ਘੱਟ ਰਹੀ ਐਕਟਿਵ ਕੇਸਾਂ ਦੀ ਗਿਣਤੀ, ਵੱਧ ਰਿਹਾ ਓਮੀਕ੍ਰੋਨ ਦਾ ਖ਼ਤਰਾ

ਓਮੀਕ੍ਰੋਨ ਵੇਰੀਐਂਟ ਦਾ ਆਂਕੜਾ 650 ਤੋਂ ਪਾਰ ਜਾ ਚੁੱਕਿਆ ਹੈ
ਘੱਟ ਰਹੀ ਐਕਟਿਵ ਕੇਸਾਂ ਦੀ ਗਿਣਤੀ, ਵੱਧ ਰਿਹਾ ਓਮੀਕ੍ਰੋਨ ਦਾ ਖ਼ਤਰਾ

ਸਰਕਾਰ ਨੇ ਐਮਰਜੈਂਸੀ ਵਰਤੋਂ ਲਈ ਦੋ ਹੋਰ ਟੀਕਿਆਂ - ਕੋਰਬੇਵੈਕਸ, ਕੋਵੋਵੈਕਸ- ਅਤੇ ਐਂਟੀ-ਵਾਇਰਲ ਡਰੱਗ ਮੋਲਨੁਪੀਰਾਵੀਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਘੋਸ਼ਣਾ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਦੀ COVID-19 'ਤੇ ਵਿਸ਼ਾ ਮਾਹਿਰ ਕਮੇਟੀ ਦੁਆਰਾ ਕੁਝ ਸ਼ਰਤਾਂ ਦੇ ਨਾਲ ਕੋਵੋਵੈਕਸ ਅਤੇ ਕੋਰਬੇਵੈਕਸ ਟੀਕਿਆਂ ਨੂੰ ਐਮਰਜੈਂਸੀ ਵਰਤੋਂ ਅਧਿਕਾਰ ਦੇਣ ਦੀ ਸਿਫ਼ਾਰਿਸ਼ ਕਰਨ ਤੋਂ ਇੱਕ ਦਿਨ ਬਾਅਦ ਆਈ ਹੈ।

ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ, ਭਾਰਤ ਦੇ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਰੋਨਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦਾ ਆਂਕੜਾ 650 ਤੋਂ ਪਾਰ ਜਾ ਚੁੱਕਿਆ ਹੈ, ਜਿਨ੍ਹਾਂ ਵਿੱਚੋਂ 186 ਠੀਕ ਹੋਕੇ ਪਰਵਾਸ ਕਰ ਚੁੱਕੇ ਹਨ। ਜਿੱਥੇ ਇਕ ਪਾਸੇ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 167 ਮਾਮਲੇ ਦਰਜ ਕੀਤੇ ਗਏ ਹਨ, ਉੱਥੇ ਹੀ ਦਿੱਲੀ 165 ਦੇ ਆਂਕੜੇ ਦੇ ਨਾਲ ਓਮੀਕ੍ਰੋਨ ਕੇਸਾਂ ਦੀ ਗਿਣਤੀ ਵਿਚ ਦੂੱਜੇ ਨੰਬਰ ਤੇ ਹੈ। ਇਸਦੇ ਨਾਲ ਹੀ ਕੇਰਲ ਵਿਚ 57, ਤੇਲੰਗਾਨਾ ਵਿਚ 55, ਗੁਜਰਾਤ ਵਿਚ 49 ਅਤੇ ਰਾਜਸਥਾਨ ਵਿੱਚ 46 ਕੇਸ ਆਏ ਹਨ।

ਪਿਛਲੇ ਇੱਕ ਦਿਨ ਵਿੱਚ ਭਾਰਤ ਵਿਚ ਕਰੀਬ 6,358 ਐਕਟਿਵ ਕੇਸ ਆਏ ਹਨ ਜਿਸਦੇ ਚਲਦੇ ਭਾਰਤ ਵਿੱਚ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 3,47,99,691 ਪਹੁੰਚ ਚੁੱਕੀ ਹੈ। ਇਸਦੇ ਨਾਲ ਹੀ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 75,456 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਕੋਵਿਡ ਤੋਂ 293 ਮੌਤਾਂ ਰਿਕਾਰਡ ਕਿੱਤਿਆਂ ਗਈਆਂ ਹਨ। ਸਿਹਤ ਮੰਤਰਾਲੇ ਦੇ ਮੁਤਾਬਿਕ ਰਿਕਵਰੀ ਦਰ 98.40 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਪੰਜਾਬ ਵਿਚ 392 ਐਕਟਿਵ ਕੇਸ ਹਨ। ਚੰਡੀਗੜ੍ਹ ਵਿਚ 3 ਅਤੇ ਹਰਿਆਣਾ ਵਿਚ 4 ਓਮੀਕ੍ਰੋਨ ਕੇਸ ਆ ਚੁਕੇ ਹਨ।

ਕੋਵਿਦ ਦੇ ਵਧਦੇ ਕੇਸਾਂ ਨੂੰ ਵੇਖਦੇ ਹੋਏ ਕਰਨਾਟਕ, ਹਰਿਆਣਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਗੁਜਰਾਤ, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿਚ ਨਾਈਟ ਕਰਫਿਊ ਲਗਾਇਆ ਜਾ ਚੁਕਿਆ ਹੈ।

ਇਸ ਦੇ ਨਾਲ ਹੀ ਦਿੱਲੀ, ਕਰਨਾਟਕ ਅਤੇ ਤਮਿਲ ਨਾਦ ਵਿਚ ਨਵੇਂ ਸਾਲ ਦੇ ਉਪਲਕਸ਼ ਵਿਚ ਹੋਣ ਵਾਲੇ ਸਮਾਰੋਹਾਂ ਤੇ ਪ੍ਰਤਿਬੰਧ ਲਗਾ ਦਿੱਤਾ ਗਿਆ ਹੈ। ਜਿੱਥੇ ਇਕ ਪਾਸੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿਖੇ ਇੱਕਠ ਵਿਚ ਲੋਕਾਂ ਦੀ ਗਿਣਤੀ ਘਟਾ ਕੇ 200 ਕਰ ਦਿਤੀ ਗਈ ਹੈ, ਉੱਥੇ ਹੀ ਮਹਾਰਾਸ਼ਟਰ ਵਿਚ ਇਨਡੋਰ ਅਤੇ ਆਉਟਡੋਰ ਲਈ ਇਹ ਗਿਣਤੀ ਕ੍ਰਮਵਾਰ 100 ਅਤੇ 250 ਰੱਖੀ ਗਈ ਹੈ। ਮਹਾਰਾਸ਼ਟਰ ਸ਼ਿਕ੍ਸ਼ਾ ਮੰਤਰੀ ਵਰਸ਼ਾ ਗਾਇਕਵਾੜ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਕੋਵਿਡ-19 ਲਈ ‘ਯੈਲੋ ਅਲਰਟ’ ਘੋਸ਼ਿਤ ਕੀਤਾ ਹੈ।

Related Stories

No stories found.
logo
Punjab Today
www.punjabtoday.com