ਭਾਰਤ ਵਿੱਚ ਫਿਰ ਤੋਂ ਬਣ ਰਹੇ ਹਨ ਹੀਟਵੇਵ ਦੇ ਆਸਾਰ

ਭਾਰਤੀ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ, ਦੇਸ਼ ਦੇ ਕੁੱਝ ਹਿਸਿਆਂ ਵਿੱਚ ਹੀਟਵੇਵ ਦੀ ਸਥਿਤੀ ਵਾਪਸ ਆਉਣ ਵਾਲੀ ਹੈ।
ਭਾਰਤ ਵਿੱਚ ਫਿਰ ਤੋਂ ਬਣ ਰਹੇ ਹਨ ਹੀਟਵੇਵ ਦੇ ਆਸਾਰ

ਪਿਛਲੀ ਦਿਨੀਂ ਬਾਰਿਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਸੀ, ਪਰ ਸਾਨੂੰ ਹੁਣ ਮੁੜ ਹੀਟਵੇਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ, 8 ਮਈ ਤੋਂ 10 ਮਈ ਤੱਕ ਦੱਖਣੀ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹੀਟਵੇਵ ਦੀ ਸਥਿਤੀ ਬਣੀ ਰਹੇਗੀ। ਇਸਦੇ ਨਾਲ ਹੀ ਦੱਖਣ-ਪੱਛਮੀ ਉੱਤਰ ਪ੍ਰਦੇਸ਼ ਅਤੇ ਦੱਖਣੀ ਪੰਜਾਬ ਵਿੱਚ ਵੀ 9 ਮਈ ਤੋਂ 10 ਮਈ ਤੱਕ ਹੀਟਵੇਵ ਦੀ ਸਥਿਤੀ ਦੇਖਣ ਨੂੰ ਮਿਲ ਸਕਦੀ ਹੈ।

ਮੌਸਮ ਵਿਭਾਗ ਦੁਆਰਾ ਇਹ ਵੀ ਕਿਹਾ ਜਾ ਰਿਹਾ ਹੈ ਕਿ 7 ਅਤੇ 8 ਮਈ ਤੋਂ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਵੀ ਫਿਰ ਤੋਂ ਹੀਟਵੇਵ ਚੱਲਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਦਿੱਲੀ ਵਿੱਚ ਤਾਪਮਾਨ 23.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਮੌਸਮ ਦੀ ਔਸਤ ਤੋਂ ਇੱਕ ਡਿਗਰੀ ਘੱਟ ਹੈ ਅਤੇ ਸਵੇਰੇ ਨਮੀ ਦੀ ਮਾਤਰਾ 66 ਫੀਸਦੀ ਰਹੀ। ਮੌਸਮ ਵਿਭਾਗ ਨੇ ਦਿਨ ਵੇਲੇ ਦਿੱਲੀ ਵਿੱਚ ਬਿਜਲੀ ਡਿੱਗਣ ਦੀ ਸੰਭਾਵਨਾ ਦੇ ਨਾਲ ਬੱਦਲਾਂ ਦੀ ਭਵਿੱਖਬਾਣੀ ਕੀਤੀ ਸੀ। ਦਿੱਲੀ ਵਿੱਚ ਕੁਝ ਦਿਨਾਂ ਲਈ ਤਾਪਮਾਨ ਲਗਭਗ 41 ਡਿਗਰੀ ਸੈਲਸੀਅਸ ਰਹਿ ਸਕਦਾ ਹੈ।

ਦਿੱਲੀ ਦੇ ਨਾਲ ਉੱਤਰੀ ਅਤੇ ਮੱਧ ਭਾਰਤ ਦੇ ਕਈ ਖੇਤਰਾਂ ਵਿੱਚ ਗੜੇ ਅਤੇ ਮੀਂਹ ਪੈਣ ਤੋਂ ਦੋ ਦਿਨ ਬਾਅਦ ਹੀਟਵੇਵ ਦੀ ਸਥਿਤੀ ਪੈਦਾ ਹੋ ਗਈ ਹੈ। ਪਿਛਲੇ ਦਿਨੀਂ ਰਾਸ਼ਟਰੀ ਰਾਜਧਾਨੀ ਵਿੱਚ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਸਮੇਂ ਲਈ ਆਰਾਮ ਮਿਲਿਆ ਸੀ। ਮੀਂਹ, ਹਵਾਵਾਂ ਅਤੇ ਤੂਫਾਨ ਕਾਰਨ ਕਈ ਉਡਾਣਾਂ ਵਿੱਚ ਵੀ ਦੇਰੀ ਹੋਈ।

ਇਸ ਦੌਰਾਨ, ਦੇਸ਼ ਦੇ ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਅਤੇ ਉਡੀਸ਼ਾ ਦੇ ਵੱਖ-ਵੱਖ ਸਥਾਨਾਂ 'ਤੇ ਵੀ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਉਡੀਸ਼ਾ ਸਰਕਾਰ ਨੇ ਬੰਗਾਲ ਦੀ ਖਾੜੀ 'ਤੇ ਚੱਕਰਵਾਤ ਦਾ ਅਲਰਟ ਜਾਰੀ ਕੀਤਾ ਹੈ , ਜਿਸ ਵਿੱਚ ਪੂਰਬੀ ਰਾਜ ਦੇ ਮੁੱਖ ਸਕੱਤਰ ਐਸਸੀ ਮੋਹਾਪਾਤਰਾ ਨੇ ਕਿਹਾ ਸੀ ਕਿ ਜ਼ਿਲ੍ਹਾ ਕੁਲੈਕਟਰਾਂ ਨੂੰ ਸੰਭਾਵਿਤ ਆਫ਼ਤਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

Related Stories

No stories found.
logo
Punjab Today
www.punjabtoday.com