ਐਕਟਰੇਸ ਜ਼ਰੀਨ ਖਾਨ ਦੀ ਮਾਂ ਹੋਈ ਬਿਮਾਰ ਤਾਂ ਫੈਨਜ਼ ਤੋਂ ਮੰਗੀਆਂ ਦੁਆਵਾਂ

ਅਦਾਕਾਰਾ ਜ਼ਰੀਨ ਖਾਨ ਨੇ ਹਾਲ ਹੀ ਵਿੱਚ ਆਪਣੀ ਮਾਂ ਦੀ ਸਿਹਤ ਬਾਰੇ ਇੱਕ ਅਪਡੇਟ ਸਾਂਝਾ ਕਰਦਿਆਂ ਦੱਸਿਆ ਕਿ ਉਹ ਹਸਪਤਾਲ ਵਿੱਚ ਭਰਤੀ ਹਨ ਅਤੇ ਇਸ ਸਮੇਂ ICU ਵਿੱਚ ਹਨ।
ਐਕਟਰੇਸ ਜ਼ਰੀਨ ਖਾਨ ਦੀ ਮਾਂ ਹੋਈ ਬਿਮਾਰ ਤਾਂ ਫੈਨਜ਼ ਤੋਂ ਮੰਗੀਆਂ ਦੁਆਵਾਂ

ਬਾਲੀਵੁੱਡ ਅਭਿਨੇਤਰੀ ਜ਼ਰੀਨ ਖਾਨ ਇਨ੍ਹੀਂ ਦਿਨੀਂ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਹੀ ਹੈ। ਅਦਾਕਾਰਾ ਦੀ ਮਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 2010 ਵਿੱਚ ਫਿਲਮ ਵੀਰ ਨਾਲ ਬਾਲੀਵੁੱਡ ਵਿੱਚ ਆਪਣੇ ਕਰਿਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸਟੋਰੀ ਪਾ ਕੇ ਦੱਸਿਆ ਕਿ ਉਸਦੀ ਮਾਂ ICU ਵਿੱਚ ਹੈ। ਉਸਨੇ ਆਪਣੇ ਪ੍ਰਸ਼ੰਸਕਾਂ ਨੂੰ ਉਸਦੀ ਮਾਂ ਲਈ ਪ੍ਰਾਰਥਨਾ ਕਰਨ ਦੀ ਬੇਨਤੀ ਵੀ ਕੀਤੀ ਤਾਂ ਜੋ ਉਹ ਜਲਦੀ ਠੀਕ ਹੋ ਜਾਵੇ।

ਜ਼ਰੀਨ ਖਾਨ ਨੇ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ, ''ਮੇਰੀ ਮਾਂ ਦੀ ਤਬੀਅਤ ਫਿਰ ਤੋਂ ਖਰਾਬ ਹੋ ਗਈ ਹੈ।ਬੀਤੀ ਰਾਤ ਉਨ੍ਹਾਂ ਨੂੰ ਦੁਬਾਰਾ ਹਸਪਤਾਲ ਲਿਜਾਣਾ ਪਿਆ। ਉਹ ਇਸ ਸਮੇਂ ICU ਵਿੱਚ ਦਾਖਲ ਹੈ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਮੇਰੀ ਮਾਂ ਦੇ ਜਲਦੀ ਠੀਕ ਹੋਣ ਲਈ ਅਰਦਾਸ ਕਰੋ।

ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਜ਼ਰੀਨ ਦੀ ਮਾਂ ਦੀ ਤਬੀਅਤ ਅਚਾਨਕ ਵਿਗੜ ਗਈ ਸੀ। ਉਸ ਸਮੇਂ ਵੀ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਸੀ। ਉਸ ਸਮੇਂ ਉਹ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਹਸਪਤਾਲ 'ਚ ਦਾਖਲ ਰਹੇ ਸਨ। ਇਸ ਦੌਰਾਨ ਜ਼ਰੀਨ ਖਾਨ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਸ ਦੀ ਮਾਂ ਦੀ ਸਿਹਤ ਲਗਾਤਾਰ ਠੀਕ ਨਹੀਂ ਰਹਿੰਦੀ।

ਜ਼ਰੀਨ ਖਾਨ ਨੇ 2010 ਦੀ ਫਿਲਮ ਵੀਰ ਵਿੱਚ ਸਲਮਾਨ ਖਾਨ ਦੇ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਸਲਮਾਨ ਦੀ ਮੌਜੂਦਗੀ ਦੇ ਬਾਵਜੂਦ ਫਿਲਮ ਬਾਕਸ ਆਫਿਸ 'ਤੇ ਆਪਣਾ ਜਾਦੂ ਚਲਾਉਣ ਵਿੱਚ ਅਸਫਲ ਰਹੀ ਸੀ। ਪਰ ਇਸਨੇ ਜ਼ਰੀਨ ਲਈ ਕੁਝ ਦਰਵਾਜ਼ੇ ਜਰੂਰ ਖੋਲ੍ਹ ਦਿੱਤੇਸ ਸਨ। ਅਭਿਨੇਤਰੀ ਇਸ ਗੱਲ ਦਾ ਸਾਰਾ ਸਿਹਰਾ ਸਲਮਾਨ ਨੂੰ ਹੀ ਦਿੰਦੀ ਹੈ ਕਿਉਂਕਿ ਸਲਮਾਨ ਨੇ ਹੀ ਉਸਨੂੰ ਫਿਲਮ ਇੰਡਸਟਰੀ ਵਿੱਚ ਲਾਂਚ ਕੀਤਾ ਸੀ। ਜ਼ਰੀਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਸਲਮਾਨ ਦੀ ਸ਼ੁਕਰਗੁਜ਼ਾਰ ਹਾਂ ਕਿਉਂਕਿ ਜੇਕਰ ਉਹ ਨਾ ਹੁੰਦੇ ਤਾਂ ਮੈਂ ਕਦੇ ਵੀ ਇੰਡਸਟਰੀ 'ਚ ਨਾਂ ਆਉਂਦੀ। ਉਨ੍ਹਾਂ ਨੇ ਮੈਨੂੰ ਇੰਡਸਟਰੀ 'ਚ ਐਂਟਰੀ ਦਵਾਈ। ਪਰ ਮੇਰਾ ਅਸਲੀ ਸੰਘਰਸ਼ ਇੰਡਸਟਰੀ ਦਾ ਹਿੱਸਾ ਬਣਨ ਤੋਂ ਬਾਅਦ ਸ਼ੁਰੂ ਹੋਇਆ ਕਿਉਂਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ।

ਫਿਲਮ ਵੀਰ ਤੋਂ ਬਾਅਦ ਜ਼ਰੀਨ ਕੁਝ ਬਾਲੀਵੁੱਡ ਪ੍ਰੋਜੈਕਟਾਂ ਵਿੱਚ ਨਜ਼ਰ ਆਈ, ਜਿਸ ਵਿੱਚ ‘ਰੈਡੀ’, ‘ਅਕਸਰ 2’, ‘ਹੇਟ ਸਟੋਰੀ 3’ ਅਤੇ ‘ਹਾਊਸਫੁੱਲ 2’ ਸ਼ਾਮਲ ਹਨ। ਇਸ ਤੋਂ ਇਲਾਵਾ ਉਸਨੇ ਫਿਲਮ ਜੱਟ ਜੇਮਜ਼ ਬਾਂਡ ਵਿੱਚ ਵੀ ਆਪਣਾ ਪੰਜਾਬੀ ਡੈਬਿਊ ਕੀਤਾ ਸੀ। ਉਹ ਆਖਰੀ ਵਾਰ 2021 ਦੀ ਡਿਜ਼ਨੀ+ ਹੌਟਸਟਾਰ ਫਿਲਮ ਹਮ ਭੀ ਅਕੇਲੇ ਤੁਮ ਭੀ ਅਕੇਲੇ ਵਿੱਚ ਨਜ਼ਰ ਆਈ ਸੀ। ਅੱਗੇ, ਅਦਾਕਾਰਾ ਬਿੱਗ ਬੌਸ 15 ਫੇਮ ਉਮਰ ਰਿਆਜ਼ ਦੇ ਨਾਲ ਮਿਊਜ਼ਿਕ ਵੀਡੀਓ ਈਦ ਹੋ ਜਾਏਗੀ ਵਿੱਚ ਨਜ਼ਰ ਆਵੇਗੀ।

Related Stories

No stories found.
logo
Punjab Today
www.punjabtoday.com