NCP ਮੀਟਿੰਗ 'ਚ ਫੈਸਲਾ,ਪਵਾਰ ਬਣੇ ਰਹਿਣ ਪ੍ਰਧਾਨ,ਕਮੇਟੀ ਨੇ ਅਸਤੀਫਾ ਕੀਤਾ ਖਾਰਜ

ਪਟੇਲ ਨੇ ਕਿਹਾ, ਸ਼ਰਦ ਪਵਾਰਜੀ ਨੇ ਸਾਨੂੰ ਦੱਸੇ ਬਿਨਾਂ ਫੈਸਲਾ ਲਿਆ। ਸਮੂਹ ਪਾਰਟੀ ਵਰਕਰਾਂ ਤੇ ਆਗੂਆਂ ਦੀ ਮੰਗ 'ਤੇ ਕਮੇਟੀ ਨੇ ਉਨ੍ਹਾਂ ਦਾ ਅਸਤੀਫਾ ਰੱਦ ਕਰ ਦਿੱਤਾ।
NCP ਮੀਟਿੰਗ 'ਚ ਫੈਸਲਾ,ਪਵਾਰ ਬਣੇ ਰਹਿਣ ਪ੍ਰਧਾਨ,ਕਮੇਟੀ ਨੇ ਅਸਤੀਫਾ ਕੀਤਾ ਖਾਰਜ

ਭਾਰਤ ਦੀ ਰਾਜਨੀਤੀ ਵਿਚ ਸ਼ਰਦ ਪਵਾਰ ਦਾ ਕੱਦ ਬਹੁਤ ਵੱਡਾ ਹੈ। NCP ਦੇ ਨਵੇਂ ਪ੍ਰਧਾਨ ਦੀ ਚੋਣ ਲਈ ਸ਼ੁੱਕਰਵਾਰ ਨੂੰ ਮੁੰਬਈ ਵਿੱਚ 16 ਮੈਂਬਰੀ ਕੋਰ ਕਮੇਟੀ ਦੀ ਬੈਠਕ ਹੋਈ। ਸੂਤਰਾਂ ਮੁਤਾਬਕ ਬੈਠਕ 'ਚ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਫੁੱਲ ਪਟੇਲ ਨੇ ਪਵਾਰ ਦੇ ਅਸਤੀਫੇ ਨੂੰ ਰੱਦ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਅਤੇ ਉਨ੍ਹਾਂ ਨੂੰ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ। ਕਮੇਟੀ ਦੇ ਬਾਕੀ ਮੈਂਬਰਾਂ ਨੇ ਵੀ ਮਤੇ ਦੀ ਹਮਾਇਤ ਕਰਦਿਆਂ ਪਵਾਰ ਦੇ ਅਸਤੀਫ਼ੇ ਨੂੰ ਰੱਦ ਕਰ ਦਿੱਤਾ।

ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਲਗਾਤਾਰ ਵਿਰੋਧ ਤੋਂ ਬਾਅਦ ਸ਼ਰਦ ਪਵਾਰ ਨੇ ਵੀ ਕਿਹਾ ਹੈ ਕਿ ਉਹ 16 ਮੈਂਬਰੀ ਕਮੇਟੀ ਵੱਲੋਂ ਨਵੇਂ ਪ੍ਰਧਾਨ ਦੀ ਚੋਣ ਲਈ ਲਏ ਗਏ ਫੈਸਲੇ ਨੂੰ ਸਵੀਕਾਰ ਕਰਨਗੇ। ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਖਤਮ ਹੋਣ ਤੋਂ ਬਾਅਦ ਪ੍ਰਫੁੱਲ ਪਟੇਲ ਮੁੰਬਈ ਦੇ ਯਸ਼ਵੰਤ ਰਾਓ ਚਵਾਨ ਸੈਂਟਰ ਤੋਂ ਬਾਹਰ ਆਏ ਅਤੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਬੈਠਕ 'ਚ ਲਏ ਗਏ ਫੈਸਲੇ ਦੀ ਜਾਣਕਾਰੀ ਦਿੱਤੀ। ਪਟੇਲ ਨੇ ਕਿਹਾ- ਸ਼ਰਦ ਪਵਾਰਜੀ ਨੇ ਸਾਨੂੰ ਦੱਸੇ ਬਿਨਾਂ ਫੈਸਲਾ ਲਿਆ। ਸਮੂਹ ਪਾਰਟੀ ਵਰਕਰਾਂ ਤੇ ਆਗੂਆਂ ਦੀ ਮੰਗ 'ਤੇ ਕਮੇਟੀ ਨੇ ਉਨ੍ਹਾਂ ਦਾ ਅਸਤੀਫਾ ਰੱਦ ਕਰ ਦਿੱਤਾ।

ਪਟੇਲ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਬਣੇ ਰਹਿਣ ਦੀ ਅਪੀਲ ਕੀਤੀ ਹੈ। ਅਸੀਂ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਅਤੇ ਪਾਰਟੀ ਨੂੰ ਤੁਹਾਡੀ ਲੋੜ ਹੈ। ਸਿਰਫ ਐੱਨਸੀਪੀ ਹੀ ਨਹੀਂ, ਹੋਰ ਪਾਰਟੀਆਂ ਦੇ ਨੇਤਾਵਾਂ ਨੇ ਵੀ ਸ਼ਰਦ ਪਵਾਰ ਨੂੰ ਪ੍ਰਧਾਨ ਬਣੇ ਰਹਿਣ ਦੀ ਬੇਨਤੀ ਕੀਤੀ ਹੈ। ਪਟੇਲ ਨੇ ਕਿਹਾ- ਸ਼ਰਦ ਪਵਾਰ ਜੀ ਦਾ ਕੱਦ ਅਤੇ ਉਨ੍ਹਾਂ ਦਾ ਸਨਮਾਨ ਵੱਖਰਾ ਹੈ। ਅਸੀਂ ਹੁਣ ਨਵਾਂ ਪ੍ਰਧਾਨ ਨਹੀਂ ਚੁਣ ਸਕਾਂਗੇ, ਅਸੀਂ ਚਾਹੁੰਦੇ ਹਾਂ ਕਿ ਪਵਾਰ ਸਾਹਿਬ ਆਪਣਾ ਕਾਰਜਕਾਲ ਪੂਰਾ ਕਰਨ।

ਬੁੱਧਵਾਰ ਨੂੰ ਮੁੰਬਈ ਦੇ ਯਸ਼ਵੰਤ ਰਾਓ ਚਵਾਨ ਸੈਂਟਰ 'ਚ 16 ਮੈਂਬਰੀ ਕਮੇਟੀ ਦੀ ਬੈਠਕ ਹੋਈ। ਇਸ ਵਿੱਚ ਪਾਰਟੀ ਦਾ ਨਵਾਂ ਪ੍ਰਧਾਨ ਬਣਾਉਣ ਨੂੰ ਲੈ ਕੇ ਚਰਚਾ ਹੋਈ। ਅਜੀਤ ਪਵਾਰ, ਸੁਪ੍ਰੀਆ ਸੁਲੇ ਅਤੇ ਪ੍ਰਫੁੱਲ ਪਟੇਲ ਦੇ ਨਾਂ ਪ੍ਰਧਾਨ ਦੀ ਦੌੜ ਵਿੱਚ ਅੱਗੇ ਸਨ। ਹਾਲਾਂਕਿ ਪਾਰਟੀ ਦੇ ਜਨਰਲ ਸਕੱਤਰ ਪ੍ਰਫੁੱਲ ਪਟੇਲ ਨੇ ਕਿਹਾ ਕਿ ਉਹ ਪ੍ਰਧਾਨ ਦੇ ਅਹੁਦੇ ਲਈ ਤਿਆਰ ਨਹੀਂ ਹਨ। ਪਾਰਟੀ ਨੇ ਉਨ੍ਹਾਂ ਨੂੰ ਪਹਿਲਾਂ ਹੀ ਵੱਡੀ ਜ਼ਿੰਮੇਵਾਰੀ ਸੌਂਪੀ ਹੋਈ ਹੈ।

Related Stories

No stories found.
logo
Punjab Today
www.punjabtoday.com