ਖੇਤੀ ਕਾਨੂੰਨਾਂ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨਣੀ ਚਾਹੀਦੀ ਹੈ

ਸਤਪਾਲ ਮਲਿਕ ਨੇ ਇਕ ਵਾਰ ਫੇਰ ਸਾਧਿਆ ਬੀਜੇਪੀ ਤੇ ਨਿਸ਼ਾਨਾ
ਖੇਤੀ ਕਾਨੂੰਨਾਂ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨਣੀ ਚਾਹੀਦੀ ਹੈ

21 ਅਕਤੂਬਰ 2021

ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਕਿਸਾਨਾਂ ਨੂੰ ਅੰਦੋਲਨ ਕਰਦੇ ਹੋਏ ਇਕ ਸਾਲ ਤੋਂ ਉਤੇ ਦਾ ਸੰਮਾ ਲੰਘ ਗਿਆ ਹੈ। ਕਿਸਾਨਾਂ ਅਤੇ ਸਰਕਾਰ ਦੇ ਵਿਚਾਲੇ ਪਿਛਲੇ ਸਾਲ ਕਈ ਬੈਠਕਾਂ ਹੋਇਆ ਸਨ। ਪਰ ਇਸ ਸਾਲ ਜਨਵਰੀ ਤੋਂ ਬਾਅਦ ਸਰਕਾਰ ਅਤੇ ਕਿਸਾਨਾਂ ਵਿਚਾਲੇ ਕਿਸੀ ਵੀ ਤਰਾਂ ਦੀ ਕੋਈ ਵੀ ਬੈਠਕ ਨਹੀਂ ਹੋਈ ਹੈ। ਇਹ ਮੁਦਾ ਅਦਾਲਤ ਵਿਚ ਵੀ ਪੂਜਿਆ, ਕਮੇਟੀ ਵੀ ਬੰਨੀ, ਪਰ ਕੋਈ ਵੀ ਨਤੀਜਾ ਨਹੀਂ ਨਿਕਲਿਆ। ਇਸ ਸੰਮੇ ਮੇਘਾਲਿਆ ਦੇ ਰਾਜਪਾਲ ਸਤਪਾਲ ਮਲਿਕ ਦਾ ਇਕ ਬਿਆਨ ਸਾਹਮਣੇ ਆ ਰਿਹਾ ਹੈ, ਜਿਸਦੀ ਬਹੁਤ ਚਰਚਾ ਹੋ ਰਹੀ ਹੈ। ਬੀਬੀਸੀ ਨਾਲ ਗੱਲ ਕਰਦੇ ਹੋਏ ਸਤਪਾਲ ਮਲਿਕ ਨੇ ਕਿਹਾ ਕਿ ਸਰਕਾਰ ਨੂੰ ਐੱਮਐੱਸਪੀ ਤੇ ਕਾਨੂੰਨ ਬਣਾ ਦੇਣਾ ਚਾਹੀਦਾ ਹੈ।

ਇਸ ਨਾਲ ਸਰਕਾਰ ਨੂੰ ਕਿਸੀ ਵੀ ਤਰਾਂ ਦਾ ਨੁਕਸਾਨ ਨਹੀਂ ਹੋਵੇਗਾ। ਉਹਨਾਂ ਨੇ ਕਿਹਾ ਕੀ ਪ੍ਰਧਾਨਮੰਤਰੀ ਵੀ ਐੱਮਐੱਸਪੀ ਦੇਣ ਨੂੰ ਤਿਆਰ ਹਨ। ਇਹ ਪਹਿਲਾ ਮੌਕਾ ਨਹੀਂ ਹੈ, ਜਦੋ ਸਤਪਾਲ ਮਲਿਕ ਨੇ ਕਿਸਾਨਾਂ ਦੀ ਹਿਮਾਇਤ ਕੀਤੀ ਹੈ, ਉਹ ਇਸਤੋਂ ਪਹਿਲਾ ਵੀ ਮਾਰਚ ਵਿਚ ਕਿਸਾਨਾਂ ਦੀ ਹਿਮਾਇਤ ਕਰ ਚੁਕੇ ਹਨ । ਉਹਨਾਂ ਨੇ ਕਿਹਾ ਜੇਕਰ ਕਿਸਾਨਾਂ ਨੂੰ ਐਮਐਸਪੀ ਨਹੀਂ ਦਿਤੀ ਜਾਵੇਗੀ ਤਾਂ ਕਿਸਾਨ ਮਾਰ ਜਾਵੇਗਾ। ਸਤਪਾਲ ਮਲਿਕ ਇਕ ਜਾਟ ਪਰਿਵਾਰ ਤੋਂ ਹਨ ਅਤੇ ਉਹਨਾਂ ਦਾ ਸੰਬੰਧ ਹਰਿਆਣਾ ਅਤੇ ਉਤਰਪ੍ਰਦੇਸ਼ ਦੋਂਵੇ ਨਾਲ ਹੈ।

ਅਗਲੇ ਸਾਲ ਉੱਤਰਪ੍ਰਦੇਸ਼ ਵਿਚ ਚੋਣਾਂ ਹਨ, ਅਤੇ ਕਈ ਬੀਜੇਪੀ ਲੀਡਰਾਂ ਨੂੰ ਲੱਗਦਾ ਹੈ ਕਿ ਜਾਟ ਵਾਲੇ ਇਲਾਕਿਆਂ ਵਿਚ ਬੀਜੇਪੀ ਨੂੰ ਇਸਦਾ ਨੁਕਸਾਨ ਭੁਗਤਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਸਤਪਾਲ ਮਲਿਕ ਨੇ ਕਿਹਾ ਕਿ ਉਹ ਇਕ ਕਿਸਾਨ ਪਰਿਵਾਰ ਤੋਂ ਹਨ ਅਤੇ ਉਹ ਕਿਸਾਨਾਂ ਦੀ ਆਵਾਜ਼ ਉਠਾਂਦੇ ਰਹਿਣਗੇ, ਜੇ ਕਰ ਸਰਕਾਰ ਨੂੰ ਉਹਨਾਂ ਦੀ ਗੱਲ ਚੰਗੀ ਨਹੀਂ ਲਗੇਗੀ ਅਤੇ ਉਹਨਾਂ ਨੂੰ ਅਸਤੀਫਾ ਦੇਣ ਲਈ ਕਿਹਾ ਜਾਵੇਗਾ ,ਉਹ ਉਸ ਸੰਮੇ ਆਪਣਾ ਅਸਤੀਫਾ ਦੇ ਦੇਣਗੇ।

Related Stories

No stories found.
logo
Punjab Today
www.punjabtoday.com