
21 ਅਕਤੂਬਰ 2021 ਭਾਜਪਾ ਦੇ ਸਾਂਸਦ ਅਨੰਤ ਹੇਗੜੇ ਨੇ ਟਾਇਰ ਕੰਪਨੀ ਸੀਏਟ ਲਿਮਿਟੀਡ ਦੇ ਇਸਤਿਹਾਰ ਵਿਚ ਆਮਿਰ ਖਾਨ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਕੰਪਨੀ ਦੇ ਸੀਈਊ ਅਨੰਤ ਵਰਧਨ ਗੋਯਨਕਾ ਨੂੰ ਚਿਠੀ ਲਿਖ ਕੇ ਕਿਹਾ ਹੈ, ਕੀ ਤੁਸੀ ਵੀ ਹਿੰਦੂ ਹੋ ਅਤੇ ਇਸ ਲਈ ਤੁਹਾਨੂੰ ਅਜਿਹੇ ਇਸਤਿਹਾਰ ਬਨਉਣ ਦੀ ਇਜ਼ਾਜ਼ਤ ਨਹੀਂ ਦੇਣੀ ਚਾਹੀਦੀ ਸੀ, ਕਿਉਕਿ ਇਸ ਨਾਲ ਹਿੰਦੂਆਂ ਦੀਆ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਅਨੰਤ ਹੇਗੜੇ ਨੇ ਕਿਹਾ ਕੀ ਤੁਹਾਡੀ ਕੰਪਨੀ ਇਸ ਇਸਤਿਹਾਰ ਵਿਚ ਬਹੁਤ ਚੰਗਾ ਸੰਦੇਸ਼ ਦੇ ਰਹੀ ਹੈ, ਕੀ ਸੜਕਾਂ ਤੇ ਪਟਾਕੇ ਨਹੀਂ ਚਲਾਉਣੇ ਚਾਹੀਦੇ, ਪਰ ਮੈ ਤੁਹਾਡਾ ਧਿਆਣ ਸੜਕਾਂ ਤੇ ਆਉਣ ਵਾਲਿਆਂ ਹੋਰ ਮੁਸ਼ਕਿਲਾਂ ਵੱਲ ਵੀ ਦਵਾਉਣਾ ਚਾਹੁੰਦਾ ਹਾਂ। ਉਹਨਾਂ ਨੇ ਕਿਹਾ ਕੀ ਸ਼ੁਕਰਵਾਰ ਅਤੇ ਹੋਰ ਤੋਂਹਾਰਾ ਦੇ ਦਿਨ ਮੁਸਲਮਾਨਾਂ ਦੁਆਰਾ ਸੜਕਾਂ ਨੂੰ ਜਾਮ ਕੀਤਾ ਜਾਂਦਾ ਹੈ, ਜਿਸ ਨਾਲ ਐਮਬੂਲੈਂਸ ਅਤੇ ਆਮ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈਂਦਾ ਹੈ । ਅਨੰਤ ਹੇਗੜੇ ਪਹਿਲਾ ਵੀ ਆਪਣੇ ਬਿਆਨਾਂ ਨੂੰ ਲੈ ਕੇ ਕਾਫੀ ਚਰਚਾ ਵਿਚ ਰਹਿੰਦੇ ਹਨ । ਇਸ ਇਸਤਿਹਾਰ ਵਿਚ ਆਮਿਰ ਖਾਨ ਲੋਕਾਂ ਨੂੰ ਸਮਝਾ ਰਹੇ ਹਨ, ਕਿ ਕਿਸੇ ਨੂੰ ਵੀ ਨੂੰ ਸੜਕਾਂ ਉੱਤੇ ਪਟਕੇ ਨਹੀਂ ਚਲਾਉਣੇ ਚਾਹੀਦੇ, ਜਿਸਦੇ ਕਾਰਣ ਇਹ ਹੰਗਾਮਾ ਹੋ ਰਿਹਾ ਹੈ। ਭਾਜਪਾ ਦੇ ਸਾਂਸਦ ਅਨੰਤ ਹੇਗੜੇ ਨੇ ਕੰਪਨੀ ਨੂੰ ਵਿਨਤੀ ਕੀਤੀ ਹੈ, ਕੀ ਭਵਿੱਖ ਵਿਚ ਕੋਈ ਵੀ ਅਜਿਹਾ ਇਸਤਿਹਾਰ ਨਾ ਬਣਾਇਆ ਜਾਵੇ, ਜਿਸ ਨਾਲ ਹਿੰਦੂਆਂ ਦੀਆ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ।