
21 ਅਕਤੂਬਰ 2021ਆਰਐਸਐਸ ਦੀ ਉਤਰਪ੍ਰਦੇਸ਼ ਵਿਚ ਹੋਣ ਵਾਲਿਆਂ ਚੋਣਾਂ ਲਈ ਲਗਾਤਾਰ ਭਾਜਪਾ ਨਾਲ ਬੈਠਕਾਂ ਦਾ ਦੌਰ ਚਲ ਰਹੀਆਂ ਹੈ । ਜਿਸ ਵਿਚ ਉਹ ਭਾਜਪਾ ਨੂੰ ਇਹ ਗੱਲ ਸਮਝਾ ਰਹੇ ਹਨ ਕੀ ਚੋਣਾਂ ਵਿਚ ਉਹਨਾਂ ਨੂੰ ਪੱਛਮੀ ਉੱਤਰ ਪ੍ਰਦੇਸ਼ ਵੱਲ ਧਿਆਣ ਦੇਣ ਦੀ ਲੋੜ ਹੈ। ਆਰਐੱਸਐੱਸ ਦਾ ਮੰਨਣਾ ਹੈ ਕੀ ਪੱਛਮੀ ਉੱਤਰ ਪ੍ਰਦੇਸ਼ ਵਿਚ ਜਾਟਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ ਅਤੇ ਜੇ ਕਰ ਉਥੇ ਅੰਦੋਲਨ ਨੂੰ ਸ਼ਾਂਤ ਨਾ ਕੀਤਾ ਗਿਆ ਤਾਂ ਬੀਜੇਪੀ ਨੂੰ ਇਸਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ । ਆਰਐਸਐਸ ਦਾ ਇਹ ਵੀ ਮੰਨਣਾ ਹੈ ਕੀ ਉੱਤਰਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਸੱਤਾਧਾਰੀ ਬੀਜੇਪੀ ਦਾ ਰਵਾਇਆ ਸਿੱਖਾਂ ਅਤੇ ਜਾਟਾਂ ਨਾਲ ਠੀਕ ਨਹੀਂ ਹੈ। ਆਰਐਸਐਸ ਨੇ ਉਤਰਪ੍ਰਦੇਸ਼ ਸਰਕਾਰ ਨੂੰ ਕਿਹਾ ਹੈ ਕੀ ਕਿਸਾਨਾਂ ਦੇ ਨਾਲ ਨਰਮ ਬਰਤਾਵ ਕਰਨਾ ਚਾਹੀਦਾ ਹੈ। ਉਥੇ ਦੂਜੇ ਪਾਸੇ ਬੀਜੇਪੀ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਇਸ ਅੰਦੋਲਨ ਦਾ ਪ੍ਰਭਾਵ ਕੇਵਲ ਪੰਜਾਬ ਵਿਚ ਹੀ ਹੈ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਲੋਕਾਂ ਤੇ ਇਸ ਅੰਦੋਲਨ ਦਾ ਕੋਈ ਵੀ ਪ੍ਰਭਾਵ ਨਹੀਂ ਹੈ, ਅਤੇ ਉਥੇ ਦੇ ਲੋਕ ਬੀਜੇਪੀ ਨੂੰ ਹੀ ਵੋਟ ਦੇਣਗੇ। ਆਰਐਸਐਸ ਨੇ ਕਿਹਾ ਕੀ ਬੀਜੇਪੀ ਨੂੰ ਲਾਖੀਮਪੁਰੀ, ਜਿਹੀ ਘਟਨਾਵਾਂ ਤੋਂ ਵੀ ਬਚਨ ਦੀ ਲੋੜ ਹੈ। ਅਜਿਹੀਆਂ ਘਟਨਾਵਾਂ ਨਾਲ ਸਿੱਖਾਂ ਵਿਚ ਬੀਜੇਪੀ ਦੇ ਪ੍ਰਤੀ ਗੁੱਸਾ ਵਧਦਾ ਜਾ ਰਿਹਾ ਹੈ। ਆਰਐਸਐਸ ਨੇ ਕਿਹਾ ਕੀ ਬੀਜੇਪੀ ਦੇ ਕੁਝ ਨੇਤਾਵਾਂ ਵਲੋਂ ਸਿੱਖਾਂ ਨੂੰ ਖਾਲਿਸਤਾਨੀ ਕਹਿਣਾ ਵੀ ਗ਼ਲਤ ਹੈ ਅਤੇ ਅਜਿਹੇ ਬਿਆਨਾਂ ਤੋਂ ਬਚਨ ਦੀ ਲੋੜ ਹੈ।