਾਈਕਲ ਹਾਰਲੇ ਡੇਵਿਡਸਨ ਫੈਟ ਬੁਆਏ ਹੈ ਜਿਸ ਦੀ ਕੀਮਤ ਉੰਨੀ ਲੱਖ ਰੁਪਏ ਹੈ।
ਜੇਕਰ ਅਸੀਂ ਸੰਜੇ ਦੱਤ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਉਹ 250 ਕਰੋੜ ਰੁਪਏ ਦੇ ਕਰੀਬ ਹੈ। ਕਿਸੇ ਬਰੈਂਡ ਦੀ ਮਸ਼ਹੂਰੀ ਕਰਨ ਦੇ ਲਈ ਸੰਜੇ ਦੱਤ ਛੇ ਕਰੋੜ ਰੁਪਿਆ ਲੈਂਦੇ ਹਨ। ਸੰਜੇ ਦੱਤ ਨੂੰ ਬਾਲੀਵੁੱਡ ਦੇ ਟਾਪ 30 ਕਮਾਈ ਕਰਨ ਵਾਲੇ ਅਭਿਨੇਤਾਵਾਂ ਵਿੱਚ ਗਿਣਿਆ ਜਾਂਦਾ ਹੈ। ਕਿਸੇ ਵੀ ਫ਼ਿਲਮ ਵਿੱਚ ਕੰਮ ਕਰਨ ਲਈ ਸੰਜੇ ਦੱਤ ਪੰਦਰਾਂ ਤੋਂ ਵੀਹ ਕਰੋੜ ਰੁਪਏ ਲੈਂਦੇ ਹਨ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਸੰਜੇ ਦੱਤ ਨੇ ਸਿੱਧੂ ਮੂਸੇਵਾਲਾ ਦੀ ਮੌਤ ਦੇ ਉੱਤੇ ਅਫਸੋਸ ਵੀ ਜ਼ਾਹਰ ਕੀਤਾ ਸੀ ਜਿਸ ਤੋਂ ਬਾਅਦ ਉਹ ਮੂਸਾ ਪਿੰਡ ਉਸ ਦੇ ਘਰਦਿਆਂ ਨੂੰ ਮਿਲਣ ਵੀ ਆਏ। ਉਨ੍ਹਾਂ ਦੇ ਇਸ ਜੈਸਚਰ ਨੇ ਪੰਜਾਬੀਆਂ ਦੇ ਦਿਲਾਂ ਵਿਚ ਸੰਜੇ ਦੱਤ ਦੀ ਇੱਜ਼ਤ ਹੋਰ ਵੀ ਵਧਾ ਦਿੱਤੀ ਸੀ।
ਸੰਜੇ ਦੱਤ ਬਾਲੀਵੁੱਡ ਦੇ ਚਹੇਤੇ ਅਦਾਕਾਰਾਂ ਵਿੱਚੋਂ ਇੱਕ ਹਨ। ਪਿਛਲੇ ਵਰ੍ਹੇ ਹੀ ਉਨ੍ਹਾਂ ਨੂੰ ਕੈਂਸਰ ਡਿਟੈਕਟ ਹੋਇਆ ਸੀ ਜਿਸਦਾ ਇਲਾਜ ਉਹ ਅਮਰੀਕਾ ਤੋਂ ਕਰਵਾ ਰਹੇ ਹਨ। ਅਸੀਂ ਸੰਜੇ ਦੱਤ ਵੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ।