
21 ਅਕਤੂਬਰ 2021ਕਾਂਗਰਸ ਨੇ ਦੇਸ਼ ਵਿਚ 100 ਕਰੋੜ ਟੀਕੇ ਲੱਗਣ ਤੇ ਡਾਕਟਰਾਂ ਅਤੇ ਸਿਹਤ ਮੁਲਾਜ਼ਮਾਂ ਦੇ ਕੋਵਿਡ-19 ਦੌਰਾਨ ਉਨ੍ਹਾਂ ਵਲੋਂ ਕੀਤੇ ਗਏ ਕੰਮਾਂ ਦੀ ਪ੍ਰਸੰਸਾ ਕੀਤੀ ਹੈ। ਪਰ ਕਾਂਗਰਸ ਨੇ ਕੇਂਦਰ ਸਰਕਾਰ ਤੇ ਹਮਲਾ ਕਰਦੇ ਹੋਏ ਕਿਹਾ ਹੈ, ਕੀ ਸਰਕਾਰ ਦੀ ਦੇਸ਼ ਵਿਚ ਟੀਕਾ ਲਾਉਣ ਦੀ ਗਤੀ ਬਹੁਤ ਘਟ ਹੈ । ਓਹਨਾ ਨੇ ਬੀਜੇਪੀ ਦੇ 100 ਕਰੋੜ ਟੀਕਾ ਲੱਗਣ ਤੇ ਜਸ਼ਨ ਮਨਾਉਣ ਦੀ ਵੀ ਨਿਖੇਦੀ ਕੀਤੀ ਹੈ। ਕਾਂਗਰਸ ਨੇ ਕਿਹਾ ਕਿ ਜਸ਼ਨ ਮਨਾਉਣ ਦੇ ਨਾਲ ਕੋਵਿਡ ਦੌਰਾਨ ਮਾਰੇ ਗਏ, ਪਰਿਵਾਰਾਂ ਦੇ ਜ਼ਖਮ ਨਹੀਂ ਭਰਨਗੇ। ਕਾਂਗਰਸ ਨੇ ਕੇੰਦਰ ਸਰਕਾਰ ਨੂੰ ਪੁੱਛਿਆ ਹੈ ,ਕੀ ਹਜੇ 74 ਕਰੋੜ ਨੌਜਵਾਨਾਂ ਨੂੰ ਟੀਕਾ ਲੱਗਣਾ ਬਾਕੀ ਹੈ, ਓਹਨਾ ਨੂੰ ਇਹ ਡੋਜ ਕਦੋ ਤਕ ਦਿਤੀ ਜਾਵੇਗੀ। ਕਾਂਗਰਸ ਮੀਡਿਆ ਪ੍ਰਮੁੱਖ ਰਣਦੀਪ ਸੁਰਜੇਵਾਲਾ ਨੇ ਸਰਕਾਰ ਤੇ ਸਵਾਲ ਚੁੱਕਦੇ ਹੋਏ ਕਿਹਾ ਕੀ ਸਰਕਾਰ ਕਹਿ ਰਹੀ ਹੈ ਕਿ ਕੋਰੋਨਾ ਕਾਲ ਦੇ ਦੌਰਾਨ ਦੇਸ਼ ਵਿਚ 4.50 ਲੱਖ ਲੋਕਾਂ ਕਿ ਮੌਤ ਹੋਈ ਹੈ, ਪਰ ਇਹ ਅੰਕੜਾ 40 ਲੱਖ ਤੋਂ 65 ਲੱਖ ਦੇ ਵਿਚਾਲੇ ਹੈ, ਜਿਸਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਓਹਨਾ ਨੇ ਸਰਕਾਰ ਦੇ ਉਸ ਬਿਆਨ ਦੀ ਵੀ ਨਿੰਦਾ ਕੀਤੀ ਹੈ. ਜਿਸ ਵਿਚ ਉਹ ਲੋਕਾਂ ਨੂੰ ਮੁਫ਼ਤ ਟੀਕਾ ਲਾਉਣ ਦੀ ਗੱਲ ਕਰ ਰਹੇ ਹਨ। ਸੁਰਜੇਵਾਲਾ ਨੇ ਕਿਹਾ ਕੀ ਸਰਕਾਰ ਟੀਕੇ ਦੇ ਪੈਸੇ ਰੋਜ਼ ਪੈਟਰੋਲ ਅਤੇ ਡੀਜਲ ਦੇ ਰੇਟ ਵਧਾ ਕੇ ਆਮ ਲੋਕਾਂ ਤੋਂ ਵਸੂਲ ਕਰ ਰਹੀ ਹੈ । ਸੁਰਜੇਵਾਲਾ ਨੇ 18 ਸਾਲ ਤੋਂ ਘਟ ਉਮਰ ਦੇ ਬੱਚਿਆਂ ਨੂੰ ਟੀਕਾ ਲੱਗਣ ਵਿਚ ਹੋਣ ਵਾਲੀ ਦੇਰੀ ਲਈ ਵੀ ਚਿੰਤਾ ਜ਼ਾਹਿਰ ਕੀਤੀ ਹੈ।