ਹਨੀ ਸਿੰਘ ਦੇ ਲੱਖਾਂ ਫੈਨਜ਼ ਹਨ, ਜੋ ਉਨ੍ਹਾਂ ਦੇ ਸੰਗੀਤ ਨੂੰ ਬਹੁਤ ਪਸੰਦ ਕਰਦੇ ਹਨ। ਮਸ਼ਹੂਰ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਆਪਣੇ ਗੀਤਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਸੁਰਖੀਆਂ 'ਚ ਰਹਿੰਦੇ ਹਨ। ਇਸ ਵਾਰ ਹਿਰਦੇਸ਼ ਸਿੰਘ ਉਰਫ ਹਨੀ ਸਿੰਘ ਖਿਲਾਫ ਅਗਵਾ ਅਤੇ ਕੁੱਟਮਾਰ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ, ਜਿਸ ਤੋਂ ਬਾਅਦ ਲੱਗਦਾ ਹੈ ਕਿ ਉਹ ਕੁਝ ਰਾਤਾਂ ਜੇਲ 'ਚ ਕੱਟ ਸਕਦਾ ਹੈ।
ਵਿਵੇਕ ਰਮਨ ਨਾਮ ਦੇ ਵਿਅਕਤੀ ਨੇ ਯੋ ਯੋ ਹਨੀ ਸਿੰਘ ਦੇ ਖਿਲਾਫ ਮੁੰਬਈ ਦੇ ਬੀਕੇਸੀ ਪੁਲਿਸ ਸਟੇਸ਼ਨ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਇਵੈਂਟ ਕੰਪਨੀ ਦੇ ਮਾਲਕ ਵਿਵੇਕ ਰਵੀ ਰਮਨ ਨੇ ਯੋ ਯੋ ਹਨੀ ਸਿੰਘ ਦੇ ਖਿਲਾਫ ਅਗਵਾ ਕਰਨ, ਬੰਦੀ ਬਣਾ ਕੇ ਰੱਖਣ ਅਤੇ ਕੁੱਟਮਾਰ ਕਰਨ ਦੀ ਸ਼ਿਕਾਇਤ ਥਾਣੇ 'ਚ ਦਰਜ ਕਰਵਾਈ ਹੈ। ਈਵੈਂਟ ਕੰਪਨੀ ਦੇ ਮਾਲਕ ਵਿਵੇਕ ਰਮਨ ਨੇ ਯੋ ਯੋ ਹਨੀ ਸਿੰਘ ਦਾ ਫੈਸਟੀਵੀਨਾ ਪ੍ਰੋਗਰਾਮ ਬੀਕੇਸੀ, ਮੁੰਬਈ ਵਿਖੇ ਆਯੋਜਿਤ ਕੀਤਾ ਸੀ।
ਇਹ ਪ੍ਰੋਗਰਾਮ 15 ਅਪ੍ਰੈਲ ਨੂੰ ਸੀ, ਜਿਸ 'ਚ ਵਿਵੇਕ ਨੇ ਪੈਸਿਆਂ ਦੇ ਲੈਣ-ਦੇਣ 'ਚ ਗੜਬੜੀ ਕਾਰਨ ਪ੍ਰੋਗਰਾਮ ਰੱਦ ਕਰਨ ਦਾ ਫੈਸਲਾ ਕੀਤਾ। ਇਸ ਤੋਂ ਗੁੱਸੇ 'ਚ ਆ ਕੇ ਹਨੀ ਸਿੰਘ ਅਤੇ ਉਸ ਦੇ ਸਾਥੀਆਂ ਨੇ ਵਿਵੇਕ ਨੂੰ ਅਗਵਾ ਕਰ ਲਿਆ ਅਤੇ ਉਸਨੂੰ ਮੁੰਬਈ ਦੇ ਸਹਿਰ ਸਥਿਤ ਇਕ ਹੋਟਲ 'ਚ ਬੰਦੀ ਬਣਾ ਕੇ ਰੱਖਿਆ, ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ। ਵਿਵੇਕ ਨੇ ਆਪਣੀ ਸ਼ਿਕਾਇਤ 'ਚ ਯੋ-ਯੋ ਹਨੀ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ ਐੱਫਆਈਆਰ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।
ਰੈਪਰ ਹਨੀ ਸਿੰਘ ਦੇ ਗੀਤ ਲੋਕਾਂ ਦੇ ਬੁੱਲਾਂ 'ਤੇ ਬਣੇ ਰਹਿੰਦੇ ਹਨ। ਕਰੀਬ ਦੋ ਸਾਲ ਲਾਈਮਲਾਈਟ ਤੋਂ ਦੂਰ ਰਹਿਣ ਤੋਂ ਬਾਅਦ ਹਨੀ ਸਿੰਘ ਇਕ ਵਾਰ ਫਿਰ ਮਨੋਰੰਜਨ ਜਗਤ 'ਚ ਵਾਪਸ ਆਏ ਹਨ ਅਤੇ ਇਸ ਵਾਰ ਵੀ ਲੋਕਾਂ ਨੇ ਉਨ੍ਹਾਂ 'ਤੇ ਪਿਆਰ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ ਹੈ। ਬ੍ਰੇਕ ਤੋਂ ਬਾਅਦ ਰਿਲੀਜ਼ ਹੋਏ ਹਨੀ ਸਿੰਘ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਦੀ ਲੇਟੈਸਟ ਐਲਬਮ 'ਹਨੀ 3.0' ਰਿਲੀਜ਼ ਹੋਈ ਹੈ।