ਭਾਰਤ ਨੇ ਜੋ ਅੰਕੜੇ ਭੇਜੇ ਹਨ, ਉਸਤੋਂ 10 ਗੁਣਾ ਵੱਧ ਹੋਈਆਂ ਹਨ ਮੌਤਾਂ: WHO

ਵਿਸ਼ਵ ਸਿਹਤ ਸੰਗਠਨ ਦੁਆਰਾ ਭੇਜੀ ਇੱਕ ਰਿਪੋਰਟ ਵਿੱਚ ਕਿਹਾ ਗਿਆ, ਕਿ ਭਾਰਤ ਸਰਕਾਰ ਦੁਆਰਾ ਕੋਵਿਡ-19 ਨਾਲ ਹੋਈਆਂ ਮੌਤਾਂ ਦੇ ਜੋ ਅੰਕੜੇ ਦੱਸੇ ਗਏ ਹਨ, ਭਾਰਤ ਵਿੱਚ ਉਹਨਾਂ ਅੰਕੜਿਆਂ ਤੋਂ ਲਗਭਗ 10 ਗੁਣਾ ਵੱਧ ਮੌਤਾਂ ਹੋਇਆਂ ਹਨ।
ਭਾਰਤ ਨੇ ਜੋ ਅੰਕੜੇ ਭੇਜੇ ਹਨ, ਉਸਤੋਂ 10 ਗੁਣਾ ਵੱਧ ਹੋਈਆਂ ਹਨ ਮੌਤਾਂ: WHO

ਵਿਸ਼ਵ ਸੇਵਾ ਸੰਗਠਨ ਦੁਆਰਾ ਭੇਜੀ ਇੱਕ ਰਿਪੋਰਟ ਸਾਰੇ ਭਾਰਤ ਵਿੱਚ ਵਿਵਾਦ ਦਾ ਮੁੱਦਾ ਬਣ ਗਈ ਹੈ। WHO ਨੇ ਵਿਸ਼ਵ ਦੇ ਕੋਵਿਡ-19 ਮੌਤਾਂ ਦੇ ਅਨੁਮਾਨ ਜਾਰੀ ਕੀਤੇ, ਅਤੇ ਕਿਹਾ ਕਿ ਦੁਨੀਆ ਭਰ ਵਿੱਚ 1 ਜਨਵਰੀ 2020 ਅਤੇ 31 ਦਸੰਬਰ 2021 ਦਰਮਿਆਨ ਕੋਵਿਡ-19 ਮਹਾਂਮਾਰੀ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ 14.9 ਮਿਲੀਅਨ ਮੌਤਾਂ ਹੋਈਆਂ ਸਨ। ਇਹ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਭਾਰਤ ਸਰਕਾਰ ਦੁਆਰਾ ਕੋਵਿਡ-19 ਨਾਲ ਹੋਈਆਂ ਮੌਤਾਂ ਦੇ ਜੋ ਅੰਕੜੇ ਦੱਸੇ ਗਏ ਹਨ, ਭਾਰਤ ਵਿੱਚ ਉਹਨਾਂ ਅੰਕੜਿਆਂ ਤੋਂ ਲਗਭਗ 10 ਗੁਣਾ ਵੱਧ ਮੌਤਾਂ ਹੋਇਆਂ ਹਨ।

ਪਰ ਵਿਸ਼ਵ ਸਿਹਤ ਸੰਗਠਨ ਦੀ ਇਸ ਰਿਪੋਰਟ ਨੂੰ ਕੇਂਦਰ ਨੇ ਰੱਦ ਕਰ ਦਿੱਤਾ ਹੈ। ਭਾਰਤ ਦੇ ਸਿਹਤ ਮੰਤਰਾਲੇ ਨੇ WHO ਦੇ ਬਿਆਨ ਤੇ ਇਹ ਕਿਹਾ ਕਿ WHO ਨੇ ਭਾਰਤ ਤੇ ਵਾਧੂ ਮੌਤ ਦਰ ਦਾ ਜੋ ਅਨੁਮਾਣ ਆਪਣੇ ਗਣਿਤਿਕ ਮਾਡਲ ਦੀ ਵਰਤੋਂ ਕਰਕੇ ਦਿੱਤਾ ਹੈ ਭਾਰਤ ਉਸਦੀ ਸਖ਼ਤ ਨਿੰਦਾ ਕਰਦਾ ਹੈ।

WHO ਦੁਆਰਾ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੁੱਲ 4.7 ਮਿਲੀਅਨ ਮੌਤਾਂ ਕੋਵਿਡ ਕਾਰਨ ਹੋਈਆਂ ਹਨ ਇਸ ਮੁੱਦੇ ਤੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ ਮੌਤਾਂ ਦੀ ਗਿਣਤੀ ਕੀਤੀ ਗਈ ਹੈ ਅਤੇ ਰਾਸ਼ਟਰੀ ਰਾਜਧਾਨੀ ਵੱਲੋਂ ਕੇਂਦਰ ਨੂੰ ਦਿੱਤੇ ਗਏ ਕੋਵਿਡ ਮੌਤ ਦੇ ਅੰਕੜੇ ਪੂਰੀ ਤਰ੍ਹਾਂ ਪ੍ਰਮਾਣਿਕ ਅਤੇ ਸਹੀ ਹਨ।

ਜੈਨ ਨੇ ਕਿਹਾ, "ਮੈਂ ਪੂਰੇ ਦੇਸ਼ ਜਾਂ ਹੋਰ ਰਾਜਾਂ ਦੇ ਅੰਕੜਿਆਂ 'ਤੇ ਟਿੱਪਣੀ ਨਹੀਂ ਕਰ ਸਕਦਾ ਪਰ ਰਾਸ਼ਟਰੀ ਰਾਜਧਾਨੀ ਵਿੱਚ ਕੋਰੋਨਾ ਕਾਰਨ ਹੋਈ ਹਰ ਮੌਤ ਨੂੰ ਅਸੀਂ ਗਿਣਿਆ ਹੈ। ਅਸੀਂ ਨਾ ਤਾਂ ਇੱਕ ਮੌਤ ਜ਼ਿਆਦਾ ਗਿਣੀ ਹੈ ਅਤੇ ਨਾ ਹੀ ਇੱਕ ਮੌਤ ਘੱਟ। ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਕੀ ਇਹ ਸੰਭਵ ਹੈ ਕਿ ਇੱਥੇ ਕੋਵਿਡ ਨਾਲ ਕਿਸੇ ਦੀ ਮੌਤ ਹੋ ਜਾਵੇ ਅਤੇ ਉਸਨੂੰ ਮੌਤ ਦਾ ਸਰਟੀਫਿਕੇਟ ਨਾ ਮਿਲੇ?

Related Stories

No stories found.
logo
Punjab Today
www.punjabtoday.com