ਸਰਕਾਰ ਬਣਨ ਤੇ ਕੁੜੀਆਂ ਨੂੰ ਸਕੁਟੀ ਅਤੇ ਸਮਾਰਟਫੋਨ ਦਿੱਤਾ ਜਾਵੇਗਾ

ਪ੍ਰਿਯੰਕਾ ਗਾਂਧੀ ਨੇ 2022 ਚੋਣਾਂ ਨੂੰ ਲੈ ਕੇ ਕੀਤਾ ਐਲਾਨ
ਸਰਕਾਰ ਬਣਨ ਤੇ ਕੁੜੀਆਂ ਨੂੰ ਸਕੁਟੀ ਅਤੇ ਸਮਾਰਟਫੋਨ ਦਿੱਤਾ ਜਾਵੇਗਾ

21 ਅਕਤੂਬਰ 2021ਉਤਰਪ੍ਰਦੇਸ਼ ਵਿਚ ਹੋਣ ਵਾਲਿਆਂ ਚੋਣਾਂ ਨੂੰ ਲੈ ਕੇ ਕਾਂਗਰਸ ਮਹਾਸਚਿਵ ਪ੍ਰਿਯੰਕਾ ਗਾਂਧੀ ਨੇ ਰੈਲੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ। ਉਹ ਆਪਣੀਆਂ ਰੈਲੀਆਂ ਵਿਚ ਰੋਜ਼ ਨਵੇਂ ਐਲਾਨ ਕਰਦੇ ਹੋਏ ਵੀ ਨਜ਼ਰ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਉਤਰ ਪ੍ਰਦੇਸ਼ ਕਾਂਗਰਸ ਨੇ ਫੈਸਲਾ ਕੀਤਾ ਹੈ, ਕਿ ਜੇਕਰ ਉੱਤਰਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਇੰਟਰ ਪਾਸ ਕੁੜੀਆਂ ਨੂੰ ਮੁਫ਼ਤ ਸਕੁਟੀ ਅਤੇ ਸਮਾਰਟਫੋਨ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਉਹ ਕੁਝ ਕੁੜੀਆਂ ਨੂੰ ਮਿਲੀ ਸੀ, ਜਿਨ੍ਹਾਂ ਨੇ ਦੱਸਿਆ ਸੀ ਕਿ ਉਹਨਾਂ ਨੂੰ ਪੜਾਈ ਲਈ ਸਮਾਰਟ ਫੋਨ ਦੀ ਲੋੜ ਪੈਂਦੀ ਹੈ। ਪ੍ਰਿਯੰਕਾ ਗਾਂਧੀ ਉੱਤਰਪ੍ਰਦੇਸ਼ ਚੋਣਾਂ ਲਈ ਬਹੁਤ ਮਿਹਨਤ ਕਰ ਰਹੀ ਹੈ ਅਤੇ ਉਹ ਰੋਜ਼ਾਨਾ ਹੀ ਯੂਪੀ ਵਿਚ ਰੈਲੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾ ਵੀ ਪ੍ਰੈਸ ਕਾਨਫਰੰਸ ਵਿਚ ਪ੍ਰਿਯੰਕਾ ਗਾਂਧੀ ਨੇ ਐਲਾਨ ਕੀਤਾ ਸੀ ਕਿ ਉਹਨਾਂ ਦੀ ਪਾਰਟੀ ਆਉਣ ਵਾਲਿਆਂ 2022 ਯੂਪੀ ਚੋਣਾਂ ਵਿਚ 40 ਪ੍ਰਤੀਸ਼ਤ ਔਰਤਾਂ ਨੂੰ ਟਿਕਟਾਂ ਦੇਵੇਗੀ। ਇਥੇ ਦੱਸਣਯੋਗ ਹੈ ਕਿ 2019 ਚੋਣਾਂ ਵਿਚ ਉੱਤਰਪ੍ਰਦੇਸ਼ ਦੇ 7.79 ਕਰੋੜ ਆਦਮੀਆਂ ਦੇ ਮੁਕਾਬਲੇ 6.61 ਔਰਤਾਂ ਵੋਟਰ ਸਨ। ਇਸ ਲਈ 2022 ਚੋਣਾਂ ਵਿਚ ਔਰਤਾਂ ਬਹੁਤ ਪ੍ਰਭਾਵ ਪਾ ਸਕਦੀਆਂ ਹਨ, ਕਿਉਕਿ ਉਤਰਪ੍ਰਦੇਸ਼ ਵਿਚ 46 ਪ੍ਰਤੀਸ਼ਤ ਔਰਤਾਂ ਵੋਟਰ ਹਨ, ਜੋ ਕਿ ਇਕ ਬਹੁਤ ਵੱਡੀ ਗਿਣਤੀ ਹੈ। ਇਸ ਲਈ ਜੇ ਕਰ ਪ੍ਰਿਯੰਕਾ ਗਾਂਧੀ ਔਰਤਾਂ ਨੂੰ ਆਪਣੇ ਵੱਲ ਖਿੱਚਣ ਵਿਚ ਸਫਲ ਹੁੰਦੀ ਹੈ, ਤਾਂ ਕਾਂਗਰਸ ਦਾ ਉਤਰਪ੍ਰਦੇਸ਼ ਵਿਚ ਕਾਫੀ ਸੁਧਾਰ ਹੋ ਸਕਦਾ ਹੈ ।

Related Stories

No stories found.
logo
Punjab Today
www.punjabtoday.com