ਜਾਣੋ ਕੀ ਹੈ ਕਾਰਤਿਕ ਆਰਿਅਨ ਦੀ ਨੈੱਟਵਰਥ ਅਤੇ ਲਾਈਫਸਟਾਇਲ

ਕਾਰਤਿਕ ਨੇ ਆਪਣਾ ਬਾਲੀਵੁੱਡ ਡੈਬਿਊ ਪਿਆਰ ਕਾ ਪੰਚਨਾਮਾ ਫਿਲਮ ਦੇ ਜ਼ਰੀਏ ਕੀਤਾ ਸੀ।
ਜਾਣੋ ਕੀ ਹੈ ਕਾਰਤਿਕ ਆਰਿਅਨ ਦੀ ਨੈੱਟਵਰਥ ਅਤੇ ਲਾਈਫਸਟਾਇਲ

ਕਾਰਤਿਕ ਆਰੀਅਨ ਦਾ ਜਨਮ 22 ਨਵੰਬਰ 1990 ਨੂੰ ਗਵਾਲੀਅਰ ਵਿੱਚ ਹੋਇਆ। ਉਸ ਦੇ ਮਾਤਾ ਮਾਲਾ ਤਿਵਾੜੀ ਅਤੇ ਪਿਤਾ ਮਨੀਸ਼ ਤਿਵਾੜੀ ਦੋਨੋਂ ਪੇਸ਼ੇ ਵਜੋਂ ਡਾਕਟਰ ਹਨ। ਕਾਰਤਿਕ ਆਰਿਅਨ ਨੇ ਇੰਜਨੀਅਰਿੰਗ ਦੀ ਡਿਗਰੀ ਕੀਤੀ ਹੈ ਅਤੇ ਉਸੇ ਸਮੇਂ ਦੌਰਾਨ ਉਹ ਮਾਡਲਿੰਗ ਵਿੱਚ ਆਉਣ ਲੱਗ ਗਏ ਸਨ ।

ਕਾਰਤਿਕ ਨੇ ਆਪਣਾ ਬਾਲੀਵੁੱਡ ਵਿੱਚ ਡੈਬਿਊ ਪਿਆਰ ਕਾ ਪੰਚਨਾਮਾ ਫਿਲਮ ਦੇ ਜ਼ਰੀਏ ਕੀਤਾ। ਇਹ ਫਿਲਮ ਬਾਕਸ ਆਫਿਸ ਉਤੇ ਬਹੁਤ ਕਾਮਯਾਬ ਹੋਈ ਤੇ ਕਾਰਤਿਕ ਦੇ ਇਸ ਰੋਲ ਨੂੰ ਸਭ ਨੇ ਸਰਾਹਿਆ। ਇਸ ਫ਼ਿਲਮ ਲਈ ਕਾਰਤਿਕ ਨੂੰ ਬੈਸਟ ਐਕਟਰ ਇੰਨ ਕਾਮਿਕ ਰੋਲ ਦਾ ਐਵਾਰਡ ਵੀ ਮਿਲਿਆ। ਇਸ ਫ਼ਿਲਮ ਤੋਂ ਬਾਅਦ ਕਾਰਤਿਕ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਗਏ ਸਨ। ਇਸ ਤੋਂ ਬਾਅਦ 2013 ਵਿਚ ਕਾਰਤਿਕ ਆਰਿਅਨ ਨੇ ਆਕਾਸ਼ਵਾਣੀ ਅਤੇ ਕਾਂਚੀ ਫ਼ਿਲਮਾਂ ਦੇ ਵਿਚ ਕੰਮ ਕੀਤਾ ਪਰ ਇਹ ਦੋਨੋਂ ਫ਼ਿਲਮਾਂ ਬੁਰੀ ਤਰ੍ਹਾਂ ਫਲਾਪ ਹੋਈਆਂ।

ਇਸ ਤੋਂ ਬਾਅਦ 2016 ਵਿੱਚ ਪਿਆਰ ਕਾ ਪੰਚਨਾਮਾ ਦਾ ਦੂਜਾ ਭਾਗ ਆਇਆ ਜੋ ਫਿਰ ਤੋਂ ਬਾਕਸ ਆਫਿਸ ਤੇ ਬਹੁਤ ਹਿੱਟ ਸਾਬਤ ਹੋਇਆ। ਇਹ ਫ਼ਿਲਮ ਕਾਰਤਿਕ ਦੇ ਕਰੀਅਰ ਦਾ ਮੀਲ ਪੱਥਰ ਸਾਬਤ ਹੋਈ। ਇਸ ਤੋਂ ਬਾਅਦ ਕਾਰਤਿਕ ਆਰਿਅਨ ਨੇ ਸੋਨੂ ਕੇ ਟੀਟੂ ਕੀ ਸਵੀਟੀ, ਪਤੀ ਪਤਨੀ ਔਰ ਵੋਹ ਅਤੇ ਲੁਕਾ ਛੁਪੀ ਫ਼ਿਲਮਾਂ ਵਿੱਚ ਕੰਮ ਕੀਤਾ। ਇਹ ਫ਼ਿਲਮਾਂ ਵੀ ਕਾਮਯਾਬ ਹੋਈਆਂ। ਇਸ ਤੋਂ ਬਾਅਦ ਲਵ ਆਜਕੱਲ੍ਹ ਦਾ ਦੂਜਾ ਭਾਗ ਵਿਚ ਕਾਰਤਿਕ ਆਰਿਅਨ ਨੇ ਬਤੌਰ ਲੀਡ ਐਕਟਰ ਕੰਮ ਕੀਤਾ। ਲਵ ਆਜਕੱਲ੍ਹ ਦਾ ਪਹਿਲੇ ਭਾਗ ਵਿਚ ਸੈਫ ਅਲੀ ਖਾਨ ਸਨ।

ਹੁਣ ਪਿਛਲੇ ਹਫ਼ਤੇ ਹੀ ਕਾਰਤਿਕ ਆਰਿਅਨ ਦੀ ਫ਼ਿਲਮ ਭੂਲ ਭੁਲੱਈਆ ਦਾ ਦੂਜਾ ਭਾਗ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਦੇ ਪਹਿਲੇ ਭਾਗ ਵਿੱਚ ਅਕਸ਼ੈ ਕੁਮਾਰ ਨੇ ਬਤੌਰ ਲੀਡ ਐਕਟਰ ਕੰਮ ਕੀਤਾ ਸੀ। ਇਹ ਫ਼ਿਲਮ ਵੀ ਕਾਮਯਾਬੀ ਦੀਆਂ ਲੀਹਾਂ ਨੂੰ ਛੂਹ ਰਹੀ ਹੈ ਅਤੇ ਇਸ ਸਾਲ ਦੀ ਸਭ ਤੋਂ ਵੱਡੀ ਫਿਲਮ ਬਣ ਚੁੱਕੀ ਹੈ।

ਜੇਕਰ ਸੀ ਕਰਾਂਤੀਕਾਰੀਆਂ ਦੇ ਬੰਗਲੇ ਦੀ ਗੱਲ ਕਰੀਏ ਤਾਂ ਉਹ ਵਰਸੋਵਾ ਮੁੰਬਈ ਵਿਖੇ ਆਪਣੇ ਬਹੁਤ ਹੀ ਆਲੀਸ਼ਾਨ ਘਰ ਵਿੱਚ ਰਹਿੰਦੇ ਹਨ। ਉਹ ਇਸ ਘਰ ਵਿੱਚ ਆਪਣੇ ਮਾਤਾ ਪਿਤਾ ਅਤੇ ਭੈਣ ਨਾਲ ਰਹਿੰਦੇ ਹਨ। ਇਸ ਘਰ ਦੀ ਕੀਮਤ ਦੱਸ ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ।

ਕਾਰਤਿਕ ਲਗਜ਼ਰੀ ਕਾਰਾਂ ਦੇ ਵੀ ਬਹੁਤ ਸ਼ੌਕੀਨ ਹਨ। ਕਾਰਤਿਕ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਸੁਪਨਿਆਂ ਦੀ ਕਾਰ ਲੈਮਬੋਰਗਿਨੀ ਉਰਸ ਖ਼ਰੀਦੀ ਹੈ ਜਿਸ ਦੀ ਕੀਮਤ 4.50 ਕਰੋੜ ਰੁਪਏ ਦੇ ਕਰੀਬ ਹੈ। ਇਸ ਤੋਂ ਇਲਾਵਾ ਕਾਰਤਿਕ ਆਰਿਅਨ ਕੋਲ ਬੀਐਮਡਬਲਿਊ ਫਾਈਵ ਸੀਰੀਜ਼ ਕਾਰ ਹੈ ਜਿਸ ਦੀ ਕੀਮਤ ਅੱਸੀ ਲੱਖ ਰੁਪਏ ਦੇ ਕਰੀਬ ਹੈ। 2019 ਵਿੱਚ ਕਾਰਤਿਕ ਨੇ ਆਪਣੀ ਮਾਂ ਨੂੰ ਉਨ੍ਹਾਂ ਦੇ ਜਨਮਦਿਨ ਤੇ ਮਿਨੀ ਕੂਪਰ ਕਨਵਰਟੀਬਲ ਗਿਫਟ ਕੀਤੀ ਸੀ ਜਿਸ ਦੀ ਕੀਮਤ ਪੰਜਾਹ ਲੱਖ ਰੁਪਏ ਹੈ। ਕਾਰਤਿਕ ਆਰਿਅਨ ਸਕੌਡਾ ਨੂੰ ਵੀ ਪਸੰਦ ਕਰਦੇ ਹਨ ਅਤੇ ਉਨ੍ਹਾਂ ਕੋਲ ਪੈਂਤੀ ਲੱਖ ਰੁਪਏ ਦੀ ਕੀਮਤ ਵਾਲੀ ਸਕੌਡਾ ਕੋਡਿਏਕ ਕਾਰ ਹੈ।

ਕਾਰਤਿਕ ਆਰਿਅਨ ਬਾਲੀਵੁੱਡ ਦੇ ਨਵੇਂ ਉੱਭਰਦੇ ਸਿਤਾਰਿਆਂ ਵਿਚੋਂ ਸਭ ਤੋਂ ਮਹਿੰਗੇ ਸਿਤਾਰਿਆਂ ਵਿੱਚੋਂ ਇੱਕ ਹਨ। ਜੇਕਰ ਅਸੀਂ ਉਨ੍ਹਾਂ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਉਹ ਪੰਜਾਹ ਕਰੋੜ ਰੁਪਏ ਦੇ ਕਰੀਬ ਹੈ। ਕਾਰਤਿਕ ਹਰ ਫਿਲਮ ਦੇ ਵਿੱਚ ਕੰਮ ਕਰਨ ਲਈ ਸੱਤ ਤੋਂ ਦੱਸ ਕਰੋੜ ਰੁਪਏ ਲੈਂਦੇ ਹਨ। ਇਸ ਤੋਂ ਇਲਾਵਾ ਉਹ ਬਹੁਤ ਸਾਰੇ ਬਰੈਂਡ ਦੀਆਂ ਮਸ਼ਹੂਰੀਆਂ ਵਿੱਚ ਵੀ ਦੇਖੇ ਜਾਂਦੇ ਹਨ ਜਿਨ੍ਹਾਂ ਵਿੱਚ ਓਪੋ, ਲਕਸ, ਬੋਟ ਸਪੀਕਰ, ਅਰਮਾਨੀ, ਪਾਰਕ ਐਵੀਨਿਊ, ਮਾਨਿਆਵਰ, ਬਾਟਾ ਆਦਿ ਹਨ। ਕਾਰਤਿਕ ਆਰਿਅਨ ਕਿਸੇ ਵੀ ਬਰੈਂਡ ਦੀ ਮਸ਼ਹੂਰੀ ਲਈ ਤਕਰੀਬਨ ਤਿੱਨ ਕਰੋੜ ਰੁਪਏ ਲੈਂਦੇ ਹਨ।

ਕਾਰਤਿਕ ਆਰੀਅਨ ਦੀ ਨੈੱਟਵਰਥ ਪ੍ਰਤੀ ਸਾਲ ਵਧਦੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਫ਼ਿਲਮਾਂ ਦੇ ਵਿੱਚ ਵੀ ਚੰਗਾ ਕੰਮ ਮਿਲਣਾ ਸ਼ੁਰੂ ਹੋ ਗਿਆ ਹੈ। ਨੌਜਵਾਨਾਂ ਦੇ ਉਹ ਦਿਲਾਂ ਦੀ ਧੜਕਨ ਬਣ ਚੁੱਕੇ ਹਨ।

ਕਾਰਤਿਕ ਆਰੀਅਨ ਦੀ ਅਸੀਂ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ ਤੇ ਅਤੇ ਇਹੀ ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਉਨ੍ਹਾਂ ਵੱਲੋਂ ਫ਼ਿਲਮਾਂ ਵਿੱਚ ਕੀਤਾ ਜਾ ਰਿਹਾ ਚੰਗਾ ਕੰਮ ਦੇਖਣ ਨੂੰ ਮਿਲਦਾ ਰਹੇਗਾ।

Related Stories

No stories found.
logo
Punjab Today
www.punjabtoday.com