ਨੋਰੋਵਾਇਰਸ ਕੀ ਹੈ? ਇਹ ਕਿਵੇਂ ਫੈਲਦਾ ਹੈ?

ਇਹ ਵਾਇਰਸ ਡਾਇਰੀਆ ਕਰਨ ਵਾਲੇ ਰੋਟਾ ਵਾਇਰਸ ਦੀ ਤਰ੍ਹਾਂ ਹੀ ਹੈ ਅਤੇ ਇਹ ਹਰ ਉਮਰ ਵਰਗ ਦੇ ਲੋਕਾਂ ਨੂੰ ਇਨਫੈਕਟ ਕਰ ਸਕਦਾ ਹੈ।
ਨੋਰੋਵਾਇਰਸ ਕੀ ਹੈ? ਇਹ ਕਿਵੇਂ ਫੈਲਦਾ ਹੈ?

ਬੀਤੇ ਦਿਨੀਂ ਕੇਰਲਾ ਦੇ ਦੋ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਵਿੱਚ ਨੋਰੋਵਾਇਰਸ ਦੇ ਲੱਛਣ ਪਾਏ ਗਏ ਹਨ। ਨੋਰੋਵਾਇਰਸ ਇੱਕ ਬਹੁਤ ਹੀ ਜ਼ਿਆਦਾ ਕੰਟੇਜੀਅਸ ਵਾਇਰਸ ਹੈ ਜਿਸ ਨੂੰ ਸਟੋਮੈਕ ਫਲੂ ਜਾਂ ਵਿੰਟਰ ਵੋਮੀਟਿੰਗ ਬੱਗ ਵੀ ਕਿਹਾ ਜਾਂਦਾ ਹੈ। ਇਹ ਖ਼ਰਾਬ ਭੋਜਨ ਅਤੇ ਪਾਣੀ ਤੋਂ ਫੈਲਦਾ ਹੈ। ਇਸ ਦੇ ਫੈਲਾਅ ਦਾ ਮੁੱਖ ਰਸਤਾ ਓਰਲ-ਫ਼ੀਕਲ ਹੀ ਹੈ।

ਇਹ ਵਾਇਰਸ ਡਾਇਰੀਆ ਕਰਨ ਵਾਲੇ ਰੋਟਾ ਵਾਇਰਸ ਦੀ ਤਰ੍ਹਾਂ ਹੀ ਹੈ ਅਤੇ ਇਹ ਹਰ ਉਮਰ ਵਰਗ ਦੇ ਲੋਕਾਂ ਨੂੰ ਇਨਫੈਕਟ ਕਰ ਸਕਦਾ ਹੈ।

ਵਿਸ਼ਵ ਹੈਲਥ ਆਰਗੇਨਾਈਜ਼ੇਸ਼ਨ ਅਨੁਸਾਰ ਨੋਰੋਵਾਇਰਸ ਦੀ ਇਨਫੈਕਸ਼ਨ ਇੰਟੈਸਟਾਈਨ ਦੇ ਵਿੱਚ ਸੋਜ਼ਿਸ਼ ਅਤੇ ਮਾਲਨਿਊਟਰੀਸ਼ਨ ਨਾਲ ਜੋੜ ਕੇ ਦੇਖੀ ਜਾਂਦੀ ਹੈ। ਇਸ ਵਾਇਰਸ ਨਾਲ ਕਈ ਵਾਰ ਸਾਰੀ ਉਮਰ ਲਈ ਇਨਸਾਨ ਕਿਸੇ ਚੀਜ਼ ਤੋਂ ਪੀੜਤ ਹੋ ਸਕਦਾ ਹੈ। ਵਿਸ਼ਵ ਹੈਲਥ ਆਰਗੇਨਾਈਜ਼ੇਸ਼ਨ ਦੇ ਆਂਕੜਿਆਂ ਅਨੁਸਾਰ ਹਰ ਸਾਲ 685 ਮਿਲੀਅਨ ਦੇ ਕਰੀਬ ਨੋਰੋਵਾਇਰਸ ਦੇ ਕੇਸ ਦੇਖੇ ਜਾਂਦੇ ਹਨ ਜਿਨ੍ਹਾਂ ਵਿੱਚ 200 ਮਿਲੀਅਨ ਕੇਸ ਪੰਜ ਸਾਲ ਤੋਂ ਛੋਟੇ ਬੱਚਿਆਂ ਅੰਦਰ ਆਉਂਦੇ ਹਨ।

ਨੋਰੋਵਾਇਰਸ ਦੇ ਸ਼ੁਰੂਆਤੀ ਲੱਛਣ ਉਲਟੀਆਂ ਅਤੇ ਡਾਇਰੀਆ ਹਨ ਜੋ ਇਨਫੈਕਸ਼ਨ ਹੋਣ ਤੋਂ ਇੱਕ ਜਾਂ ਦੋ ਦਿਨਾਂ ਬਾਅਦ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸਤੋਂ ਇਲਾਵਾ ਨੋਰੋਵਾਇਰਸ ਦੇ ਲੱਛਣਾਂ ਵਿੱਚ ਪੇਟ ਦਰਦ, ਬੁਖਾਰ, ਸਿਰ ਦਰਦ ਅਤੇ ਸਰੀਰ ਦਾ ਟੁੱਟਣਾ ਹੁੰਦਾ ਹੈ। ਕਿਸੇ-ਕਿਸੇ ਕੇਸ ਦੇ ਵਿੱਚ ਨੋਰੋਵਾਇਰਸ ਦੇ ਲੱਛਣਾਂ ਵਿਚ ਸਰੀਰ ਵਿੱਚੋਂ ਪਾਣੀ ਦਾ ਖ਼ਤਮ ਹੋ ਜਾਣਾ ਵੀ ਹੋ ਜਾਂਦਾ ਹੈ ਜਿਸ ਕਾਰਨ ਬਹੁਤ ਜ਼ਿਆਦਾ ਡੀਹਾਈਡ੍ਰੇਸ਼ਨ ਹੋ ਜਾਂਦੀ ਹੈ।

ਕੋਈ ਵੀ ਇਨਸਾਨ ਨੋਰੋਵਾਇਰਸ ਤੋਂ ਕਈ ਵਾਰ ਇੰਫੈਕਟ ਹੋ ਸਕਦਾ ਹੈ। ਨੋਰੋਵਾਇਰਸ ਦੇ ਕਈ ਸਟਰੇਨ ਚੱਲ ਰਹੇ ਹਨ। ਨੋਰੋਵਾਇਰਸ ਉੱਤੇ ਬਹੁਤ ਸਾਰੇ ਡਿਸਇਨਫੈਕਟੈੰਟ ਕੰਮ ਨਹੀਂ ਕਰ ਪਾਉਂਦੇ ਅਤੇ ਇਹ 60 ਡਿਗਰੀ ਤੱਕ ਦੇ ਤਾਪਮਾਨ ਵਿੱਚ ਵੀ ਰਹਿ ਸਕਦਾ। ਇਸ ਕਾਰਨ ਸਿਰਫ਼ ਖਾਧ ਪਦਾਰਥਾਂ ਨੂੰ ਸਟੀਮ ਕਰਨਾ ਜਾਂ ਪਾਣੀ ਦੇ ਵਿੱਚ ਕਲੋਰੀਨ ਪਾਉਣਾ ਹੀ ਇਸ ਦਾ ਇਲਾਜ ਨਹੀਂ ਹੈ। ਨੋਰੋਵਾਇਰਸ ਦੀ ਇਨਫੈਕਸ਼ਨ ਤੋਂ ਬਚਣ ਲਈ ਸਭ ਤੋਂ ਪਹਿਲਾ ਤਰੀਕਾ ਇਹ ਹੈ ਕਿ ਇਨਸਾਨ ਨੂੰ ਵਾਰ ਵਾਰ ਹੱਥ ਧੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਨੋਰੋਵਾਇਰਸ ਦੇ ਫੈਲਾਅ ਹੋਣ ਵਾਲੇ ਹਿੱਸਿਆਂ ਦੇ ਵਿੱਚ ਡਿਸਇਨਫੈਕਟੈਂਟ ਵੀ ਹਾਈਪੋਕਲੋਰਾਈਟ ਸਲੂਸ਼ਨ ਦਾ ਹੋਣਾ ਚਾਹੀਦਾ ਹੈ।

ਇਸ ਚੀਜ਼ ਦਾ ਇਲਾਜ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਰੱਖਣਾ ਅਤੇ ਦੂਜਿਆਂ ਨੂੰ ਨਾ ਮਿਲਣਾ ਹੈ। ਇਸ ਤੋਂ ਇਲਾਵਾ ਇਹ ਆਮ ਦਵਾਈਆਂ ਨਾਲ ਠੀਕ ਹੋ ਜਾਂਦਾ ਹੈ ਪਰ ਆਰਾਮ ਵੀ ਇਸ ਵਾਇਰਸ ਨੂੰ ਠੀਕ ਕਰਨ ਲਈ ਬਹੁਤ ਜ਼ਰੂਰੀ ਹੈ।

Related Stories

No stories found.
logo
Punjab Today
www.punjabtoday.com