ਜਾਣੋ ਕਿੰਨੀ ਜ਼ਾਇਦਾਦ ਦੇ ਮਾਲਿਕ ਹਨ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ

2012 ਵਿੱਚ ਗੁਰੂ ਰੰਧਾਵਾ ਨੇ ਆਪਣਾ ਡੈਬਿਊ ਸੌਂਗ "ਸੇਮ ਗਰਲ" ਰਿਲੀਜ਼ ਕੀਤਾ ਸੀ ਜੋ ਬਹੁਤਾ ਕਾਮਯਾਬ ਨਹੀਂ ਹੋ ਸਕਿਆ ਸੀ, ਪਰ ਉਹਨਾਂ ਨੇਂ ਹਿੰਮਤ ਨਹੀ ਛੱਡੀ।
ਜਾਣੋ ਕਿੰਨੀ ਜ਼ਾਇਦਾਦ ਦੇ ਮਾਲਿਕ ਹਨ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ

ਗੁਰਸ਼ਰਨਜੋਤ ਸਿੰਘ ਰੰਧਾਵਾ ਜਿਸ ਨੂੰ ਅਸੀਂ ਸਾਰੇ ਗੁਰੂ ਰੰਧਾਵਾ ਦੇ ਨਾਮ ਵਜੋਂ ਜਾਣਦੇ ਹਾਂ ਦਾ ਜਨਮ 30 ਅਗਸਤ 1991 ਨੂੰ ਗੁਰਦਾਸਪੁਰ ਵਿਖੇ ਹੋਇਆ। ਗੁਰੂ ਰੰਧਾਵਾ ਨੇ ਆਪਣੀ ਮੁੱਢਲੀ ਪੜ੍ਹਾਈ ਗੁਰਦਾਸਪੁਰ ਤੋਂ ਹੀ ਪੂਰੀ ਕੀਤੀ। ਸਕੂਲੀ ਵਿੱਦਿਆ ਪੂਰੀ ਕਰਨ ਤੋਂ ਬਾਅਦ ਗੁਰੂ ਰੰਧਾਵਾ ਨੇ ਦਿੱਲੀ ਤੋਂ ਹੀ ਆਪਣੀ ਗ੍ਰੈਜੂਏਸ਼ਨ ਕੀਤੀ ਅਤੇ ਇੰਡੀਅਨ ਇੰਸਟੀਚਿਊਟ ਆਫ ਪਲਾਨਿੰਗ ਐਂਡ ਮੈਨੇਜਮੈਂਟ ਨਿਊ ਦਿੱਲੀ ਤੋਂ ਆਪਣੀ ਐਮਬੀਏ ਪੂਰੀ ਕੀਤੀ। ਗੁਰੂ ਰੰਧਾਵਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਤੀਜੀ ਕਲਾਸ ਦੇ ਵਿੱਚ ਹੀ ਉਹ ਗਾਇਕੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲੱਗ ਪਏ ਸਨ। ਕਾਲਜ ਸਮੇਂ ਵੀ ਪੜ੍ਹਾਈ ਦੇ ਨਾਲ ਨਾਲ ਉਹ ਗਾਇਕੀ ਦੇ ਸ਼ੋਅ ਲਾਉਣ ਲੱਗ ਪਏ ਸਨ।

2012 ਵਿੱਚ ਗੁਰੂ ਰੰਧਾਵਾ ਨੇ ਆਪਣਾ ਡੈਬਿਊ ਸੌਂਗ "ਸੇਮ ਗਰਲ" ਰਿਲੀਜ਼ ਕੀਤਾ ਜੋ ਬਹੁਤਾ ਕਾਮਯਾਬ ਨਾ ਹੋ ਸਕਿਆ। ਉਸ ਤੋਂ ਬਾਅਦ ਗੁਰੂ ਰੰਧਾਵਾ ਨੇ ਲਗਾਤਾਰ ਤਿੰਨ ਸਾਲ ਕਈ ਗਾਨੀ ਰਿਲੀਜ਼ ਕੀਤੇ ਪਰ ਉਨ੍ਹਾਂ ਚੋਂ ਕੋਈ ਵੀ ਗਾਣਾ ਹਿੱਟ ਨਾ ਹੋਇਆ। 2016 ਵਿੱਚ ਗੁਰੂ ਰੰਧਾਵਾ ਨੇ ਟੀ ਸੀਰੀਜ਼ ਨਾਲ ਕੋਲੈਬੋਰੇਸ਼ਨ ਕਰਨ ਤੋਂ ਬਾਅਦ ਪਟੋਲਾ ਗਾਣਾ ਰਿਲੀਜ਼ ਕੀਤਾ ਜੋ ਬਹੁਤ ਹੀ ਕਮਰਸ਼ੀਅਲ ਹਿੱਟ ਸਾਬਤ ਹੋਇਆ। ਇਸ ਗਾਣੇ ਨੂੰ ਗੁਰੂ ਰੰਧਾਵਾ ਦੇ ਗਾਇਕੀ ਕਰੀਅਰ ਦਾ ਟਰਨਿੰਗ ਪੁਆਇੰਟ ਕਿਹਾ ਜਾ ਸਕਦਾ। ਇਸ ਗਾਣੇ ਦੇ ਯੂਟਿਊਬ ਉੱਤੇ 368 ਮਿਲੀਅਨ ਵਿਊਜ਼ ਹੋਏ। ਇਸ ਤੋਂ ਬਾਅਦ ਗੁਰੂ ਰੰਧਾਵਾ ਨੇ ਮੁੜ ਕੇ ਨਹੀਂ ਦੇਖਿਆ ਅਤੇ ਇੱਕ ਤੋਂ ਇੱਕ ਹਿੱਟ ਸੌਂਗ ਜਿਵੇਂ ਕਿ ਹਾਈ ਰੇਟਡ ਗੱਭਰੂ, ਬਣਜਾ ਮੇਰੀ ਰਾਣੀ, ਸੂਟ, ਕੌਣ ਨੱਚਦੀ, ਸੂਰਮਾ, ਲਾਹੌਰ, ਸਿਲੌਲੀ ਸਲੋਨੀ ਰਿਲੀਜ਼ ਕੀਤੇ। ਗੁਰੂ ਰੰਧਾਵੇ ਦੇ ਗਾਣੇ ਹਾਈ ਰੇਟਡ ਗੱਭਰੂ ਦੇ ਇਕ ਬਿਲੀਅਨ ਤੋਂ ਵੀ ਵੱਧ ਵਿਊਜ਼ ਹੋਏ।

ਗੁਰੂ ਰੰਧਾਵਾ ਹਰਿਆਣਾ ਦੇ ਗੁਰੂਗ੍ਰਾਮ ਵਿਖੇ ਇੱਕ ਆਲੀਸ਼ਾਨ ਬੰਗਲੇ ਵਿੱਚ ਆਪਣੇ ਪਰਿਵਾਰ ਸਮੇਤ ਰਹਿੰਦੇ ਹਨ। ਉਨ੍ਹਾਂ ਦਾ ਭਰਾ ਰਮਣੀਕ ਰੰਧਾਵਾ ਵੀ ਉਨ੍ਹਾਂ ਦੀ ਸਹਾਇਤਾ ਕਰਦਾ ਹੈ।

ਗੁਰੂ ਰੰਧਾਵਾ ਮਹਿੰਗੀਆਂ ਕਾਰਾਂ ਦੇ ਵੀ ਬਹੁਤ ਸ਼ੌਕੀਨ ਹਨ।

ਗੁਰੂ ਰੰਧਾਵਾ ਕੋਲ ਲੈਮਬੋਰਗਿਨੀ ਗੈਲਾਰਡੋ ਕਾਰ ਹੈ ਜਿਸ ਦੀ ਕੀਮਤ ਤਿੰਨ ਕਰੋੜ ਰੁਪਏ ਦੇ ਕਰੀਬ ਹੈ। ਇਸ ਤੋਂ ਇਲਾਵਾ ਗੁਰੂ ਰੰਧਾਵਾ ਦੀ ਸਭ ਤੋਂ ਪਸੰਦੀਦਾ ਕਾਰ ਡੋਜ ਚੈਲੰਜਰ ਹੈ। ਇਸ ਕਾਰ ਦੀ ਵੀ ਕੀਮਤ ਇੱਕ ਕਰੋੜ ਰੁਪਏ ਦੇ ਕਰੀਬ ਹੈ। ਗੁਰੂ ਰੰਧਾਵਾ ਦੇ ਕਾਫ਼ਲੇ ਦੇ ਵਿਚ ਕੈਡਿਲੈਕ ਦੀ ਕਾਰ ਵੀ ਹੈ ਜਿਸ ਦੀ ਕੀਮਤ ਪੌਣੇ ਦੋ ਕਰੋੜ ਰੁਪਏ ਦੇ ਕਰੀਬ ਹੈ। ਉਹਨਾਂ ਕੋਲ ਮਰਸਡੀਜ਼ ਕਾਰ ਵੀ ਹੈ ਜਿਸ ਦੀ ਕੀਮਤ ਡੇਢ ਕਰੋੜ ਰੁਪਏ ਹੈ।

ਜੇਕਰ ਅਸੀਂ ਇਨ੍ਹਾਂ ਚਾਰ ਗੱਡੀਆਂ ਤੋਂ ਇਲਾਵਾ ਗੱਲ ਕਰੀਏ ਤਾਂ ਗੁਰੂ ਰੰਧਾਵਾ ਕੋਲ ਰੇਂਜ ਰੋਵਰ ਇਵੋਕ ਹੈ ਜੋ ਭਾਰਤੀ ਬਾਜ਼ਾਰ ਵਿਚ ਸੱਤਰ ਲੱਖ ਰੁਪਏ ਦੇ ਕਰੀਬ ਹੈ ਅਤੇ ਬੀਐਮਡਬਲਿਊ ਥ੍ਰੀ ਸੀਰੀਜ਼ ਜਿਸ ਦੀ ਕੀਮਤ ਪੰਜਾਹ ਲੱਖ ਰੁਪਏ ਦੇ ਕਰੀਬ ਹੈ। ਗੁਰੂ ਰੰਧਾਵਾ ਮਹਿੰਗੀਆਂ ਅਤੇ ਲਗਜ਼ਰੀ ਕਾਰਾਂ ਦੇ ਬਹੁਤ ਸ਼ੌਕੀਨ ਹਨ ਅਤੇ ਇਸ ਦੇ ਕਾਰਨ ਹੀ ਉਹ ਆਪਣੀ ਕਾਰਾਂ ਦੇ ਕਾਫਲੇ ਨੂੰ ਲਗਾਤਾਰ ਵੱਡਾ ਕਰ ਰਹੇ ਹਨ।

ਜੇਕਰ ਅਸੀਂ ਗੁਰੂ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਉਹ ਚਾਲੀ ਕਰੋੜ ਰੁਪਏ ਦੇ ਕਰੀਬ ਹੈ। ਗੁਰੂ ਰੰਧਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਮਹਿੰਗੇ ਗਾਇਕਾਂ ਵਿੱਚੋਂ ਇੱਕ ਹਨ। ਗੁਰੂ ਰੰਧਾਵਾ ਨੂੰ ਫੌਜ ਵੱਲੋਂ ਟੌਪ 100 ਬਾਲੀਵੁੱਡ ਸੈਲੀਬ੍ਰਿਟੀਜ਼ ਦੀ ਜਾਰੀ ਕੀਤੀ ਹੋਈ ਲਿਸਟ ਵਿੱਚ ਵੀ ਉਨੰਜਵਾਂ ਸਥਾਨ ਹਾਸਲ ਹੋਇਆ ਹੈ।

ਗੁਰੂ ਰੰਧਾਵਾ ਵੱਲੋਂ ਬਹੁਤ ਹੀ ਘੱਟ ਸਮੇਂ ਵਿੱਚ ਇੰਨਾ ਕੁਝ ਹਾਸਲ ਕਰ ਲੈਣਾ ਕੋਈ ਸੌਖੀ ਗੱਲ ਨਹੀਂ। ਗੁਰੂ ਰੰਧਾਵਾ ਨੂੰ ਕਈ ਵਾਰੀ ਕਹਿੰਦੇ ਸੁਣਿਆ ਗਿਆ ਹੈ ਕਿ ਉਸ ਨੂੰ ਉਸ ਦੇ ਮਾਪਿਆਂ ਤੋਂ ਇਲਾਵਾ ਭਰਾ ਰਮਣੀਕ ਰੰਧਾਵਾ ਨੇ ਵੀ ਬਹੁਤ ਸਪੋਰਟ ਕੀਤਾ ਹੈ। ਜਦੋਂ ਗੁਰੂ ਰੰਧਾਵਾ ਦੇ ਸਟ੍ਰਗਲ ਦੇ ਦਿਨ ਚੱਲ ਰਹੇ ਸੀ ਤਾਂ ਰਮਣੀਕ ਰੰਧਾਵਾ ਨੇ ਹੀ ਗੁਰੂ ਦੀ ਪੈਸਿਆਂ ਨਾਲ ਮਦਦ ਕੀਤੀ ਸੀ। ਗੁਰੂ ਰੰਧਾਵਾ ਵੱਲੋਂ ਐਨੇ ਘੱਟ ਸਮੇਂ ਵਿੱਚ ਇਸ ਮੁਕਾਮ ਤੇ ਪਹੁੰਚਣਾ ਇਹੀ ਦਰਸਾਉਂਦਾ ਹੈ ਕਿ ਬੰਦੇ ਨੂੰ ਲਗਨ ਨਾਲ ਆਪਣੇ ਸੁਪਨਿਆਂ ਉੱਤੇ ਲੱਗੇ ਰਹਿਣਾ ਚਾਹੀਦਾ ਹੈ ਅਤੇ ਮਿਹਨਤ ਦਾ ਪੱਲਾ ਨਹੀਂ ਛੱਡਣਾ ਚਾਹੀਦਾ।

Related Stories

No stories found.
logo
Punjab Today
www.punjabtoday.com