ਗਰਮੀਆਂ 'ਚ ਠੰਡ ਦਾ ਅਹਿਸਾਸ ਦਵਾਉਂਦੇ ਨੇ ਇਹ ਸ਼ਰਬਤ, ਜਰੂਰ ਟ੍ਰਾਈ ਕਰੋ

ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸ਼ਰਬਤਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਪੀਣ ਨਾਲ ਤੁਹਾਨੂੰ ਤੇਜ਼ ਗਰਮੀ 'ਚ ਰਾਹਤ ਮਿਲੇਗੀ।
ਗਰਮੀਆਂ 'ਚ ਠੰਡ ਦਾ ਅਹਿਸਾਸ ਦਵਾਉਂਦੇ ਨੇ ਇਹ ਸ਼ਰਬਤ, ਜਰੂਰ ਟ੍ਰਾਈ ਕਰੋ

ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਖ਼ਸ ਦੇ ਸ਼ਰਬਤ ਬਾਰੇ ਦੱਸਾਂਗੇ। ਇਸ ਨੂੰ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਖ਼ਸ ਦੀ ਤਾਸੀਰ ਬਹੁਤ ਠੰਡੀ ਹੁੰਦੀ ਹੈ, ਇਸ ਨੂੰ ਪੀਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਇਹ ਪ੍ਰੋਟੀਨ, ਫਾਈਬਰ, ਆਇਰਨ ਅਤੇ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ। ਖ਼ਸ ਦਾ ਸ਼ਰਬਤ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ ਅਤੇ ਇਹ ਪੇਟ ਦੀ ਗਰਮੀ ਹੋਣ ਤੋਂ ਵੀ ਰੋਕਦਾ ਹੈ। ਇਸਤੋਂ ਇਲਾਵਾ ਇਹ ਅੱਖਾਂ ਦੀ ਜਲਨ ਤੇ ਚਮੜੀ ਦੇ ਰੋਗਾਂ ਤੋਂ ਵੀ ਛੁਟਕਾਰਾ ਦਵਾਂਉਦਾ ਹੈ। ਇਹ ਸਰੀਰ ਦਾ ਇਮਿਊਨ ਸਿਸਟਮ ਵੀ ਠੀਕ ਰੱਖਦਾ ਹੈ।

ਸਾਡਾ ਦੂਜਾ ਸ਼ਰਬਤ ਹੈ, ਬੇਲ ਦਾ ਸ਼ਰਬਤ। ਇਹ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਯੁਰਵੇਦ ਵਿੱਚ ਬੇਲ ਦੀਆਂ ਪੱਤੀਆਂ ਅਤੇ ਫਲ ਦੀ ਬਹੁਤ ਮਹੱਤਤਾ ਹੈ। ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਤੁਸੀਂ ਬੇਲ ਫਲ ਦਾ ਸ਼ਰਬਤ ਪੀ ਸਕਦੇ ਹੋ। ਬੇਲ ਦਾ ਸ਼ਰਬਤ ਹੀਟ ਸਟ੍ਰੋਕ ਤੋਂ ਬਚਾਉਂਦਾ ਹੈ ਅਤੇ ਪੇਟ ਦੀ ਗਰਮੀ ਨੂੰ ਵੀ ਸ਼ਾਂਤ ਕਰਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਬੇਲ ਦੇ ਸ਼ਰਬਤ ਦਾ ਸੇਵਨ ਕਰਨ ਨਾਲ ਸ਼ੂਗਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਕਿਉਂਕਿ ਬੇਲ ਵਿੱਚ Laxatives ਹੁੰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰਦੇ ਹਨ। ਬੇਲ ਵਿੱਚ ਪ੍ਰੋਟੀਨ, ਬੀਟਾ-ਕੈਰੋਟੀਨ, ਥਿਆਮੀਨ, ਰਿਬੋਫਲੇਵਿਨ ਅਤੇ ਵਿਟਾਮਿਨ ਸੀ ਨਾਲ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸਤੋਂ ਇਲਾਵਾ ਇਸ 'ਚ ਆਇਰਨ, ਕੈਲਸ਼ੀਅਮ, ਫਾਸਫੋਰਸ ਅਤੇ ਟੈਨਿਨ ਵੀ ਕਾਫੀ ਮਾਤਰਾ 'ਚ ਪਾਏ ਜਾਂਦੇ ਹਨ।

ਬੇਲ ਦਾ ਸ਼ਰਬਤ ਬਣਾਉਣ ਲਈ, ਸਭ ਤੋਂ ਪਹਿਲਾਂ ਬੇਲ ਦਾ ਸਾਰਾ ਗੁੱਦਾ ਕੱਢ ਲਓ। ਇਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਦਿਓ। ਜਦੋਂ ਬੇਲ ਤੋਂ ਸਾਰਾ ਗੁੱਦਾ ਨਿਕਲ ਜਾਵੇ ਤਾਂ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰਦੇ ਰਹੋ। ਇਸ ਤੋਂ ਬਾਅਦ ਇਕ ਗਿਲਾਸ 'ਚ ਬਰਫ ਪਾ ਕੇ ਉਸ 'ਚ ਬੇਲ ਦਾ ਗੁਦਾ ਪਾ ਦਿਓ, ਇਸਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ ਠੰਡੇ ਸ਼ਰਬਤ ਦਾ ਆਨੰਦ ਲਵੋ।

ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਤੁਸੀਂ ਆਂਵਲੇ ਦਾ ਜੂਸ ਵੀ ਪੀ ਸਕਦੇ ਹੋ। ਆਂਵਲੇ ਦੀ ਤਾਸੀਰ ਠੰਡੀ ਹੁੰਦੀ ਹੈ। ਆਂਵਲਾ ਵਿਟਾਮਿਨ ਸੀ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਆਂਵਲੇ 'ਚ ਵਿਟਾਮਿਨ ਏ, ਬੀ ਕੰਪਲੈਕਸ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਕਾਰਬੋਹਾਈਡ੍ਰੇਟ, ਐਂਟੀ-ਆਕਸੀਡੈਂਟ ਅਤੇ ਫਾਈਬਰ ਦੇ ਗੁਣ ਪਾਏ ਜਾਂਦੇ ਹਨ।

ਆਂਵਲੇ ਦਾ ਜੂਸ ਸਰੀਰ ਨੂੰ ਤਾਂ ਠੰਡਾ ਰੱਖਦਾ ਹੀ ਹੈ, ਇਸਤੋਂ ਇਲਾਵਾ ਇਹ ਕੋਲੇਸਟ੍ਰੋਲ ਲੈਵਲ, ਡਾਈਬਟੀਜ਼, ਪਾਚਨ ਸਿਸਟਮ, ਲੀਵਰ, ਵਾਲਾਂ, ਸਕਿਨ ਅਤੇ ਦਿਲ ਨੂੰ ਵੀ ਠੀਕ ਰੱਖਦਾ ਹੈ।

ਇੱਥੇ ਅਸੀਂ ਚੌਥੇ ਸ਼ਰਬਤ ਦੀ ਗੱਲ ਕਰਾਂਗੇ, ਸੱਤੂ ਦੀ। ਸੱਤੂ ਗਰਮੀ ਤੋਂ ਬਚਣ ਲਈ ਪੀਤਾ ਜਾਂਦਾ ਹੈ। ਇਹ ਜੌਂ ਜਾਂ ਛੋਲਿਆਂ ਦਾ ਪਾਉਡਰ ਹੁੰਦਾ ਹੈ। ਜਿਸ ਨੂੰ ਪਾਣੀ ਵਿੱਚ ਮਿਲਾ ਕੇ ਪੀਤਾ ਜਾਂਦਾ ਹੈ। ਇਹ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ ਅਤੇ ਇਸ ਨੂੰ ਪੀਣ ਨਾਲ ਪੇਟ ਵੀ ਭਰਿਆ ਹੋਇਆ ਮਹਿਸੂਸ ਹੁੰਦਾ ਹੈ।

ਇੱਕ ਸਮਾਂ ਸੀ ਜਦੋਂ ਇਸਦਾ ਸੇਵਨ ਸਿਰਫ਼ ਗਰੀਬ ਪਰਿਵਾਰਾਂ ਵਿੱਚ ਹੀ ਹੁੰਦਾ ਸੀ ਪਰ ਅੱਜ ਹਰ ਵਰਗ ਦੇ ਲੋਕ ਗਰਮੀਆਂ ਦੇ ਮੌਸਮ ਵਿੱਚ ਇਸ ਸੁਪਰਫੂਡ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਲੱਗ ਪਏ ਹਨ। ਨਾਲ ਹੀ, ਇਹ ਭਾਰ ਘਟਾਉਣ ਵਿੱਚ ਵੀ ਵੱਡੀ ਭੂਮਿਕਾ ਨਿਭਾਉਂਦਾ ਹੈ।

ਇਹਨਾਂ ਤੋਂ ਇਲਾਵਾ ਤੁਸੀਂ ਗਰਮੀਆਂ ਵਿੱਚ ਗੰਨੇ ਦਾ ਰਸ, ਅੰਬ ਦਾ ਪੰਨਾ, ਲੱਸੀ, ਗੁੜ ਦਾ ਸ਼ਰਬਤ ਆਦਿ ਦਾ ਸੇਵਨ ਵੀ ਕਰ ਸਕਦੇ ਹੋ।

Related Stories

No stories found.
logo
Punjab Today
www.punjabtoday.com