ਗਰਮੀਆਂ ਦਾ ਮੌਸਮ ਪ੍ਰੇਸ਼ਾਨ ਕਰਨ ਵਾਲਾ ਹੁੰਦਾ ਹੈ। ਪਰ ਇਸ ਮੌਸਮ ਵਿੱਚ ਤੁਹਾਨੂੰ ਖਾਣ-ਪੀਣ ਦੇ ਵੀ ਕਈ ਅਜਿਹੇ ਆੱਪਸ਼ਨ ਮਿਲਦੇ ਹਨ, ਜੋ ਤੁਹਾਡੇ ਸ਼ਰੀਰ ਨੂੰ ਇਸ ਤਪਦੀ ਗਰਮੀ ਅਤੇ ਲੂ ਤੋਂ ਬਚਾਉਣ ਵਿੱਚ ਸਹਾਇਕ ਹੁੰਦੇ ਹਨ। ਗਰਮੀਆਂ ਵਿੱਚ ਮਿਲਣ ਵਾਲੇ ਜ਼ਿਆਦਾਤਰ ਫਲ ਪੋਸ਼ਣ ਨਾਲ ਭਰਪੂਰ ਹੁੰਦੇ ਹਨ ਜੋ ਤੁਹਾਡੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੇ ਹੈ।
ਜਦੋਂ ਵੀ ਅਸੀਂ ਗਰਮੀਆਂ ਵਿੱਚ ਡ੍ਰਿੰਕ੍ਸ ਦੀ ਗੱਲ ਕਰਦੇ ਹਾਂ ਤਾਂ ਨਿੰਬੂ ਪਾਣੀ ਨੂੰ ਕੌਣ ਭੁੱਲ ਸਕਦਾ ਹੈ। ਨਿੰਬੂ ਪਾਣੀ ਨੂੰ ਗਰਮੀਆਂ ਵਿੱਚ ਲਗਭਗ ਹਰ ਕੋਈ ਪਸੰਦ ਕਰਦਾ ਹੈ। ਇਸਨੂੰ ਪੀਣ ਨਾਲ ਸਰੀਰ ਦਾ ਤਾਪਮਾਨ ਸਥਿਰ ਰਹਿੰਦਾ ਹੈ। ਜੇਕਰ ਤੁਸੀਂ ਵੀ ਗਰਮੀਆਂ ਵਿੱਚ ਨਿੰਬੂ ਪਾਣੀ ਦੇ ਫੈਨ ਹੋ, ਤਾਂ ਇਸ ਨੂੰ ਪੀਣ ਦੇ ਫਾਇਦਿਆਂ ਬਾਰੇ ਵੀ ਜਾਣ ਲਵੋ।
ਪਾਚਣ ਕਿਰਿਆ ਬਣਾਏ ਰੱਖਦਾ ਹੈ
ਨਿੰਬੂ ਪਾਣੀ ਪੀਣ ਨਾਲ ਤੁਹਾਡੀ ਪਾਚਨ ਕਿਰਿਆ ਵਧੀਆ ਰਹਿੰਦੀ ਹੈ ਅਤੇ ਇਹ ਤੁਹਾਡੇ ਸਰੀਰ ਦੇ ਅੰਦਰਲੇ ਜ਼ਹਿਰੀਲੇ ਪਦਾਰਥਾਂ ਨੂੰ ਵੀ ਬਾਹਰ ਕੱਢਣ ਦਾ ਕੰਮ ਕਰਦਾ ਹੈ ਅਤੇ ਦਿਲ ਦੀ ਜਲਣ ਨੂੰ ਵੀ ਦੂਰ ਕਰਦਾ ਹੈ।
ਸਾਹਾਂ ਨੂੰ ਤਾਜ਼ਗੀ ਦਿੰਦਾ ਹੈ
ਨਿੰਬੂ ਪਾਣੀ ਪੀਣ ਨਾਲ ਗਿੰਜੀਵਾਈਟਿਸ ਤੋਂ ਛੁਟਕਾਰਾ ਮਿਲਦਾ ਹੈ। ਇਸਦੇ ਅੰਦਰ ਮੌਜੂਦ ਸਿਟਰਿਕ ਐਸਿਡ ਦੰਦਾਂ ਦੇ ਇਨੈਮਲ ਨੂੰ ਖਤਮ ਕਰਦਾ ਹੈ ।
ਭਾਰ ਘਟਾਉਣ ਵਿੱਚ ਮਦਦ ਕਰਦਾ ਹੈ
ਨਿੰਬੂ ਅੰਦਰ ਪੈਕਟਿਨ ਫਾਈਬਰ ਹੁੰਦਾ ਹੈ, ਜੋ ਤੁਹਾਡੇ ਸਰੀਰ ਦਾ ਭਾਰ ਘਟਾਉਣ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ ।
ਸਰੀਰ ਲਈ ਐਨਰਜੀ ਬੂਸਟਰ ਦਾ ਕੰਮ ਕਰਦਾ ਹੈ
ਨਿੰਬੂ ਦਾ ਪਾਣੀ ਤੁਹਾਡੇ ਪਾਚਨ ਤੰਤਰ ਵਿੱਚ ਦਾਖਲ ਹੋਣ 'ਤੇ ਤੁਹਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। ਇਹ ਸਟ੍ਰੇਸ ਅਤੇ ਉਦਾਸੀ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ।
ਵਾਇਰਸਾਂ ਨਾਲ ਲੜਨ ਵਿੱਚ ਮਦਦ ਕਰਦਾ ਹੈ
ਗਰਮੀਆਂ ਵਿੱਚ ਨਿੰਬੂ ਪਾਣੀ ਲਾਗ ਅਤੇ ਗਲੇ ਦੇ ਦਰਦ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ । ਇਸ ਤੋਂ ਇਲਾਵਾ, ਨਿੰਬੂ ਪਾਣੀ ਤੁਹਾਡੇ ਸ਼ਰੀਰ ਦੇ ਅੰਦਰ ਇੰਫੈਕਸ਼ਨ ਨੂੰ ਵੀ ਖਤਮ ਕਰਦਾ ਹੈ ।
ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ
ਤਾਜ਼ਗੀ ਦੇਣ ਵਾਲਾ ਨਿੰਬੂ ਪਾਣੀ ਤੁਹਾਡੇ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ । ਇਹ ਸ਼ਰੀਰ ਨੂੰ ਜ਼ਰੂਰੀ ਵਿਟਾਮਿਨ ਅਤੇ ਖਣਿਜ ਪ੍ਰਦਾਨ ਕਰਦਾ ਹੈ ਅਤੇ ਡੀਹਾਈਡਰੇਸ਼ਨ ਨੂੰ ਰੋਕਦਾ ਹੈ ।
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ
ਨਿੰਬੂ ਦੇ ਪਾਣੀ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਹਾਈ ਅਤੇ ਲੋਅ, ਦੋਨਾਂ ਤਰ੍ਹਾਂ ਦੇ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਬੇਹਦ ਫਾਇਦੇਮੰਦ ਹੈ।
ਚਮੜੀ ਨੂੰ ਤਰੋ-ਤਾਜ਼ਾ ਰਖਦਾ ਹੈ
ਨਿੰਬੂ ਪਾਣੀ ਵਿੱਚ ਮੌਜੂਦ ਵਿਟਾਮਿਨ ਅਤੇ ਐਂਟੀਆਕਸੀਡੈਂਟ ਤੁਹਾਡੀ ਚਮੜੀ ਨੂੰ ਅੰਦਰੋਂ ਤਰੋ-ਤਾਜ਼ਾ ਰੱਖਦੇ ਹਨ ਅਤੇ ਤੁਹਾਡੇ ਚਿਹਰੇ 'ਤੇ ਚਮਕ ਲਿਆਉਂਦੇ ਹਨ।
ਪੋਟਾਸ਼ੀਅਮ ਦਾ ਸ਼ਾਨਦਾਰ ਸਰੋਤ
ਨਿੰਬੂ ਪਾਣੀ ਵਿੱਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ , ਜੋ ਦਿਲ ਦੀ ਸਿਹਤ ਦੇ ਨਾਲ-ਨਾਲ ਦਿਮਾਗ ਅਤੇ ਨਸਾਂ ਨੂੰ ਵੀ ਆਰਾਮ ਪਹੁੰਚਾਉਂਦੀ ਹੈ ।
ਗੁਰਦੇ ਦੀ ਪੱਥਰੀ ਨੂੰ ਰੋਕਣ ਵਿੱਚ ਸਹਾਇਕ
ਨਿੰਬੂ ਪਾਣੀ ਵਿੱਚ ਮੌਜੂਦ ਸਿਟਰਿਕ ਐਸਿਡ, ਕੈਲਸ਼ੀਅਮ ਆਕਸਾਲੇਟ ਦੇ ਜਮ੍ਹਾਂ ਹੋਣ ਕਰਕੇ ਬਣਦੀ ਗੁਰਦੇ ਦੀ ਪੱਥਰੀ ਨੂੰ ਰੋਕਣ ਵਿੱਚ ਮਦਦ ਕਰਦਾ ਹੈ, ਅਤੇ ਸਰੀਰ ਵਿੱਚ ਵਾਧੂ ਤਰਲ ਪਦਾਰਥਾਂ ਨੂੰ ਬਣਾਈ ਰੱਖਣ ਅਤੇ ਪੱਥਰੀ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।