ਓਮਿਕਰੋਨ ਕਾਰਨ ਦੇਸ਼ 'ਚ ਆਵੇਗੀ ਤੀਜੀ ਲਹਿਰ, ਫਰਵਰੀ 'ਚ ਕੇਸ ਹੋਣਗੇ ਪੀਕ ਤੇ

ਨੈਸ਼ਨਲ ਕੋਵਿਡ -19 ਸੁਪਰਮਾਡਲ ਪੈਨਲ ਦੇ ਮੁਖੀ ਅਤੇ ਆਈਆਈਟੀ ਹੈਦਰਾਬਾਦ ਦੇ ਪ੍ਰੋਫੈਸਰ ਐਮ ਵਿਦਿਆਸਾਗਰ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਦੀ ਤੀਜੀ ਲਹਿਰ ਫਰਵਰੀ ਵਿੱਚ ਆਪਣੇ ਸਿਖਰ 'ਤੇ ਹੋਵੇਗੀ।
ਓਮਿਕਰੋਨ ਕਾਰਨ ਦੇਸ਼ 'ਚ ਆਵੇਗੀ ਤੀਜੀ ਲਹਿਰ, ਫਰਵਰੀ 'ਚ ਕੇਸ ਹੋਣਗੇ ਪੀਕ ਤੇ

ਦੁਨੀਆ ਭਰ 'ਚ ਕੋਰੋਨਾ ਦੇ ਨਵੇਂ ਰੂਪ ਓਮਿਕਰੋਨ ਦੇ ਖਤਰੇ ਦੇ ਵਿਚਕਾਰ ਭਾਰਤ 'ਚ ਮਹਾਮਾਰੀ ਦੀ ਤੀਜੀ ਲਹਿਰ ਨੂੰ ਲੈ ਕੇ ਇਕ ਹੈਰਾਨ ਕਰਨ ਵਾਲਾ ਦਾਅਵਾ ਸਾਹਮਣੇ ਆਇਆ ਹੈ। ਨੈਸ਼ਨਲ ਕੋਵਿਡ -19 ਸੁਪਰਮਾਡਲ ਪੈਨਲ ਦੇ ਅਨੁਸਾਰ, ਫਰਵਰੀ ਤੱਕ ਦੇਸ਼ ਵਿੱਚ ਕੋਰੋਨਾ ਦੀ ਤੀਜੀ ਲਹਿਰ ਆ ਜਾਵੇਗੀ। ਇਸ ਮਹੀਨੇ ਕਰੋਨਾ ਦੇ ਮਾਮਲੇ ਸਿਖਰ 'ਤੇ ਹੋਣਗੇ।

ਹਾਲਾਂਕਿ, ਇਹ ਦੂਜੀ ਲਹਿਰ ਜਿੰਨੀ ਖਤਰਨਾਕ ਨਹੀਂ ਹੋਵੇਗੀ। ਫਰਵਰੀ ਵਿੱਚ ਨਵੇਂ ਮਰੀਜ਼ ਵੀ ਦੂਜੀ ਲਹਿਰ ਨਾਲੋਂ ਘੱਟ ਹੋਣਗੇ।

ਪ੍ਰੋਫੈਸਰ ਵਿਦਿਆਸਾਗਰ ਨੇ ਕਿਹਾ ਕਿ ਕੋਰੋਨਾ ਦਾ ਨਵਾਂ ਰੂਪ ਓਮਿਕਰੋਨ ਬ੍ਰਿਟੇਨ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਪਰ, ਭਾਰਤ ਦੀ ਸਥਿਤੀ ਬ੍ਰਿਟੇਨ ਵਰਗੀ ਨਹੀਂ ਹੋਵੇਗੀ। ਉਹਨਾਂ ਨੇ ਇਸ ਪਿੱਛੇ ਦੋ ਕਾਰਨ ਦੱਸੇ। ਪਹਿਲਾ- ਬ੍ਰਿਟੇਨ ਵਿੱਚ ਘੱਟ ਸੀਰੋ-ਪਾਜ਼ਿਟਿਵਿਟੀ ਅਤੇ ਉੱਚ ਟੀਕਾਕਰਨ ਦਰ ਹੈ। ਜਦੋਂ ਕਿ ਭਾਰਤ ਵਿੱਚ ਇਹ ਦੋਵੇਂ ਜ਼ਿਆਦਾ ਹਨ। ਇਹੀ ਕਾਰਨ ਹੈ ਕਿ ਭਾਰਤ ਵਿੱਚ ਤੀਜੀ ਲਹਿਰ ਬਹੁਤੀ ਖ਼ਤਰਨਾਕ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਘੱਟ ਸੀਰੋ-ਪਾਜ਼ਿਟਿਵਿਟੀ ਦਾ ਮਤਲਬ ਹੈ ਕੁਦਰਤੀ ਇਨਫੈਕਸ਼ਨ ਨਾਲੋਂ ਘੱਟ ਇਨਫੈਕਸ਼ਨ। ਦੂਜਾ- ਬ੍ਰਿਟੇਨ ਨੇ ਜ਼ਿਆਦਾਤਰ Mrna ਆਧਾਰਿਤ ਵੈਕਸੀਨ ਦੀ ਵਰਤੋਂ ਕੀਤੀ ਹੈ। ਇਹ ਵੈਕਸੀਨ ਬਹੁਤ ਥੋੜੇ ਸਮੇਂ ਲਈ ਸੁਰੱਖਿਆ ਪ੍ਰਦਾਨ ਕਰਦੀ ਹੈ। ਪਰ ਭਾਰਤ ਵਿੱਚ ਇਨ੍ਹਾਂ ਟੀਕਿਆਂ ਦੀ ਵਰਤੋਂ ਨਹੀਂ ਕੀਤੀ ਗਈ ਹੈ। ਇਸੇ ਕਰਕੇ ਭਾਰਤ ਦੀ ਸਥਿਤੀ ਬਿਹਤਰ ਹੋਵੇਗੀ।

Related Stories

No stories found.
logo
Punjab Today
www.punjabtoday.com