ਭਾਰਤ ਦੇ 1% ਅਮੀਰਾਂ ਕੋਲ ਦੇਸ਼ ਦੀ 40% ਦੌਲਤ , ਗਰੀਬ ਦੇ ਰਹੇ ਜ਼ਿਆਦਾ ਟੈਕਸ

ਆਕਸਫੈਮ ਨੇ ਕਿਹਾ ਕਿ ਮਹਾਂਮਾਰੀ ਤੋਂ ਲੈ ਕੇ ਨਵੰਬਰ 2022 ਤੱਕ, ਭਾਰਤ ਵਿੱਚ ਅਰਬਪਤੀਆਂ ਦੀ ਦੌਲਤ ਵਿੱਚ ਅਸਲ ਰੂਪ ਵਿੱਚ 121 ਪ੍ਰਤੀਸ਼ਤ ਜਾਂ ਪ੍ਰਤੀ ਦਿਨ 3,608 ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਭਾਰਤ ਦੇ 1% ਅਮੀਰਾਂ ਕੋਲ ਦੇਸ਼ ਦੀ 40% ਦੌਲਤ , ਗਰੀਬ ਦੇ ਰਹੇ ਜ਼ਿਆਦਾ ਟੈਕਸ

ਭਾਰਤ ਵਿਚ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੁੰਦੇ ਜਾ ਰਹੇ ਹਨ। ਦੇਸ਼ ਵਿੱਚ ਆਰਥਿਕ ਅਸਮਾਨਤਾ ਦਾ ਪਾੜਾ ਹੋਰ ਚੌੜਾ ਹੋ ਗਿਆ ਹੈ। ਇਹ ਜਾਣਕਾਰੀ ਆਕਸਫੈਮ ਇੰਟਰਨੈਸ਼ਨਲ ਦੀ ਰਿਪੋਰਟ ਤੋਂ ਮਿਲੀ ਹੈ। ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਸਭ ਤੋਂ ਅਮੀਰ 1% ਦੇਸ਼ ਦੀ 40% ਦੌਲਤ ਦੇ ਮਾਲਕ ਹਨ, ਜਦੋਂ ਕਿ ਆਬਾਦੀ ਦੇ ਸਭ ਤੋਂ ਗਰੀਬ ਵਰਗ ਕੋਲ 3% ਦੌਲਤ ਹੈ।

ਆਕਸਫੈਮ ਇੰਟਰਨੈਸ਼ਨਲ ਨੇ ਕਿਹਾ ਕਿ ਭਾਰਤ ਦੇ 10 ਸਭ ਤੋਂ ਅਮੀਰਾਂ 'ਤੇ 5 ਫੀਸਦੀ ਟੈਕਸ ਬੱਚਿਆਂ ਨੂੰ ਸਕੂਲ ਵਾਪਸ ਲਿਆਉਣ ਲਈ ਕਾਫੀ ਪੈਸਾ ਪ੍ਰਦਾਨ ਕਰ ਸਕਦਾ ਹੈ। ਰਿਪੋਰਟ ਮੁਤਾਬਕ ਭਾਰਤ ਦੇ ਗਰੀਬ ਜ਼ਿਆਦਾ ਟੈਕਸ ਅਦਾ ਕਰ ਰਹੇ ਹਨ। ਉਹ ਅਮੀਰਾਂ ਨਾਲੋਂ ਜ਼ਰੂਰੀ ਵਸਤਾਂ ਅਤੇ ਸੇਵਾਵਾਂ 'ਤੇ ਜ਼ਿਆਦਾ ਖਰਚ ਕਰ ਰਹੇ ਹਨ। ਹੁਣ ਸਮਾਂ ਆ ਗਿਆ ਹੈ ਕਿ ਅਮੀਰਾਂ 'ਤੇ ਟੈਕਸ ਲਗਾਇਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਆਪਣਾ ਬਣਦਾ ਹਿੱਸਾ ਅਦਾ ਕਰਨ।

ਆਕਸਫੈਮ ਇੰਟਰਨੈਸ਼ਨਲ ਦੀ ਸਰਵਾਈਵਲ ਆਫ ਦਿ ਰਿਚੈਸਟ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਭਾਰਤ ਦੇ ਅਮੀਰਾਂ 'ਤੇ ਇਕ ਵਾਰ 2 ਫੀਸਦੀ ਦੀ ਦਰ ਨਾਲ ਟੈਕਸ ਲਗਾਇਆ ਜਾਂਦਾ ਹੈ, ਤਾਂ ਅਗਲੇ ਤਿੰਨ ਸਾਲਾਂ ਤੱਕ ਦੇਸ਼ ਵਿਚ ਕੁਪੋਸ਼ਿਤ ਲੋਕਾਂ ਨੂੰ ਭੋਜਨ ਦੇਣ ਲਈ 40,423 ਕਰੋੜ ਰੁਪਏ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ ਅਤੇ ਦੇਸ਼ 'ਚ ਗ਼ਰੀਬੀ ਨੂੰ ਕਾਫੀ ਹੱਦ ਤਕ ਘਟ ਕੀਤਾ ਜਾ ਸਕਦਾ ਹੈ । ਇਸ ਦੇ ਨਾਲ ਹੀ ਦੇਸ਼ ਦੇ 10 ਸਭ ਤੋਂ ਅਮੀਰ ਅਰਬਪਤੀਆਂ 'ਤੇ 5 ਫੀਸਦੀ ਦਾ ਯਕਮੁਸ਼ਤ ਟੈਕਸ ਲਗਾਉਣ ਨਾਲ 1.37 ਲੱਖ ਕਰੋੜ ਰੁਪਏ ਪ੍ਰਾਪਤ ਹੋਣਗੇ।

ਇਹ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ (86,200 ਕਰੋੜ ਰੁਪਏ) ਅਤੇ ਆਯੁਸ਼ ਮੰਤਰਾਲੇ (3,050 ਕਰੋੜ ਰੁਪਏ) ਦੇ ਅਨੁਮਾਨ ਤੋਂ 1.5 ਗੁਣਾ ਜ਼ਿਆਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਲਿੰਗ ਅਸਮਾਨਤਾ ਅਜੇ ਵੀ ਬਰਕਰਾਰ ਹੈ। ਇੱਥੇ ਮਹਿਲਾ ਕਾਮਿਆਂ ਨੂੰ ਇੱਕ ਪੁਰਸ਼ ਵਰਕਰ ਦੁਆਰਾ ਕਮਾਏ ਗਏ ਹਰ ਇੱਕ ਰੁਪਏ ਦੇ ਬਦਲੇ ਸਿਰਫ਼ 63 ਪੈਸੇ ਮਿਲਦੇ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵਿੱਚ ਅਰਬਪਤੀਆਂ ਦੀ ਕੁੱਲ ਸੰਖਿਆ 2020 ਵਿੱਚ 102 ਤੋਂ ਵੱਧ ਕੇ 2022 ਵਿੱਚ 166 ਹੋਣ ਦੀ ਸੰਭਾਵਨਾ ਹੈ। ਆਕਸਫੈਮ ਨੇ ਕਿਹਾ ਕਿ ਮਹਾਂਮਾਰੀ ਤੋਂ ਲੈ ਕੇ ਨਵੰਬਰ 2022 ਤੱਕ, ਭਾਰਤ ਵਿੱਚ ਅਰਬਪਤੀਆਂ ਦੀ ਸੰਪੱਤੀ ਵਿੱਚ ਅਸਲ ਰੂਪ ਵਿੱਚ 121 ਪ੍ਰਤੀਸ਼ਤ ਜਾਂ ਪ੍ਰਤੀ ਦਿਨ 3,608 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

Related Stories

No stories found.
logo
Punjab Today
www.punjabtoday.com