ਗਰਮੀਆਂ ਦੇ ਮੌਸਮ ਵਿੱਚ ਆਯੂਰਵੈਦਿਕ ਜੀਵਨ ਸ਼ੈਲੀ ਕਿੰਨੀ ਫਾਇਦੇਮੰਦ?

ਆਯੂਰਵੈਦ ਇੱਕ ਅਜਿਹਾ ਵਿਗਿਆਨ ਹੈ ਜੋ ਤੁਹਾਡੇ ਸਰੀਰ ਦੇ ਸੰਤੁਲਨ ਨੂੰ ਬਣਾਏ ਰੱਖਦਾ ਹੈ ਅਤੇ ਤੁਹਾਨੂੰ ਤੰਦਰੁਸਤ ਰੱਖਦਾ ਹੈ।
ਗਰਮੀਆਂ ਦੇ ਮੌਸਮ ਵਿੱਚ ਆਯੂਰਵੈਦਿਕ ਜੀਵਨ ਸ਼ੈਲੀ ਕਿੰਨੀ ਫਾਇਦੇਮੰਦ?

ਆਯੁਰਵੈਦਿਕ ਚੀਜ਼ਾਂ ਆਪਣੀ ਰੋਜ਼ਮਰਾ ਦੀ ਜੀਵਨ ਸ਼ੈਲੀ ਵਿੱਚ ਸ਼ਾਮਿਲ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਕਿਉਂਕਿ ਮਾਹਰਾਂ ਦਾ ਦਾਅਵਾ ਹੈ ਕਿ ਇਹ ਇੱਕ ਅਜਿਹਾ ਵਿਗਿਆਨ ਹੈ ਜੋ ਸਿਹਤਮੰਦ ਰੱਖਣ ਲਈ ਸਰੀਰ ਦੇ ਸੰਤੁਲਨ ਨੂੰ ਬਣਾਏ ਰੱਖਦਾ ਹੈ। ਆਯੁਰਵੈਦਿਕ ਜੀਵਨ ਸ਼ੈਲੀ ਇਸ ਵਿਸ਼ਵਾਸ 'ਤੇ ਅਧਾਰਿਤ ਹੈ ਕਿ ਜੋ ਅਸੀਂ ਖਾਂਦੇ ਹਾਂ ਉਹ ਸਾਡੀ ਸਿਹਤ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦਾ ਹੈ।ਆਯੁਰਵੈਦਿਕ ਭੋਜਨ ਸਰੀਰ ਵਿੱਚ ਵਾਧਾ ਕਰਦਾ ਹੈ ਅਤੇ ਮੌਸਮਾਂ ਨਾਲ ਜੁੜੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ। ਦਿਨ-ਬ-ਦਿਨ ਪੈ ਰਹੀ ਸਖ਼ਤ ਗਰਮੀ ਅਤੇ ਮੌਸਮ ਦੀਆਂ ਚੇਤਾਵਨੀਆਂ ਦੇ ਕਾਰਨ, ਲੋਕ ਚਿੰਤਿਤ ਹੋ ਰਹੇ ਹਨ। ਲੋਕ ਚਿੰਤਿਤ ਇਸਲਈ ਹਨ ਕਿ ਹੀਟਵੇਵ ਦੇ ਮਾੜੇ ਪ੍ਰਭਾਵਾਂ ਤੋਂ ਆਪਣੇ ਆਪ ਨੂੰ ਬਚਾਉਣ ਸਾਵਧਾਨੀਆਂ ਵਰਤਣੀਆਂ ਜਾਣਿਆ ਚਾਹੀਦੀਆਂ ਹਨ।

ਤਾਂ ਇਹ ਕੁੱਝ ਆਯੁਰਵੈਦਿਕ ਚੀਜ਼ਾਂ ਹਨ ਜੋ ਤੁਹਾਨੂੰ ਹੀਟਵੇਵ ਤੋਂ ਬਚਾ ਸਕਦੀਆਂ ਹਨ।

ਆਂਵਲਾ - ਸੰਸਕ੍ਰਿਤ ਦਾ ਸ਼ਬਦ "ਆਮਲਾਕੀ" ਆਂਵਲਾ ਸ਼ਬਦ ਦਾ ਸਰੋਤ ਹੈ। ਆਯੁਰਵੇਦ ਦੇ ਅਨੁਸਾਰ, ਇਹ ਆਪਣੇ ਕੂਲਿੰਗ ਗੁਣ ਦੇ ਕਾਰਣ ਪਿੱਤ ਦੋਸ਼ਾਂ ਨੂੰ ਦੂਰ ਕਰਦਾ ਹੈ। ਇਹ ਹਰੇ ਰੰਗ ਦਾ, ਖੱਟੇ ਸਵਾਦ ਵਾਲਾ ਫਲ਼ ਗਰਮੀ ਵਿੱਚ ਸਰੀਰ ਵਿੱਚ ਠੰਢਕ ਬਣਾਈ ਰੱਖਣ ਦਾ ਇੱਕ ਸ਼ਾਨਦਾਰ ਸਰੋਤ ਹੈ। ਗਰਮੀਆਂ ਵਿੱਚ, ਕੱਚੇ ਆਂਵਲੇ ਦਾ ਸੇਵਨ ਕਰਨ ਨਾਲ ਸਰੀਰ ਠੰਡਾ ਰਹਿੰਦਾ ਹੈ ਅਤੇ ਇਹ 'ਲੂ' ਜਾਂ ਤੇਜ਼ ਹਵਾਵਾਂ ਤੋਂ ਤੁਹਾਡੇ ਸਰੀਰ ਨੂੰ ਬਚਾਉਂਦਾ ਹੈ।

ਇਸਬਗੋਲ - ਜਿਵੇਂ-ਜਿਵੇਂ ਤਾਪਮਾਨ ਵੱਧਦਾ ਹੈ, ਤੁਹਾਡੀ ਪਾਚਨ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ, ਜਿਸਦੇ ਨਾਲ ਕਈ ਤਰ੍ਹਾਂ ਦੀਆਂ ਪਾਚਨ ਸਮੱਸਿਆਵਾਂ ਹੁੰਦੀਆਂ ਹਨ। ਇਹ ਸੁਣਨ ਵਿੱਚ ਅਜੀਬ ਲੱਗ ਸਕਦਾ ਹੈ, ਪਰ ਜਦੋਂ ਰੁੱਤਾਂ ਬਦਲਦੀਆਂ ਹਨ, ਤਾਂ ਸਾਡਾ ਪੇਟ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਕਰਦਾ ਹੈ। ਗਰਮੀਆਂ ਵਿੱਚ, ਗਰਮੀ ਦੀ ਥਕਾਵਟ, ਦਿਮਾਗੀ ਦੌਰਾ, ਭੋਜਨ ਦਾ ਜ਼ਹਿਰੀਲਾਪਣ, ਅਤੇ ਭੁੱਖ ਦੀ ਕਮੀ, ਇਹ ਸਾਰੀਆਂ ਹੀ ਰਵਾਇਤੀ ਮੁਸ਼ਕਿਲਾਂ ਹਨ। ਖੋਜ ਦੇ ਅਨੁਸਾਰ, ਈਸਬਗੋਲ ਜਾਂ ਸਾਈਲੀਅਮ ਅੰਤੜੀਆਂ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰ ਸਕਦਾ ਹੈ, ਖਾਸ ਕਰਕੇ ਗਰਮੀਆਂ ਵਿੱਚ।

ਵ੍ਹੀਟਗ੍ਰਾਸ - ਵ੍ਹੀਟਗ੍ਰਾਸ ਵਿੱਚ ਵਿਟਾਮਿਨ ਸੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਹ ਇੱਕ ਅਜਿਹਾ ਪਦਾਰਥ ਜੋ ਗਰਮੀਆਂ ਵਿੱਚ ਗਰਮੀ ਨੂੰ ਹਰਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ। ਇਹ ਨਾਂ ਸਿਰਫ ਚਮੜੀ ਦੇ ਰੋਗਾਂ ਤੋਂ ਬਚਾਉਂਦਾ ਹੈ ਬਲਕਿ ਗਰਮੀ ਤੋਂ ਹੋਣ ਵਾਲੀ ਥਕਾਵਟ ਤੋਂ ਬਚਣ ਵਿੱਚ ਵੀ ਸਹਾਇਤਾ ਕਰਦਾ ਹੈ। ਕਿਉਂਕਿ ਸਾਡਾ ਸਰੀਰ ਵਿਟਾਮਿਨ ਸੀ ਦਾ ਉਤਪਾਦਨ ਨਹੀਂ ਕਰ ਸਕਦਾ, ਇਸ ਲਈ ਇਸ ਜ਼ਰੂਰੀ ਭੋਜਨ ਨੂੰ ਰੋਜ਼ਾਨਾ ਦੇ ਆਧਾਰ 'ਤੇ ਲੈਣਾ ਫਾਇਦੇਮੰਦ ਹੈ। ਵ੍ਹੀਟਗ੍ਰਾਸ ਦਾ ਜੂਸ ਪੂਰੇ ਸਰੀਰ ਵਿਚੋਂ ਜ਼ਹਿਰ ਨੂੰ ਬਾਹਰ ਕੱਢਣ ਵਿਚ ਸਹਾਇਤਾ ਕਰਦਾ ਹੈ।

ਆਯੁਰਵੈਦ ਹਮੇਸ਼ਾਂ ਮੌਸਮਾਂ ਦੇ ਅਨੁਸਾਰ ਤੁਹਾਡੀ ਸਿਹਤ ਨੂੰ ਸੰਤੁਲਨ ਕਰਨ ਵਿੱਚ ਮਦਦ ਕਰਦਾ ਹੈ। ਤੁਸੀਂ ਗਰਮੀ ਦੇ ਮੌਸਮ ਵਿੱਚ ਆਪਣੀ ਡਾਇਟ ਵਿੱਚ ਕੀ ਸ਼ਾਮਿਲ ਕਰ ਸਕਦੇ ਹੋ ? ਉਹ ਭੋਜਨ ਜੋ ਨਾਂ ਕੇਵਲ ਠੰਢਾ ਹੁੰਦਾ ਹੈ, ਸਗੋਂ ਹਜ਼ਮ ਕਰਨ ਵਿੱਚ ਆਸਾਨ, ਤਾਜ਼ਾ, ਅਤੇ ਹਾਈਡ੍ਰੇਟਿੰਗ ਹੁੰਦਾ ਹੈ। ਜਿਵੇਂ ਕਿ ਤਰਬੂਜ਼, ਟਮਾਟਰ, ਖੀਰਾ, ਤਾਜ਼ੇ ਫਲ਼ਾਂ ਦੇ ਜੂਸ, ਸੰਤਰੇ, ਦਹੀਂ, ਪੱਤੇਦਾਰ ਹਰੀਆਂ ਸਬਜ਼ੀਆਂ, ਬਲੈਕਬੈਰੀ, ਐਪਲ, ਗਰੀਨ ਟੀ, ਪੂਦੀਨਾ, ਰੋਜ਼ਮੇਰੀ ਅਤੇ ਨਿੰਬੂ।

ਇਸਤੋਂ ਬਾਅਦ ਜੋ ਚੀਜ਼ਾਂ ਤੁਹਾਨੂੰ ਬਿਲਕੁਲ ਨਹੀਂ ਖਾਣੀਆਂ-ਪੀਣੀਆਂ ਨਹੀਂ ਚਾਹੀਦੀਆਂ, ਉਹ ਹਨ; ਬਰਫ਼, ਅਲਕੋਹਲ, ਤਲਿਆ ਹੋਇਆ ਭੋਜਨ, ਲਾਲ ਮੀਟ, ਕੈਫੀਨ, ਕਾਰਬੋਨੇਟ ਦੇ ਪੀਣ-ਪਦਾਰਥ, ਵਾਧੂ ਚਿੱਟੀ ਚੀਨੀ ਅਤੇ ਸੋਧਿਆ ਹੋਇਆ ਭੋਜਨ।

Related Stories

No stories found.
logo
Punjab Today
www.punjabtoday.com