IMA ਨੇ ਫਰੰਟ ਲਾਈਨ ਹੈਲਥ ਵਰਕਰਾਂ ਲਈ ਕੋਵਿਡ-19 ਬੂਸਟਰ ਡੋਜ਼ ਦੀ ਕੀਤੀ ਮੰਗ

'ਓਮਾਈਕਰੋਨ' ਵੇਰੀਐਂਟ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ, IMA ਨੇ ਫਰੰਟ ਲਾਈਨ ਵਰਕਰਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਲਈ ਕਿਹਾ ਹੈ
IMA ਨੇ ਫਰੰਟ ਲਾਈਨ ਹੈਲਥ ਵਰਕਰਾਂ ਲਈ ਕੋਵਿਡ-19 ਬੂਸਟਰ ਡੋਜ਼ ਦੀ ਕੀਤੀ ਮੰਗ

ਕੋਵਿਡ-19 ਵਿਰੁੱਧ ਦੇਸ਼ ਭਰ ਵਿੱਚ ਤੇਜ਼ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ, ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਫਰੰਟ ਲਾਈਨ ਸਿਹਤ ਕਰਮਚਾਰੀਆਂ ਲਈ ਕੋਵਿਡ -19 ਦੀ ਬੂਸਟਰ ਖੁਰਾਕ ਦੀ ਮੰਗ ਕੀਤੀ ਹੈ। ਜਿਵੇਂ ਹੀ 'ਓਮਾਈਕਰੋਨ' ਵੇਰੀਐਂਟ ਨੇ ਦੇਸ਼ ਵਿੱਚ ਦਸਤਕ ਦੇ ਦਿੱਤੀ ਹੈ, ਇੱਕ ਨਵਾਂ ਸੰਕਟ ਆਪਣੇ ਸਿਰ ਉੱਤੇ ਮੰਡਰਾਉਣਾ ਸ਼ੁਰੂ ਕਰ ਦਿੱਤਾ ਹੈ, ਬਹੁਤ ਸਾਰੇ ਕੋਵਿਡ-19 ਟੀਕੇ ਨਿਰਮਾਤਾਵਾਂ ਨੇ ਓਮਾਈਕਰੋਨ ਵੇਰੀਐਂਟ ਨਾਲ ਲੜਨ ਲਈ ਆਪਣੇ-ਆਪਣੇ ਟੀਕਿਆਂ ਦੀ ਸੰਭਾਵਨਾ ਦਾ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ।

ਨਵੇਂ ਰੂਪ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ, IMA ਨੇ ਫਰੰਟ ਲਾਈਨ ਵਰਕਰਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਲਈ ਕਿਹਾ ਹੈ। ਆਈਐਮਏ ਦੇ ਪ੍ਰਧਾਨ ਡਾਕਟਰ ਜੇਏ ਜੈਲਾਲ ਨੇ ਦੱਸਿਆ, 'ਇਹ ਮਹੱਤਵਪੂਰਨ ਹੈ ਕਿ ਸਾਰੇ ਸਿਹਤ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਨੂੰ ਉਨ੍ਹਾਂ ਦੀ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਵੈਕਸੀਨ ਬੂਸਟਰ ਡੋਜ਼ ਦਿਤੀ ਜਾਵੇ ।' ਜੈਲਾਲ ਨੇ ਕਿਹਾ ਕਿ ਇਸ ਸਾਲ NEET-PG ਦੀ ਕਾਉਂਸਲਿੰਗ ਵਿੱਚ ਦੇਰੀ ਕਾਰਨ ਮੈਡੀਕਲ ਸਹੂਲਤਾਂ ਪਹਿਲਾਂ ਹੀ ਮੈਨਪਾਵਰ ਦੀ ਕਮੀ ਦਾ ਸਾਹਮਣਾ ਕਰ ਰਹੀਆਂ ਹਨ।

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ।'ਦੱਸ ਦੇਈਏ ਕਿ ਭਾਰਤ ਨੇ 16 ਜਨਵਰੀ, 2021 ਨੂੰ ਦੇਸ਼ ਵਿਆਪੀ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਪਹਿਲੇ ਪੜਾਅ ਵਿੱਚ ਸਿਰਫ਼ ਸਿਹਤ ਕਰਮਚਾਰੀਆਂ ਦਾ ਟੀਕਾਕਰਨ ਕੀਤਾ ਗਿਆ ਸੀ, ਜਦੋਂ ਕਿ ਦੂਜੇ ਪੜਾਅ, ਜੋ ਕਿ 2 ਫਰਵਰੀ, 2021 ਨੂੰ ਸ਼ੁਰੂ ਹੋਇਆ ਸੀ, ਜਿਸ ਵਿੱਚ ਫਰੰਟਲਾਈਨ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ।ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਪ੍ਰੈਸ ਬਿਆਨ ਅਨੁਸਾਰ 1 ਕਰੋੜ 38 ਲੱਖ 4 ਹਜ਼ਾਰ 617 ਸਿਹਤ ਕਰਮਚਾਰੀਆਂ ਨੇ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਲਈ ਹੈ, ਜਦੋਂ ਕਿ 95 ਲੱਖ 48 ਹਜ਼ਾਰ 9 ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਜਾ ਚੁੱਕਾ ਹੈ।

Related Stories

No stories found.
logo
Punjab Today
www.punjabtoday.com